Sunday, April 19, 2026

ਸੜਕ ਹਾਦਸ਼ੇ `ਚ ਦੋ ਵਿਅਕਤੀਆਂ ਦੀ ਮੌਤ, ਇੱਕ ਜਖਮੀ

ਖਾਲੜਾ/ਭਿੱਖੀਵਿੰਡ, 13 ਦਸੰਬਰ (ਹਰਵਿੰਦਰ ਭਾਟੀਆ, ਕੁਲਵਿੰਦਰ ਕੰਬੋਕੇ)- ਪਿੰਡ ਸੁਰਸਿੰਘ ਨੇੜੇ ਸੜਕ ਹਾਦਸ਼ੇ ਵਿਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਅਤੇ ਇੱਕ ਔਰਤ ਦੇ ਗੰਭੀਰ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਹਾਦਸ਼ੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ਓ ਰਾਜਬੀਰ ਸਿੰਘ ਨੇ ਆਖਿਆ ਕਿ ਪਿੰਡ ਵਲਟੋਹਾ ਦੇ ਵਾਸੀ ਮੁੱਖਾ ਸਿੰਘ ਪੁੱਤਰ ਇਕਬਾਲ ਸਿੰਘ, ਬਿੱਲਾ ਪੁੱਤਰ ਅਨੈਤ ਸਿੰਘ, ਧਰਮੀ ਪਤਨੀ ਬਿੱਲਾ, ਜੋ ਕਿ ਪਿੰਡ ਲਾਲੂਘੁੰਮਣ ਤੋਂ ਮੋਟਰਸਾਈਕਲ ਨੰਬਰ ਪੀ.ਬੀ 46 ਡੀ 2946 `ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਵਲਟੋਹਾ ਨੂੰ ਜਾ ਰਹੇ ਸਨ ਤਾਂ ਜਦੋਂ ਪਿੰਡ ਸੁਰਸਿੰਘ ਨੇੜੇ ਪਹੁੰਚੇਂ ਤਾਂ ਸੜਕ ਨੇੜੇ ਖਰਾਬ ਹਾਲਤ ਵਿਚ ਖੜ੍ਹੇ ਟਰੱਕ ਨੰਬਰ ਪੀ.ਬੀ 11 ਬੀ.ਆਰ 4909 ਵਿਚ ਜਾ ਵੱਜੇ।ਜਿਸ ਨਾਲ ਮੋਟਰਸਾਈਕਲ ਸਵਾਰ ਮੁੱਖਾ ਸਿੰਘ, ਬਿੱਲਾ ਦੀ ਮੌਕੇ `ਤੇ ਮੌਤ ਹੋ ਗਈ ਅਤੇ ਮੋਟਰਸਾਈਕਲ ਸਵਾਰ ਔਰਤ ਧਰਮੀ ਗੰਭੀਰ ਜਖਮੀ ਹੋ ਗਈ, ਜਿਸ ਨੂੰ ਹਸਤਪਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਥਾਣਾ ਮੁਖੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਕਿਹਾ ਕਿ ਸੜਕ ਹਾਦਸ਼ੇ ਸੰਬੰਧੀ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply