ਬਟਾਲਾ, 15 ਦਸੰਬਰ (ਨਰਿੰਦਰ ਬਰਨਾਲ)- ਪ੍ਰਧਾਨ ਮੰਤਰੀ ਉਜਵਲਾ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ ਅਤੇ ਚੁੱਲੇ ਵੰਡ ਸਮਾਗਮ ਅੱਜ ਬਟਾਲਾ ਦੇ ਸ਼ਿਵ ਆਡੀਟੋਰੀਅਮ `ਚ ਕਰਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਲਖਬੀਰ ਸਿੰਘ ਲੋਧੀਨੰਗਲ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਸੁਭਾਸ਼ ਓਹਰੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਤਹਿਸੀਲਦਾਰ ਮਨਜੀਤ ਸਿੰਘ, ਏ.ਐਫ.ਐਸ.ਓ ਬਲਜੀਤ ਸਿੰਘ, ਰਣਧੀਰ ਸਿੰਘ, ਭੁਪਿੰਦਰ ਸਿੰਘ ਲਾਡੀ, ਕੁਲਵੰਤ ਸਿੰਘ, ਤ੍ਰਿਵੈਣੀ ਚੌਹਾਨ, ਵਰਿੰਦਰ ਸ਼ਰਮਾ, ਸ਼ੰਮੀ ਕਪੂਰ, ਗੁਰਲਾਲ ਸਿੰਘ ਜੈਤੋਸਰਜਾ, ਲਾਡੀ ਮਲਹੋਤਰਾ, ਗੁਰਪ੍ਰੀਤ ਸੱਭਰਵਾਲ, ਦੇਸ਼ ਭਗਤ, ਗੁਰਿੰਦਰ ਸਿੰਘ ਨੀਲੂ, ਅਮਿਤ ਸੋਢੀ ਵੀ ਹਾਜ਼ਰ ਸਨ।
ਅੱਜ ਪਹਿਲੇ ਪੜ੍ਹਾਅ ਤਹਿਤ ਬਟਾਲਾ ਦੀਆਂ ਗੈਸ ਏਜੰਸੀਆਂ ਦੇ ਇਲਾਕੇ ਦੀਆਂ 400 ਲੋੜਵੰਦ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਤੇ ਚੁੱਲੇ ਤਕਸੀਮ ਕੀਤੇ ਗਏ।ਮੁਫਤ ਗੈਸ ਕੁਨੈਕਸ਼ਨ ਦੀ ਵੰਡ ਕਰਨ ਮੌਕੇ ਲਖਬੀਰ ਸਿੰਘ ਲੋਧੀਨੰਗਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ `ਤੇ ਉਜਵਲਾ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ ਬਿਲਕੁਲ ਮੁਫਤ ਗੈਸ ਕੁਨੈਕਸ਼ਨ ਤੇ ਚੁੱਲੇ ਵੰਡੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਨਾਲ ਹਰ ਗਰੀਬ ਦੇ ਘਰ ਵਿੱਚ ਗੈਸ ਕੁਨੈਕਸ਼ਨ ਪਹੁੰਚ ਸਕੇਗਾ ਜਿਸ ਨਾਲ ਹੁਣ ਗਰੀਬ ਸਵਾਣੀਆਂ ਨੂੰ ਆਪਣੇ ਰਸੋਈ ਦੇ ਕੰਮਾਂ `ਚ ਅਸਾਨੀ ਹੋਵੇਗੀ।
ਲੋਧੀਨੰਗਲ ਨੇ ਦੱਸਿਆ ਕਿ ਇਸ ਉਜਵਲਾ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੀ ਚੋਣ ਸੋਸ਼ਲ ਇਕਨਾਮਿਕ ਕਾਸਟ ਸੈਂਸਿਜ਼ ਦੇ ਆਧਾਰ `ਤੇ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਪਰਿਵਾਰ ਦੀ ਮਹਿਲਾ ਮੁਖੀ ਨੂੰ ਗੈਸ ਏਜੰਸੀਆਂ ਦੇ ਰਾਹੀਂ ਮੁਫਤ ਕੁਨੈਕਸ਼ਨ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਉਜਵਲ ਯੋਜਨਾ ਦੇ ਤਹਿਤ ਲਾਭਪਾਤਰੀ ਨੂੰ ਚੁੱਲ੍ਹੇ ਦੀ ਕੀਮਤ ਅਦਾ ਕਰਨੀ ਪੈਂਦੀ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਚੁੱਲੇ ਵੀ ਮੁਫਤ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਜਿਹੜੇ ਲਾਭਪਾਤਰੀਆਂ ਨੂੰ ਗੈਸ ਏਜੰਸੀਆਂ ਵੱਲੋਂ ਗੈਸ ਕੁਨੈਕਸ਼ਨ ਪ੍ਰਾਪਤ ਕਰਨ ਲਈ ਪੱਤਰ ਜਾਰੀ ਕਰ ਦਿੱਤੇ ਗਏ ਹਨ ਉਹ ਗੈਸ ਏਜੰਸੀ ਨਾਲ ਤਾਲਮੇਲ ਕਰਕੇ ਗੈਸ ਕੁਨੈਕਸ਼ਨ ਦੀ ਕਿੱਟ ਪ੍ਰਾਪਤ ਕਰ ਸਕਦੇ ਹਨ।ਇਸ ਮੌਕੇ ਬਟਾਲਾ ਸ਼ਹਿਰ ਦੀਆਂ 6 ਗੈਸ ਏਜੰਸੀਆਂ ਵੱਲੋਂ ਵੱਖੋ-ਵੱਖਰੇ ਕਾਊਂਟਰ ਲਗਾ ਕੇ ਗਰੀਬ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੀ ਵੰਡੇ। ਇਸ ਮੌਕੇ ਭਾਵੇਸ਼ ਸੇਖੜੀ ਨਵ ਭਾਰਤ ਗੈਸ ਏਜੰਸੀ, ਅਕਸ਼ੇ ਮਹਾਜਨ, ਇੰਦਰ ਮਹਾਜਨ ਇੰਡੇਨ ਗੈਸ ਏਜੰਸੀ, ਮੋਹਿਤ ਸੇਖੜੀ ਗੈਸ ਏਜੰਸੀ, ਵੋਹਰਾ ਸਿਵਮ ਗੈਸ ਸਰਵਿਸ ਅਤੇ ਬਟਾਲਾ ਗੈਸ ਤੋਂ ਮਰਵਾਹਾ ਜੀ ਵੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media