ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ ਸੱਗੂ)- ਫੋਕਲੋਰ ਰਿਸਰਚ ਅਕਾਦਮੀ ਨੇ ਅੱਜ ਇਹ ਫੈਸਲਾ ਲਿਆ ਹੈ ਕਿ 18.12.2016 ਨੂੰ ਦਿਨ ਦੇ ਠੀਕ 12.00 ਵਜੇ, ਵਿਰਸਾ ਵਿਹਾਰ ਵਿਖੇ ‘ਭਾਰਤ ਪਾਕਿਸਤਾਨ ਵਿਵਾਦ: ਲੋਕਾਂ ਨੂੰ ਜਿਊਣ ਦਿਉ’ ਵਿਸ਼ੇ ਤੇ ਇਕ ਸੈਮੀਨਾਰ ਕਰਵਾਏਗੀ।ਅਕਾਦਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਕਿਹਾ ਕਿ ਸਹਿਯੋਗੀ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਪੰਜਾਬ ਜਾਗਰਤੀ ਮੰਚ ਜਲੰਧਰ, ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਸਾਫ਼ਮਾ ਦੇ ਸਹਿਯੋਗ ਨਾਲ ਇਸ ਸੈਮੀਨਾਰ ਵਿੱਚ ਜਨਾਬ ਏ.ਆਰ ਸ਼ਾਹੀਨ ਸਾਬਕਾ ਐਮ. ਪੀ ਜੰਮੂ ਕਸ਼ਮੀਰ, ਜਨਾਬ ਸ਼ਾਹਿਦ ਸਿਦੀਕੀ ਸਾਬਕਾ ਐਮ. ਪੀ. ਯੂ. ਪੀ. ਐਡੀਟਰ ‘ਨਈ ਦੁਨੀਆ’ ਉਰਦੂ ਯੂ. ਪੀ, ਸਤਨਾਮ ਸਿੰਘ ਮਾਣਕ ਸਹਾਇਕ ਸੰਪਾਦਕ ਰੋਜ਼ਾਨਾ ਅਜੀਤ ਅਖ਼ਬਾਰ, ਪੁਸ਼ਪਿੰਦਰਾ ਕੁਲਸ਼੍ਰੇਸ਼ਠਾ ਸੀਨੀ. ਪੱਤਰਕਾਰ ਨਵੀਂ ਦਿੱਲੀ, ਪ੍ਰਮੋਦ ਜਾਮਵਾਲ ਐਡੀਟਰ ਕਸ਼ਮੀਰ ਟਾਇਮਜ਼, ਸ੍ਰੀ ਪੀ. ਐਨ. ਪੂਨੀਆਲ ਸੀਨੀ. ਪੱਤਰਕਾਰ, ਪ੍ਰੋ. ਬਾਵਾ ਸਿੰਘ ਸਾਬਕਾ ਚੇਅਰਮੈਨ ਘਟ-ਗਿਣਤੀ, ਆਪਣੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕਰਨਗੇ।ਇਸ ਸੈਮੀਨਾਰ ਦੇ ਦੋ ਸੈਸ਼ਨ ਹੋਣਗੇ।ਪਹਿਲੇ ਸੈਸ਼ਨ ਵਿੱਚ ਸਬੰਧਤ ਵਿਸ਼ੇ `ਤੇ ਸੈਮੀਨਾਰ ਹੋਵੇਗਾ ਅਤੇ ਦੂਜੇ ਸੈਸ਼ਨ ਵਿੱਚ ਫੋਕਲੋਰ ਰਿਸਰਚ ਅਕਾਦਮੀ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਹੋਵੇਗੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media