Sunday, April 19, 2026

ਸੰਘਣੀ ਧੁੰਦ ਜਨਜੀਵਨ ਅਸਥ-ਵਿਅਸਥ, ਸਕੂਲ ਵਿਦਿਆਰਥੀ ਪ੍ਰੇਸ਼ਾਨ

ppn1312201610
ਖਾਲੜਾ/ਭਿੱਖੀਵਿੰਡ, 13 ਦਸੰਬਰ (ਹਰਵਿੰਦਰ ਭਾਟੀਆ, ਕੁਲਵਿੰਦਰ ਕੰਬੋਕੇ)-  ਬੇਸ਼ੱਕ ਇਸ ਠੰਡ ਦੇ ਮੌਸਮ `ਚ ਅਜੇ ਤੱਕ ਨਾ ਤਾਂ ਬਰਸਾਤ ਹੋਈ ਅਤੇ ਨਾ ਹੀ ਮਾਹਰਾਂ ਅਨੁਸਾਰ ਅਗਲੇ ਮਹੀਨੇ ਤੱਕ ਬਰਸਾਤ ਹੋਣ ਦੀ ਸੰਭਾਵਨਾ ਹੈ।ਬੀਤੇਂ ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਜਿਥੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਵੀ ਠੰਡਾ ਨਾਲ ਕੰਬਣੀ ਛਿੜੀ ਹੋਈ ਹੈ। ਧੁੰਦ ਵਿਚ ਸੜਕ `ਤੇ ਵਾਹਨਾਂ ਚਲਾਉਣ ਲੱਗਿਆ ਵੀ ਲਾਈਟਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।ਪਿਛਲੇ ਦੋ ਦਿਨਾਂ ਵਾਂਗ ਅੱਜ ਵੀ ਗਹਿਰੀ ਧੁੰਦ ਪਈ ਹੋਈ ਸੀ ਤੇ ਨੇੜਿਉ ਵੀ ਲੋਕ ਦਿਖਾਈ ਨਹੀ ਸਨ ਅਤੇ ਠੰਡ ਤੋਂ ਬੱਚਣ ਲਈ ਲ਼ੋਕ ਸਵੇਰ ਤੋਂ ਹੀ ਅੱਗ ਬਾਲ ਕੇ ਸ਼ੇਕਣ ਲੱਗੇ। ਧੁੰਦ ਨਾਲ ਆਮ ਜਨ-ਜੀਵਨ `ਤੇ ਵੀ ਅਸਥ-ਵਿਅਸਥ ਦਿਖਾਈ ਦਿੱਤਾ ਤੇ ਵਾਹਨਾਂ ਨੂੰ ਦਿਨ ਚੜਨ ਤੋਂ ਬਾਅਦ 10 ਵਜੇ ਤੱਕ ਵੀ ਆਪਣੀਆਂ ਹੈਡ ਲਾਈਟਾਂ ਚਲਾ ਕੇ ਹੋਲੀ ਰਫਤਾਰ ਨਾਲ ਸਫਰ ਤੈਅ ਕਰਦੇ ਪਏ ਸਨ।ਧੁੰਦ ਤੇ ਠੰਡ `ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਸਬਾ ਖਾਲੜਾ ਦੇ ਨਿਵਾਸੀ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਸਰਦੀ ਦਾ ਕੋਈ ਵਿਸ਼ੇਸ ਅਸਰ ਨਹੀ ਸੀ, ਪਰ ਪਿਛਲੇ ਦੋ ਦਿਨਾਂ ਤੋਂ ਅਚਾਨਕ ਪੈ ਰਹੀ ਸੰਘਣੀ ਧੁੰਦ ਨਾਲ ਠੰਡ ਨੇ ਜੋਰ ਫੜ ਲਿਆ ਹੈ। ਉਹਨਾ ਕਿਹਾ ਕਿ ਅਜੋਕੇ ਸਮੇਂ ਵਿਚ ਪੈ ਰਹੀ ਸਰਦੀ ਤੋਂ ਬਚਣਾ ਬਹੁਤ ਜਰੂਰੀ ਹੈ, ਕਿਉਕਿ ਠੰਡ ਦਾ ਅਸਰ ਬਜੁਰਗਾਂ ਤੇ ਬੱਚਿਆਂ ਉਪਰ ਜਿਆਦਾ ਹੁੰਦਾ ਹੈ। ਡਾਕਟਰ ਆਰ.ਕੇ ਨੇ ਕਿਹਾ ਕਿ ਖੁਸ਼ਕ ਮੋਸਮ ਦੇ ਕਾਰਣ ਮਿੱਟੀ ਦੇ ਕਣ ਹਵਾ ਵਿਚ ਰਹਿੰਦੇ ਹਨ, ਜੋ ਲੋਕਾਂ ਦੇ ਗਲੇ ਤੇ ਛਾਤੀ `ਤੇ ਪ੍ਰਭਾਵ ਪਾਉਦੇ ਹਨ। ਉਹਨਾ ਕਿਹਾ ਕਿ ਠੰਡ ਤੋਂ ਬੱਚਣ ਲਈ ਲੋਕਾਂ ਨੂੰ ਗਰਮ ਕੱਪੜੇ ਪਾਉਣੇ ਚਾਹੀਦੇ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply