Tuesday, March 24, 2026

ਪ੍ਰੋਡਕਸ਼ਨ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸਨਅਤਕਾਰ- ਸ੍ਰੀਵਾਸਤਵ

ppn1212201624
ਅੰਮਿ੍ਤਸਰ, 12 ਦਸੰਬਰ (ਜਗਦੀਪ ਸਿੰਘ ਸੱਗੂ) – ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਐਡੀਸ਼ਨਲ ਡਿਵੈਲਮੈਂਟ ਕਮੀਸ਼ਨਰ ਪੀਯੂੁਸ਼ ਸ੍ਰੀਵਾਸਤਵ  ਨੇ ਉਤੱਰੀ ਭਾਰਤ ਦੇ ਸਨਅਤਕਾਰਾਂ ਨੂੰ ਉਤਪਾਦਨ ਦੇ ਖੇਤਰ ਵਿੱਚ ਰੁਜਗਾਰ ਦੇ ਮੌਕੇ ਪੈਦਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦੇਸ਼ ਆਰਥਿਕ ਪੱਖੋਂ ਮਜਬੂਤ ਹੋ ਸਕੇ। ਸ੍ਰੀਵਾਸਤਵ ਅੱਜ ਪਾਇਟੈਕਸ ਮੇਲੇ ਦੌਰਾਨ ਪੀ.ਐਚ.ਡੀ.ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋੰ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਚੈਂਬਰ ਨੇ ਅੱਜ ਸਥਾਨਕ ਸਨਅਤਕਾਰਾਂ ਲਈ ਇੰਪੋਟੈਂਸ ਆਫ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਫਾਰ ਐਮ.ਐਸ.ਐਮ.ਈ. ਦੇ ਵਿਸੇ ਤੇ ਆਯੋਜਿਤ ਮੈਮੀਨਾਰ ਦਾ ਆਯੋਜਨ ਕੀਤਾ। ਜਿਸਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਕਸਿਤ ਦੇਸ਼ਾਂ ਵਿੱਚ 18 ਫੀਸਦੀ ਲੋਕ ਪ੍ਰੋਡਕਸ਼ਨ ਦੇ ਖੇਤਰ ਨਾਲ ਜੁੜੇ ਹੋਏ ਹਨ ਜਦੋਕਿ ਭਾਰਤ ਵਿੱਚ ਇਹ ਆਂਕੜਾ ਕੇਵਲ 12 ਫੀਸਦੀ ਹੈ। ਅੱਜ ਦੇਸ਼ ਦੇ ਸਰਵਿਸ ਸੈਕਟਰ ਵਿੱਚ ਤਾਂ 50 ਫੀਸਦੀ ਰੁਜਗਾਰ ਮੌਜੂਦ ਹਨ ਪ੍ਰੰਤੂ ਪ੍ਰੋਡਸ਼ਨ ਦੇ ਖੇਤਰ ਵਿੱਚ ਰੁਜਗਾਰ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਪਿਛੇ ਹੋ ਰਿਹਾ ਹੈ। ਉਨ੍ਹਾਂ ਸਨਅਤਕਾਰਾਂ ਨੂੰ ਐਮਐਸਐਮਈ ਡਾਟਾ ਬੈਂਕ ਦੇ ਨਾਲ ਜੁੜਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਡਾਟਾ ਬੈਂਕ ਵਿੱਚ ਜੁੜਨ ਤੋਂ ਬਾਅਦ ਸਰਕਾਰ ਉਨ੍ਹਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਹੀ ਨੀਤੀ ਬਣਾਵੇਗੀ।
ਉਨ੍ਹਾਂ ਸਨਅਤਕਾਰਾਂ ਲਈ ਟਰੇਡ ਮਾਰਕ ਰਜਿਸਟਰੇਸ਼ਨ ਤੇ ਜੋਰ ਦਿੰਦਿਆਂ ਕਿਹਾ ਕਿ ਇਸ ਨਾਲ ਸਨਅਤਕਾਰਾਂ ਨੂੰ ਮਾਰਕੀਟ ਵਿੱਚ ਮਜਬੂਤੀ ਮਿਲਦੀ ਹੈ।ਇਸ ਤੋਂ ਪਹਿਲਾਂ ਸ੍ਰੀਵਾਸਤਵ ਦਾ ਇਥੇ ਪੁਜੱਣ ਤੇ ਸਵਾਗਤ ਕਰਦੇ ਹੋਏ ਪੀ.ਐਚ.ਡੀ. ਚੈਂਬਰ ਆਫ ਕਾਮਰਸ ਨਵੀਂ ਦਿੱਲੀ ਦੇ ਐਮ.ਐਸ.ਐਮ.ਈ ਕਮੇਟੀ ਚੇਅਰਮੈਨ ਵਿਸ਼ਵਨਾਥ ਨੇ ਕਿਹਾ ਕਿ ਚੈਂਬਰ ਦਾ ਹਮੇਸ਼ਾ ਇਹ ਉਪਰਾਲਾ ਰਿਹਾ ਹੈ ਕਿ ਸਨਅਤਕਾਰਾਂ ਅਤੇ ਪ੍ਰਸ਼ਾਸਨ ਵਿਚਕਾਰ ਇੱਕ ਸਹਿਯੋਗੀ ਦੀ ਭੂਮਿਕਾ ਨਿਭਾਈ ਜਾਵੇ। ਇਸ ਮੌਕੇ ਤੇ ਵਿਸ਼ਾ ਮਾਹਿਰ ਨਿਸ਼ੀ ਸ਼ਬਾਨਾ, ਸੰਦੀਪ ਅਗਰਵਾਲ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਐਮ.ਐਸ.ਐਮ.ਈ. ਵਿਕਾਸ ਕੇਂਦਰ ਲੁਧਿਆਣਾ ਦੇ ਡਾਇਰੈਕਟਰ ਵਿਜੈ ਕੁਮਾਰ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਪੰਜਾਬ ਕਮੇਟੀ ਦੇ ਕੋ-ਚੇਅਰਮੈਨ ਆਰ.ਐਸ. ਸਚਦੇਵਾ, ਚੈਂਬਰ ਦੇ ਖੇਤਰੀ ਡਾਇਰੈਕਟਰ ਡਾਕਟਰ ਪ੍ਰਵੀਨ ਰਾਠੀ, ਰੈਜੀਡੇਂਟ ਡਾਇਰੈਕਟਰ ਮਧੂ ਪਿੱਲੇ ਨੇ ਵੀ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply