Wednesday, September 30, 2026

ਜਿਲ੍ਹੇ ਵਿੱਚ ਸਕੂਲ ਸਵੇਰੇ 10:00 ਵਜੇ ਖੁੱਲਣਗੇ- ਡੀ.ਸੀ

ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਦ ਰੁੱਤ ਦੇ ਮੱਦੇਨਜ਼ਰ ਛੋਟੇ ਬੱਚਿਆਂ ਦੀ ਸਿਹਤ ਅਤੇ ਜਾਨੀ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਜ਼ਿਲ੍ਹੇ ਦੇੇ ਸਾਰੇ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ ਸਕੂਲ ਸਵੇਰੇ 10:00 ਵਜੇ ਖੁੱਲਣ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ, ਬਠਿੰਡਾ ਰਾਹੁਲ ਚਾਬਾ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਹੁਕਮ ਅਨੁਸਾਰ ਜ਼ਿਲ੍ਹੇ ਦੇ ਸਾਰੇ ਸਕੂਲ ਸਵੇਰੇ 10:00 ਵਜੇ ਤੋਂ ਖੁੱਲਣਗੇ ਅਤੇ ਸਕੂਲਾਂ ਦੇ ਬੰਦ ਹੋਣ ਦਾ ਸਮਾਂ ਸਬੰਧਤ ਸਕੂਲ ਦੇ ਪਹਿਲਾਂ ਲਾਗੂ ਸ਼ਡਿਊਲ ਅਨੁਸਾਰ ਹੀ ਰਹੇਗਾ ਲੇਕਿਨ ਸਕੂਲ ਦੀਆਂ ਕਮੇਟੀਆਂ ਨੇ ਆਪਣੇ ਸਕੂਲ ਬੰਦ ਕਰਨ ਦਾ ਸਮਾਂ ਆਪਣੇ ਅਨੁਸਾਰ ਨਿਸ਼ਚਿਤ ਕਰ ਦਿੱਤਾ ਹੈ ਭਾਵ ਕਿ ਐਲ.ਕੇ ਜੀ ਦੇ ਬੱਚਿਆਂ ਦਾ ਸਮਾਂ ਅੱਧਾ ਘੰਟਾ ਅਤੇ ਪਹਿਲੀ ਕਲਾਸ ਦੇ ਬੱਚਿਆਂ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਗਿਆ ਹੈ ਪਹਿਲਾਂ ਸਮਾਂ ਛੁੱਟੀ ਦਾ ਇਕ ਵਜੇ ਸੀ ਹੁਣ ਡੇਢ ਵਜੇ ਦਾ ਪਹਿਲੀ ਤੋਂ ਦਸਵੀਂ ਤੱਕ ਦਾ ਸਮਾਂ 2 ਵਜੇ ਤੋਂ ਤਿੰਨ ਵਜੇ ਕੀਤਾ ਗਿਆ ਹੈ।ਜਦਕਿ ਹੁਕਮ ਪਹਿਲੇ ਸਡਿਊਲ ਅਨੁਸਾਰ ਕਿਹਾ ਗਿਆ ਹੈ।ਇਹ ਹੁਕਮ 24 ਦਸੰਬਰ 2016 ਤੱਕ ਲਾਗੂ ਰਹਿਣਗੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply