Tuesday, March 24, 2026

ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਨੇ ਲੋੜਵੰਦਾਂ ਨੂੰ ਇਲਾਜ਼ ਲਈ ਮਾਲੀ ਮਦਦ ਦਿੱਤੀ

ppn1212201622
ਪੱਟੀ, 12 ਦਸੰਬਰ (ਅਵਤਾਰ ਢਿਲੋਂ) –  ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਵੱਲੋ ਪੱਟੀ ਸ਼ਹਿਰ ਦੀਆਂ ਸੰਗਤਾਂ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ 10 ਸਾਲਾਂ ਤੋ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਅਤੇ ਲੋੜਵੰਦ ਵਿਅਕਤੀਆਂ ਦੀ ਮਾਲੀ ਮਦਦ ਕਰਦੀ ਆ ਰਹੀ ਹੈਟਰਸੱਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਕੱਤਰ ਸਿੰਘ ਵਾਸੀ ਸਰਹਾਲੀ ਮੰਡ ਜੋ ਕਿ ਗੁਰਦਿਆਂ ਦੀ ਬੀਮਾਰੀ ਨਾਲ ਪੀੜਤ ਹੈ ਉਸਨੂੰ ਦਵਾਈਆਂ ਵਾਸਤੇ 15 ਹਜ਼ਾਰ ਰੁਪਏ, ਕਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪੱਟੀ ਜੋ ਕਿ ਗੁਜ਼ਰਾਤ ਵਿਖੇ ਹੋਏ ਸੜਕ ਹਾਦਸੇ ਵਿਚ ਗੰਭੀਰ ਜਖਮੀ ਹੋ ਗਿਆ ਸੀ ਇਲਾਜ਼ ਵਾਸਤੇ 20 ਹਜ਼ਾਰ ਰੁਪਏ, ਮਨਜੀਤ ਸਿੰਘ ਵਾਸੀ ਮਨਿਹਾਲਾ ਜੋ ਕਿ ਥੈਲੀਸੀਮੀਆ ਬੀਮਾਰੀ ਨਾਲ ਪੀੜਤ ਨੂੰ ਤਿੰਨ ਮਹੀਨੇ ਦਵਾਈਆਂ ਦਾ ਖਰਚ ਦਿੱਤਾ ਗਿਆ। ਇਸੇ ਤਰਾਂ ਖੁਸ਼ਪ੍ਰੀਤ ਕੌਰ ਉਮਰ ਇਕ ਮਹੀਨਾ ਜਿਸ ਦੇ ਪਿਤਾ ਧਗਾਣੇ ਦੇ ਭੱਠੇ ਉਪਰ ਕੰਮ ਕਰਦੇ ਹਨ ਦੀ ਬੱਚੀ ਦੇ ਦੋਵੇ ਗੁਰਦਿਆਂ ਵਿਚ ਇਨਫੈਕਸ਼ਨ ਹੋਣ ਕਰਕੇ ਇਲਾਜ਼ ਦਾ ਸਾਰਾ ਖਰਚ ਟਰਸੱਟ ਵੱਲੋ ਚਲ ਰਿਹਾ ਹੈ। ਟਰਸੱਟ ਮੁੱਖੀ ਵੱਲੋ ਸਹਿਯੋਗ ਦੇਣ ਵਾਲਿਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ, ਬਲਬੀਰ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਗੁਰਪਿੰਦਰ ਸਿੰਘ, ਸ਼ਮਿੰਦਰ ਸਿੰਘ, ਗੁਰਮੀਤ ਸਿੰਘ, ਸਰਬਪ੍ਰੀਤ ਸਿੰਘ, ਗੁਰਦੇਵ ਸਿੰਘ, ਜਗਜੀਤ ਸਿੰਘ ਆਦਿ ਹੋਰ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply