
ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਸਿਹਤ ਸੰਭਾਲ ਪ੍ਰਤੀ ਇਕ ਸਮੁੱਚਾ ਰਵੱਈਆ ਅਪਣਾਉਂਦੇ ਹੋਏ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਵਿਚ ਇਹ ਸੇਵਾਵਾਂ ਸਹਿਣਯੋਗ, ਪਹੁੰਚਯੋਗ ਅਤੇ ਕੁਆਲਟੀ ਦੇ ਮਿਆਰਾਂ ਉਤੇ ਪੂਰੀਆਂ ਉੱਤਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ।ਇਹ ਸ਼ਬਦ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ ਆਈ ਆਈ) ਵਲੋਂ 13ਵੇਂ ਭਾਰਤੀ ਸਿਹਤ ਸੰਮਮੇਲਨ, ਜੋ ਕਿ ਸਿਹਤ ਸੰਭਾਲ ਬਾਰੇ ਵੱਡਾ ਸਾਲਾਨਾ ਸੰਮੇਲਨ ਹੈ, ਵਿਚ ਬੋਲਦੇ ਹੋਏ ਪ੍ਰਗਟਾਏ।
ਇਸ ਮੌਕੇ ਤੇ ਬੋਲਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਸਿਹਤ ਸੰਭਾਲ ਨੂੰ ਮਜ਼ਬੂਤ ਬਣਾਉਣ ਦੀ ਸਖਤ ਲੋੜ ਹੈ ਅਤੇ ਇਸ ਵਿਚ ਨਿੱਜੀ ਖੇਤਰ ਦੀ ਭਾਈਵਾਲੀ ਵੀ ਜ਼ਰੂਰੀ ਹੈ। ਨੱਡਾ ਨੇ ਕਿਹਾ ਕਿ ”ਸਮਾਂ ਆ ਗਿਆ ਹੈ ਕਿ ਜਦੋਂ ਅਸੀਂ ਨਿਯਮਾਵਲੀ (ਟੀ ਓ ਆਰ) ਨੂੰ ਜਾਮ ਕਰ ਦੇਈਏ, ਇਹ ਲਾਹੇਵੰਦ ਰਹੇਗਾ ਅਤੇ ਉਸ ਦੇ ਨਤੀਜੇ ਮਿਲਣਗੇ।” ਮੰਤਰੀ ਨੇ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਸਾਨੂੰ ਇਹ ਮੌਕਾ ਦਿੰਦਾ ਹੈ ਕਿ ਅਸੀਂ ਨਿੱਜੀ ਖੇਤਰ ਨੂੰ ਨਾਲ ਮਿਲਾ ਕੇ ਭਾਈਵਾਲੀ ਨੂੰ ਮਜ਼ਬੂਤ ਕਰੀਏ ਤਾਂਕਿ ਸਭ ਲਈ ਮਿਆਰੀ ਸਿਹਤ ਸੰਭਾਲ ਦੇ ਬਰਾਬਰ ਅਤੇ ਪਹੁੰਚਯੋਗ ਸਾਂਝੇ ਟੀਚੇ ਨੂੰ ਹਾਸਿਲ ਕੀਤਾ ਜਾ ਸਕੇ। ”ਸਾਨੂੰ ਅਜਿਹੇ ਕਦਮ ਚੁੱੱਕਣ ਦੀ ਲੋੜ ਹੈ ਕਿ ਦਿਹਾਤੀ ਇਲਾਕਿਆਂ ਵਿਚ ਗਰੀਬਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੱਕ ਪਹੁੰਚ ਹਾਸਿਲ ਹੋ ਸਕੇ । ਇਸ ਲਈ ਸਾਨੂੰ ਅਜਿਹੇ ਮਾਡਲ ਵਿਕਸਤ ਕਰਨੇ ਚਾਹੀਦੇ ਹਨ ਜਿਨ੍ਹਾਂ ਵਿਚ ਵਾਜਬ ਕੀਮਤ ਉੱਤੇ ਸਿਹਤ ਸੰਭਾਲ ਸਹੂਲਤਾਂ ਹਾਸਿਲ ਹੋ ਸਕਣ।”
ਸਰਕਾਰ ਦੇ ਇਸ ਵਾਅਦੇ ਨੂੰ ਦੁਹਰਾਉਂਦੇ ਹੋਏ ਕਿ ਸਭ ਲਈ ਸਿਹਤ ਸੰਭਾਲ ਨੂੰ ਇਕ ‘ਸੱਚਾਈ’ ਬਣਾਇਆ ਜਾਵੇਗਾ, ਸ੍ਰੀ ਨੱਡਾ ਨੇ ਕਿਹਾ ਕਿ ‘ਅਸੀਂ ਉਸ ਮਾਡਲ ਨਾਲ ਕਿਵੇਂ ਕੰਮ ਕਰ ਸਕਦੇ ਹਾਂ ਜਿਥੇ ਸਿਹਤ ਸਹੂਲਤਾਂ ਪ੍ਰਦਾਨ ਕਰ ਕੇ ਨਿੱਜੀ ਸੰਸਥਾਵਾਂ ਵਧ ਫੁਲ ਰਹੀਆਂ ਹੋਣ। ਅਸੀਂ ਕਈ ਸਾਲਾਂ ਤੋਂ ਸਨਅਤ ਨਾਲ ਸਿਹਤ ਮੁੱਦਿਆਂ ਉੱਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਸਮਾਂ ਆ ਗਿਆ ਹੈ ਕਿ ਅੱਗੇ ਵਧੀਏ। ਮੈਂ ਸਰਕਾਰ ਦਾ ਇਹ ਵਾਅਦਾ ਦੁਹਰਾਉਂਦਾ ਹਾਂ ਕਿ ਜਨਤਕ, ਜਨਤਕ-ਨਿੱਜੀ ਅਤੇ ਸਿਵਲ ਸੁਸਾਇਟੀ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।”
”ਮੈਂ ਸਿਹਤ ਟੀਚੇ ਹਾਸਿਲ ਕਰਨ ਲਈ ਸਰਕਾਰ ਨਾਲ ਸਹਿਯੋਗ ਕਰਨ ਲਈ ਇਸ ਸਿਖਰ ਸੰਮੇਲਨ ਵਲੋਂ ਦਿੱਤੇ ਜਾਣ ਵਾਲੇ ਠੋਸ ਸੁਝਾਵਾਂ ਅਤੇ ਕਾਰਜ ਯੋਜਨਾ ਦੀ ਆਸ ਕਰ ਰਿਹਾ ਹਾਂ।” ਸ੍ਰੀ ਨੱਡਾ ਨੇ ਸੀ ਆਈ ਆਈ ਸਿਖਰ ਸੰਮੇਲਨ ਵਲੋਂ ਦਿੱਤੇ ਜਾ ਰਹੇ ਸੁਝਾਵਾਂ ਦੀ ਪ੍ਰਸ਼ੰਸਾ ਕੀਤੀ। ਸ੍ਰੀ ਨੱਡਾ ਨੇ ਕਿਹਾ ਕਿ ਗਰੀਬਾਂ ਨੂੰ ਸੈਕੰਡਰੀ ਅਤੇ ਖੇਤਰੀ ਸਿਹਤ ਕਵਰ ਮੁਹੱਈਆ ਕਰਵਾਉਣ ਲਈ ਇੰਸ਼ੋਰੈਂਸ ਸਕੀਮਾਂ ਦੀ ਵੱਡੀ ਭੂਮਿਕਾ ਹੈ। ਰਾਸ਼ਟਰੀ ਸਵਾਸਥਯ ਬੀਮਾ ਯੋਜਨਾ (ਆਰ ਆਸ ਬੀ ਵਾਈ) ਬੀ ਪੀ ਐਲ ਆਬਾਦੀ ਅਤੇ ਗੈਰ ਸੰਗਠਿਤ ਮਜ਼ਦੂਰਾਂ ਦੇ 11ਹੋਰ ਵਰਗਾਂ ਲਈ 30,000 ਦੀ ਨਕਦੀ ਰਹਿਤ ਸਿਹਤ ਬੀਮਾ ਯੋਜਨਾ ਦਾ ਪ੍ਰਬੰਧ ਕਰਦੀ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਇਸ ਸਮੇਂ ਨਵੀਂ ਸਿਹਤ ਸੁਰੱਖਿਆ ਸਕੀਮ ਉੱਤੇ ਕੰਮ ਕਰ ਰਿਹਾ ਹੈ ਜੋ ਕਿ ਇਕ ਲੱਖ ਰੁਪਏ ਅਤੇ ਪਰਿਵਾਰ ਦੇ ਹਰ ਸੀਨੀਅਰ ਸ਼ਹਿਰੀ ਨੂੰੀ 30,000 ਦਾ ਵਾਧੂ ਕਵਰ ਪ੍ਰਦਾਨ ਕਰੇਗੀ।ਸੀਨੀਅਰ ਸਿਟੀਜ਼ਨ ਹੈਲਥ ਇੰਸ਼ੋਰੈਂਸ ਸਕੀਮ 01-04.-2016 ਤੋਂ ਲਾਗੂ ਕੀਤੀ ਜਾ ਚੁੱਕੀ ਹੈ। ਸ੍ਰੀ ਨੱਡਾ ਨੇ ਪ੍ਰਾਈਵੇਟ ਖੇਤਰ ਤੋਂ ਦੇਸ਼ ਦੇ ਦਿਹਾਤੀ ਖੇਤਰਾਂ ਵਿਚ ਲਾਗੂ ਕਰਨ ਵਾਲੇ ਆਧੁੱਨਿਕ ਮਾਡਲਾਂ ਬਾਰੇ ਸੁਝਾਅ ਮੰਗੇ। ਇਨ੍ਹਾਂ ਸੁਝਾਵਾਂ ਨਾਲ ਇਸ ਯੋਜਨਾ ਨੂੰ ਸਹੀ ਅਰਥਾਂੰ ਵਿਚ ਲਾਹੇਵੰਦ ਬਣਾਇਆ ਜਾ ਸਕੇਗਾ। ਇਸ ਮੌਕੇ ਉੱਤੇ ਸੀਆਈ ਆਈ ਹੈਲਥਕੇਅਰ ਕੌਂਸਲ ਦੇ ਚੇਅਰਮੈਨ ਅਤੇ ਮੈਨਜਿੰਗ ਡਾਇਰੈਕਟਰ ਮੇਦਾਂਤਾ-ਦਿ ਮੈਡੀਸਿਟੀ ਡਾ. ਨਰੇਸ਼ ਤ੍ਰੇਹਨ, ਫੋਰਟਿਸ ਹੈਲਥਕੇਅਰ ਲਿਮਿਟਿਡ ਦੇ ਚੀਫ ਐਗਜ਼ੈਕਟਿਵ ਆਫੀਸਰ ਸ੍ਰੀ ਭਵਦੀਪ ਸਿੰਘ ਅਤੇ ਸੀ ਆਈ ਆਈ ਹੈਲਥ ਕੇਅਰ ਕੌਂਸਲ ਦੇ ਸਹਿ ਚੇਅਰਮੈਨ ਅਤੇ ਮੈਕਸ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਾਹੁਲ ਖੋਸਲਾ ਵੀ ਮੌਜੂਦ ਸਨ।
Punjab Post Daily Online Newspaper & Print Media