Wednesday, June 17, 2026

ਵੋਟ ਤੇ ਵੋਟਰ ਦੀ ਮਹੱਤਤਾ ਨੂੰ ਪੇਸ਼ ਕਰਦਾ ਚਾਰਟ ਮੇਕਿੰਗ ਮੁਕਾਬਲਾ

ppn1312201603

ਬਟਾਲਾ, 13 ਦਸੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਗਾਬਾਦ ਵਿਖੇ ਨੌਵੀ ਤੇ ਦਸਵੀ ਦੇ ਵਿਦਿਆਰਥੀਆਂ ਮਨਿੰਦਰ ਕੌਰ, ਸੁਖਰਾਜ ਕੌਰ, ਦਮਨ , ਪ੍ਰਿੰਸਪਾਲ ਕੌਰ, ਸਰਬਜੀਤ ਕੌਰ, ਨਵਜੋਤ ਕੌਰ, ਕਿਰਨ, ਰਿੰਪੀ ਆਦਿ ਵਿਦਿਆਰਥੀਆਂ ਨੇ ਚਾਰਟ ਮੇਕਿੰਗ ਮੁਕਾਬਲੇ ਵਿਚ ਹਿੱਸਾ ਲੈਂਦਿਆਂ ਵੋਟ ਤੇ ਵੋਟਰ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਚਾਰਟ ਬਣਾਏ ਗਏ।ਸੁਪਰਵਾਈਜ ਲੈਕਚਰਾਰ ਸੁਖਵਿੰਦਰ ਸਿੰਘ ਤੇ ਡਰਾਇੰਗ ਅਧਿਆਪਕ ਰਾਜਵਿੰਦਰ ਕੌਰ ਦੀ ਨਿਗਰਾਨ ਹੇਠ ਤਿਆਰ ਲੋਕਤੰਤਰ ਵਿਚ ਵੋਟ ਦੀ ਮਹੱਤਤਾ ਬਾਰੇ ਥੀਮ ਤੇ ਬਣਾਏ ਚਾਰਟ ਦੀ ਚੋਣ ਕੀਤੀ ਗਈ। ਸਕੁਲ ਪ੍ਰਿੰਸੀਪਲ ਵਿਲਸਨ ਮੁੱਟੂ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਕਿਹਾ ਇਕ ਵਿਦਿਆਰਥੀ ਹੀ ਲੋਕਾਂ ਤੱਕ ਵੋਟਰ ਤੇ ਵੋਟ ਸਬੰਧੀ ਸਹੀ ਸੁਨੇਹਾ ਭੇਜ ਸਕਦਾ ਹੈ।ਇਸ ਮੌਕੇ ਪ੍ਰਿੰਸੀਪਲ ਵਿਲਸਨ ਮੱਟੂ, ਅਜਮੇਰ ਸਿੰਘ, ਰਾਜਵਿੰਦਰ ਕੌਰ, ਜਨਮੀਤ, ਮਨਦੀਪ ਸਿੰਘ, ਗੁਰਜਿੰਦਰ ਸਿੰਘ, ਰਣਜੀਤ ਕੌਰ, ਅਦਿ ਸਮੂਹ ਅਧਿਆਪਕ ਹਾਜਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply