Saturday, April 18, 2026

ਵਿਦਿਆਰਥੀਆਂ ਵਿਚ ਇੰਟਰ ਹਾਊਸ ਬੈਡਮਿੰਟਨ ਦੇ ਮੈਚ ਕਰਵਾਏ

ppn1312201615

ਫਾਜ਼ਿਲਕਾ, 13 ਦਸੰਬਰ (ਵਿਨੀਤ ਅਰੋੜਾ) – ਗਲੋਰੀਅਸ ਪਬਲਿਕ ਸਕੂਲ ਫਾਜਿਲਕਾ ਦੇ ਵਿਦਿਆਰਥੀਆਂ ਵਿਚ ਅੱਜ ਇੰਟਰ ਹਾਊਸ ਬੈਡਮਿੰਟਨ ਦੇ ਸਿੰਗਲ ਅਤੇ ਡਬਲਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਚਾਰਾਂ ਹਾਊਸਾਂ ਦੇ ਬੱਚਿਆਂ ਨੇ ਹਿੱਸਾ ਲਿਆ। ਮੁਕਾਬਲਿਆਂ ਦੌਰਾਨ ਸਿੰਗਲ ਮੁਕਾਬਲਿਆਂ ਵਿਚ 8ਵੀਂ ਜਮਾਤ ਦੇ ਵਿਦਿਆਰਥੀਆਂ ਹੁਸਨਦੀਪਾ, ਵਿਕ੍ਰਮਜੀਤ, ਪ੍ਰਿੰਸ, ਜਸ਼ਨਪਾਲ, ਪੰਜਵੀਂ ਜਮਾਤ ਦੇ ਅਨਮੋਲ, ਅਨੀਕੇਤ, ਰਾਜਬੀਰ, ਜਤਿਨ ਨੇ ਹਿੱਸਾ ਲਿਆ। ਡੱਬਲ ਮੁਕਾਬਲਿਆਂ ਵਿਚ 7ਵੀਂ ਜਮਾਤ ਦੇ ਗੁਰਪ੍ਰਤਾਪ, ਗੁਰਸ਼ਾਨ, ਜਤਿਨ ਅਤੇ 6ਵੀਂ ਜਮਾਤ ਦੇ ਰਾਹੁਲ ਸਿੰਘ, ਜਤਿਨ ਅਤੇ ਜਸਕਰਨ, ਜਗਮਨਜੀਤ, ਕਵਿਸ਼ ਨੇ ਹਿੱਸਾ ਲਿਆ। ਮੈਚ ਦੌਰਾਨ ਸਿੰਗਲ ਮੁਕਾਬਲੇ ਵਿਚ ਵੀਨਸ ਹਾਊਸ ਦੇ ਰਾਜਬੀਰ ਅਤੇ ਜੁਪੀਟਰ ਹਾਊਸ ਦਾ ਹੁਸਨਦੀਪ ਜੇਤੂ ਰਹੇ। ਡੱਬਲ ਮੁਕਾਬਲੇ ਵਿਚ ਜੂਪੀਟਰ ਹਾਊਸ ਦੇ ਗੁਰਸ਼ਾਨ ਅਤੇ ਜਤਿਨ ਜੇਤੂ ਰਹੇ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਨੀਰਜ਼ ਅਨੇਜਾ ਨੇ ਦੱਸਿਆ ਕਿ ਹੁਣ ਸਕੂਲ ਵਿਚ ਹਰ ਹਫ਼ਤੇ ਕਿਸੇ ਇੱਕ ਗੇਮ ਦੇ ਮੈਚ ਹੋਇਆ ਕਰਨਗੇ। ਇਸ ਮੌਕੇ ਮੈਨੇਜ਼ਮੈਂਟ ਕਮੇਟੀ ਦੇ ਮੈਂਬਰਾਂ, ਅਧਿਆਪਕ, ਸਕੂਲ ਦੇ ਸਾਰੇ ਬੱਚੇ ਹਾਜ਼ਰ ਸਨ।
03
ਫੋਟੋ ਕੈਪਸ਼ਨ: ਫਾਜ਼ਿਲਕਾ ਵਿਚ ਕਰਵਾਏ ਗਏ ਬੈਡਮਿੰਟਨ ਮੈਚ ਵਿਚ ਹਿੱਸਾ ਲੈਂਦੇ ਹੋਏ ਵਿਦਿਆਰਥੀ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply