
ਪੱਟੀ, 4 ਜੂਨ ( ਰਣਜੀਤ ਸਿੰਘ ਮਾਹਲਾ ) – ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦਾ ਸਾਲ 2013-14 ਦਸਵੀਂ-ਬਾਰ੍ਹਵੀਂ ਜਮਾਤ ਨਤੀਜਾ 100 ਪ੍ਰਤੀਸ਼ਤ ਰਿਹਾ, ਜਿਸ ਵਿਚ ਕ੍ਰਮਵਾਰ ਦਸਵੀਂ ਜਮਾਤ ਦੀ ਵਿਦਿਆਰਥਣ ਰਾਜਵਿੰਦਰ ਕੌਰ ਸਪੁੱਤਰੀ ਸ਼ਰਨਜੀਤ ਸਿੰਘ ਨੇ 513/650 ਅੰਕ ਲੈ ਕੇ ਪਹਿਲਾ ਸਥਾਨ, ਪਲਵਿੰਦਰ ਕੌਰ ਸਪੁੱਤਰੀ ਜਰਨੈਲ ਸਿੰਘ 505/650 ਅੰਕ ਲੈ ਕੇ ਦੂਸਰਾ ਸਥਾਨ ਅਤੇ ਮਨਜੋਤ ਸ਼ਰਮਾ ਸਪੁੱਤਰੀ ਵਿਜੈ ਕੁਮਾਰ 497/650 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਸਾਇੰਸ ਗਰੁੱਪ ਦੀ ਵਿਦਿਆਰਥਣ ਚਕਸੂ ਸਪੁੱਤਰੀ ਜਸਪਾਲ ਸਿੰਘ 82 ਪ੍ਰਤੀਸ਼ਤ, ਸੰਗੀਤਾ ਸਪੁੱਤਰੀ ਰਾਮ ਸ਼ੰਕਰ 81 ਪ੍ਰਤੀਸ਼ਤ, ਸਿਮਰਨਜੀਤ ਕੌਰ ਸਪੁੱਤਰੀ ਜੈਦੀਪ ਸਿੰਘ 80 ਪ੍ਰਤੀਸ਼ਤ ਨੰਬਰ ਹਾਸਲ ਕੀਤੇ | ਪਿ੍ੰਸੀਪਲ ਮੁਕੇਸ਼ ਚੰਦਰ ਜੋਸ਼ੀ, ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਅਜਮੇਰ ਸਿੰਘ ਅਤੇ ਗਿਆਨੀ ਪ੍ਰੀਤਮ ਸਿੰਘ ਨੇ ਸਕੂਲ ਸਟਾਫ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ |
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media