Wednesday, June 17, 2026

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੈਕਚਰ ਆਨ ਸਟ੍ਰੈਸ ਮੈਨਜਮੈਂਟ ਕਰਵਾਇਆ

ppn1312201605

ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਅੱਜ ਮਿਤੀ 13.12.2016 ਨੂੰ ਕੰਨਫਰੈਂਸ ਹਾਲ, ਜ਼ਿਲ੍ਹਾ ਤੇ ਸੈਸ਼ਨ ਜੱਜ, ਬਠਿੰਡਾ ਵਿਖੇ ਮੈਕਸ ਹਸਪਤਾਲ ਦੀ ਮਦਦ ਨਾਲ ਸਾਰੇ ਜੂਡੀਸ਼ੀਅਲ ਅਫ਼ਸਰਾਂ ਲਈ ਲੈਕਚਰ ਆਨ ਸਟ੍ਰੈਸ ਮੈਨਜਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਹ ਲੈਕਚਰ ਡਾ. ਸਤੀਸ਼ ਥਾਪਰ, ਮਨੋਵਿਗਿਆਨਕ ਡਾਕਟਰ ਵੱਲੋਂ ਸਾਰੇ ਜੱਜ ਸਾਹਿਬਨ ਨੂੰ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਦਬਾਅ ਤੋਂ ਛੁਟਕਾਰਾ ਪਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।ਇਹ ਲੈਕਚਰ ਤਿੰਨ ਦਿਨਾਂ ਦੇ ਚੱਲਣ ਵਾਲੇ ਮੈਡੀਕਲ ਚੈਕਅੱਪ ਕੈਂਪ ਵਿਚ ਇਕ ਹਿੱਸੇ ਦੇ ਤੌਰ ਤੇ ਦਿੱਤਾ ਗਿਆ।ਜਿਸ ਵਿਚ ਸਾਰੇ ਅਦਾਲਤ ਦੇ ਕਰਮਚਾਰੀ, ਵਕੀਲ ਸਾਹਿਬਾਨ ਅਤੇ ਪੈਰਾ ਲੀਗਲ ਵੰਲਟੀਅਰਜ਼ ਦਾ ਚੈਕਅੱਪ ਕੀਤਾ ਗਿਆ।ਇਸ ਕੈਂਪ ਵਿਚ 120 ਦੇ ਲੱਗਭਗ ਪੈਨਲ ਦੇ ਵਕੀਲ ਅਤੇ 30 ਪੈਰਾ ਲੀਗਲ ਵੰਲਟੀਅਰਜ਼ ਅਤੇ ਬਾਕੀ ਰਹਿੰਦੇ ਵੱਖ-ਵੱਖ ਅਦਾਲਤਾਂ ਦੇ ਕਰਮਚਾਰੀਆਂ ਨੇ ਮਾਹਿਰ ਡਾਕਟਰਾਂ ਦੁਆਰਾ ਜਿਨ੍ਹਾ ਵਿਚ ਡਾ. ਨੀਰਜ, ਡਾ. ਮਨਦੀਪ ਸਿੰਘ, ਡਾ. ਪਾਰੁਲ ਗੁਪਤਾ, ਡਾ. ਨੇਹਾ ਕਾਂਸਲ ਅਤੇ ਡਾ. ਰੀਤੂ ਗਰਗ ਨੇ ਮੈਡੀਕਲ ਚੈਕਅੱਪ ਕੀਤਾ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply