Thursday, October 8, 2026

ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ `ਤੇ- ਸੀ.ਪੀ.ਐਫ ਯੂਨੀਅਨ ਦਾ ਪੱਕਾ ਮੋਰਚਾ ਰਹੇਗਾ ਜਾਰੀ

ppn1312201616
ਫਾਜ਼ਿਲਕਾ, 13 ਦਸੰਬਰ (ਵਿਨੀਤ ਅਰੋੜਾ)- ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਲਈ ਜਲਾਲਾਬਾਦ (ਪੱ) ਦੇ ਐਸਡੀਐਮ ਦਫਤਰ ’ਚ ਲਗਾਇਆ ਪੱਕਾ ਮੋਰਚਾ ਅੱਜ ਲਗਾਤਾਰ 13ਵੇਂ ਦਿਨ ਵੀ ਜ਼ਾਰੀ ਰਿਹਾ। ਯੂਨੀਅਨ ਦੀ ਮੰਦਭਾਗੀ ਕਿਸਮਤ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਟੈਂਟ ਲਗਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਕਰਮਚਾਰੀ ਕੜਕਵੀ ਠੰਡ ਵਿਚ ਖੁਲ੍ਹੇ ਆਸਮਾਨ ਹੇਠਾਂ ਬੈਠਣ ਨੂੰ ਮਜ਼ਬੂਰ ਹਨ। ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਯੂਨੀਅਨ ਆਗੂਆਂ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਹੋਈ ਮੁਲਾਕਾਤ ਵਿਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਵਿਸਥਾਰਤ ਚਰਚਾ ਹੋਈ ਸੀ। ਜਿਸ ਵਿਚ ਉਪ ਮੁੱਖ ਮੰਤਰੀ ਨੇ ਯੂਨੀਅਨ ਆਗੂਆਂ ਨੂੰ ਪੂਰਾ ਭਰੋਸਾ ਦੁਆਉਂਦਿਆਂ ਯਕੀਨ ਦੁਆਇਆ ਕਿ ਦੋ ਦਫ਼ਤਰੀ ਕੰਮਕਾਰ ਵਾਲੇ ਦਿਨਾਂ ਦੀ ਮੋਹਲਤ ਦਿੱਤੀ ਜਾਵੇ। ਇਨ੍ਹਾਂ ਦੋ ਦਫ਼ਤਰੀ ਕੰਮਕਾਰ ਵਾਲੇ ਦਿਨਾਂ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਕਮੇਟੀ ਦਾ ਗਠਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਕਮੇਟੀ ਬਿਠਾ ਦਿੱਤੀ ਜਾਵੇਗੀ। ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਸੀਪੀਐਫ ਕਰਮਚਾਰੀ ਯੂਨੀਅਨ ਪੱਕੇ ਮੋਰਚੇ ਨੂੰ ਜਾਰੀ ਰੱਖਣ ਦੇ ਨਾਲ ਨਾਲ ਸਰਕਾਰ ਦੀਆਂ ਨੀਤੀਆਂ ਖਿਲਾਫ਼ ਗੁਪਤ ਐਕਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। ਜਿਸਦਾ ਸਿੱਧੇ ਤੋਰ ਤੇ ਨੁਕਸਾਨ ਅਗਲੀਆਂ ਵਿਧਾਨਸਭਾ ਚੋਣਾਂ ਵਿਚ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੇ ਉਮੀਦਵਾਰਾਂ ਨੂੰ ਹੋਵੇਗਾ। ਆਗੂਆਂ ਨੇ ਯੂਨੀਅਨ ਮੈਂਬਰਾਂ ਨੂੰ ਸਫਲ ਮੁਕਾਮ ਤੇ ਪਹੁੰਚਣ ਤੱਕ ਧਰਨੇ ਦੀ ਪੂਰਨ ਹਮਾਇਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਧਰਮਿੰਦਰ ਗੁਪਤਾ, ਕੁਲਦੀਪ ਸਿੰਘ, ਰਾਧੇ ਸ਼ਾਮ, ਵਿਨੇ ਮੱਕੜ, ਸੰਦੀਪ ਕੁਮਾਰ, ਜਤਿੰਦਰ ਸਿੰਘ, ਧੀਰਜ ਸੁਖੀਜਾ, ਰਿਸ਼ੀ ਠੱਕਰ, ਜਗਜੀਤ ਸਿੰਘ, ਪ੍ਰਦੀਪ ਕਾਲੜਾ, ਅਮਨਦੀਪ ਸਿੰਘ ਸੋਢੀ, ਤਰਵਿੰਦਰ ਸਿੰਘ, ਹਰਚਰਨ ਸਿੰਘ, ਕ੍ਰਾਂਤੀ ਕੁਮਾਰ, ਮੁਖਤਿਆਰ ਸਿੰਘ, ਵੀਰ ਚੰਦ, ਬਲਪ੍ਰੀਤ ਸਿੰਘ, ਪਰਮਜੀਤ ਸਿੰਘ, ਜਸਮਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਮੀਤ ਚੁਚਰਾ, ਜਗਰੂਪ ਸਿੰਘ, ਵਿਪਨ ਲੋਟਾ, ਰਾਜੀਵ ਕਾਲੜਾ, ਨਵੀਨ ਕਾਲੜਾ ਅਤੇ ਨਵੀਨ ਛਾਬੜਾ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply