ਭਿੱਖੀਵਿੰਡ/ਖਾਲੜਾ/ਬੀੜ ਸਾਹਿਬ, 14 ਦਸੰਬਰ (ਭਾਟੀਆ, ਕੁਲਵਿੰਦਰ ਕੰਬੋਕੇ, ਬਖਤਾਵਰ) – ਆਪਣੀ ਹੱਕਾਂ ਦੀ ਪ੍ਰਾਪਤੀ ਲਈ ਪੰਜਾਬ ਅਪਥਾਲਮਿਕ ਅਫਸਰ ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਦੇ ਦਿੱਤੇ ਗਏ ਸੱਦੇ ਉਪਰ ਜਿਲਾ ਤਰਨ ਤਾਰਨ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਮੂਹ ਅਪਥਾਲਮਿਕ ਅਫਸਰ ਛੁੱਟੀ ‘ਤੇ ਰਹੇ।ਐਪਥਾਲਮਿਕ ਅਫਸਰਾਂ ਦੀ ਛੁੱਟੀ ਕਾਰਨ ਅੱਖਾਂ ਦੇ ਇਲਾਜ ਦੀਆਂ ਓ.ਪੀ.ਡੀ ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ ਰਹੀਆਂ, ਜਿਸ ਕਾਰਨ ਅੱਖਾਂ ਦੇ ਮਰੀਜ਼ ਪ੍ਰਭਾਵਿਤ ਹੋਏ।ਐਪਥਾਲਮਿਕ ਅਫਸਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਜਸਵਿੰਦਰ ਸਿੰਘ, ਬਲਜੀਤ ਸਿੰਘ, ਹਰਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲਾਂ ਤਨਖਾਹ ਕਮਿਸ਼ਨ ਅਤੇ ਬਾਅਦ ਵਿਚ ਕੈਬਨਿਟ ਸਬ-ਕਮੇਟੀ ਵੱਲੋਂ ਕੇਡਰ ਦੀ ਨਿਗੂਣੇ ਗ੍ਰੇਡ-ਪੇਅ ਵਿਚ ਵਾਧਾ ਨਾ ਕਰਨ ਤੇ ਪ੍ਰੋਮੋਸ਼ਨ ਚੈਨਲ ਨਾ ਹੋਣ ਕਾਰਨ ਕੇਡਰ ਵਿਚ ਭਾਰੀ ਮਾਯੂਸੀ ਹੈ। ਉਹਨਾਂ ਨੇ ਆਖਿਆ ਕਿ ਅਪਥਾਲਮਿਕ ਅਫਸਰ ਦੀ ਪੋਸਟ ‘ਤੇ ਭਰਤੀ ਹੋਏ ਮੁਲਾਜਮ ਤਰੱਕੀ ਨਾ ਮਿਲਣ ਕਾਰਨ ਇਸੇ ਪੋਸਟ ‘ਤੇ ਹੀ ਰਿਟਾਇਰ ਹੋ ਜਾਂਦੇ ਹਨ ਇਸ ਸੰਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੀ ਮੁਲਾਜਮਾਂ ਦੇ ਹੱਕ ਵਿਚ ਫੈਸਲਾ ਦਿੱਤਾ ਗਿਆ ਸੀ, ਪਰ ਪੰਜਾਬ ਸਰਕਾਰ ਮਾਣਯੋਗ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਹੀ ਕਰ ਰਹੀ, ਜੋ ਐਪਥਾਲਮਿਕ ਅਫਸਰ ਨਾਲ ਘੋਰ ਬੇਇਨਸਾਫੀ ਹੈ।ਅਪਥਾਲਮਿਕ ਅਫਸਰ ਐਸੋਸੀਏਸ਼ਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਜੇਕਰ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …