Monday, September 21, 2026

ਢਾਈ ਸਾਲਾਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਏਗੀ ‘ਆਪ’- ਕੇਜਰੀਵਾਲ

PPN300619
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ)-  ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਢਾਈ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਉਹਨਾਂ ਦੀ ਪਾਰਟੀ ਪਂਜਾਬ ਵਿੱਚ ਸਰਕਾਰ ਬਣਾਏਗੀ।ਪੰਜਾਬ ਦੀ ਫੇਰੀ ਦੌਰਾਨ ਅੰਮ੍ਰਿਤਸਰ ਪੁੱਜੇ ਸ੍ਰੀ ਕੇਜਰੀਵਾਲ ਨੇ ਪਾਰਟੀ ਨੇਤਾਵਾਂ ਕੁਮਾਰ ਵਿਸ਼ਵਾਸ਼ ਅਤੇ ਭਗਵੰਤ ਮਾਨ ਨਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾ ਕਿ ਪੰਜਾਬ ਵਿੱਚ ੪ ਲੋਕ ਸਭਾ ਸੀਟਾਂ ਹਾਸਲ ਕਰਨ ਵਾਲੀ ਪਾਰਟੀ ਪ੍ਰਾਪਤ ਹੋਈ ਵੋਟ ਪ੍ਰਤੀਸ਼ਤ ਦੇ ਅਧਾਰ ‘ਤੇ ਪੰਜਾਬ ਵਿੱਚ ਵੱਧ ਤੋਂ ਵੱਧ ਵਿਧਾਨ ਸਭਾ ਸੀਟਾਂ ਹਾਸਲ ਕਰੇਗੀ। ਪੰਜਾਬ ਵਿੱਚ ਨਸ਼ਿਆਂ ਬਾਰੇ ‘ਆਪ’ ਵਲੋਂ ਕੀ ਕੀਤਾ ਜਾ ਰਿਹਾ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਬਠਿੰਡਾ ਤੋਂ ਮੈਂਬਰ ਲੋਕ ਸਭਾ ਹਰਸਿਮਰਤ ਕੌਰ ਬਾਦਲ ਨੇ ਤਰਲੇ ਪਾ ਕੇ ਕੇਂਦਰੀ ਮੰਤਰੀ ਦਾ ਅਹੁੱਦਾ ਲਿਆ ਹੈ ਅਤੇ ਹੁਣ ਜਦ ਉਹ ਕੇਂਦਰੀ ਮੰਤਰੀ ਬਣ ਗਈ ਹੈ ਤਾਂ ਨਸ਼ਿਆਂ ਬਾਰੇ ਵੀ ਉਨਾਂ ਕੋਲੋਂ ਹੀ ਪੁਛਿਆ ਜਾਵੇਗਾ ਕਿ ਉਹਨਾਂ ਵਲੋਂ  ਨਸ਼ਿਆਂ ਨੂੰ ਠੱਲ ਪਾਉਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ।ਜਿਕਰਯੋਗ ਹੈ ਕਿ ਕੇਜਰੀਵਾਲ ਅੱਜ ਸਵੇਰ ਦੇ ੧੦ ਵਜੇ ਅੰਮ੍ਰਿਤਸਰ ਆਏ ਸਨ ਅਤੇ ਬੁਧਵਾਰ ਸ਼ਾਮ ਨੂੰ ਪੰਜਾਬ ‘ਚੋਂ ਜੇਤੂ ਰਹੇ ੪ ਸੰਸਦ ਮੈਂਬਰਾਂ ਨੂੰ ਨਾਲ ਲੈ ਕੇ ਸ਼ਤਾਬਦੀ ਰਾਹੀਂ ਦਿਲੀ ਪਰਤ ਜਾਣਗੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply