Friday, July 10, 2026

ਗੋਪਾਲ ਸਿੰਘ ਪੁਰਬਾ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਭਰਪੂਰ ਸ਼ਰਧਾਜਲੀਆਂ ਭੇਟ

ਪੱਤਰਕਾਰ ਜੋਗਿੰਦਰ ਮਾਣਾ ਨਾਲ ਪ੍ਰਗਟਾਇਆ ਦੁੱਖ

ppn1612201601 ਚੌਂਕ ਮਹਿਤਾ, 16 ਦਸੰਬਰ (ਵਿਸ਼ੇਸ਼ ਪ੍ਰਤੀਨਿੱਧ – ਸੁਖਬੀਰ ਸਿੰਘ) – ਪਿਛਲੀ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਪੱਤਰਕਾਰ ਜੋਗਿੰਦਰ ਮਾਣਾ ਦੇ ਵੱਡੇ ਗੋਪਾਲ ਸਿੰਘ ਪੁਰਬਾ ਦੀ ਯਾਦ ਵਿੱਚ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਖੇ ਹੋਈ।ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਤੇ ਕਥਾ ਵਾਖਿਆਣ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ।ਇਸ ਉਪਰੰਤ ਪੁੱਜੀਆਂ ਇਲਾਕੇ ਦੀਆਂ ਉਘੀਆਂ ਸ਼ਖਸੀਅਤਾਂ ਚੇਅਰਮੈਨ ਕੰਵਰਦੀਪ ਸਿੰਘ ਮਾਨ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਮੁੱਖ ਸੰਪਾਦਕ ਪੰਜਾਬ ਪੋਸਟ ਜਸਬੀਰ ਸਿੰਘ ਸੱਗੂ, ਬਾਬਾ ਸੁਖਵੰਤ ਸਿੰਘ ਚੰਨਣਕੇ, ਪਿ੍ਰੰ. ਬਚਿੱਤਰ ਸਿੰਘ ਤਰਸਿੱਕਾ, ਡਾ. ਪ੍ਰਮਜੀਤ ਸਿੰਘ ਸੰਧੂ, ਪ੍ਰਧਾਨ ਸ਼ੈਲਿੰਦਰਜੀਤ ਸਿੰਘ ਰਾਜਨ, ਪਿ੍ਰੰ. ਗੁਰਦੀਪ ਸਿੰਘ ਰੰਧਾਵਾ, ਐਸ.ਐਚ.ਓ ਮਹਿਤਾ ਸੁਰਿੰਦਰ ਸਿੰਘ, ਹਰਗੋਪਾਲ ਸਿੰਘ ਰੰਧਾਵਾ, ਨਰਿੰਦਰ ਰਾਏ, ਜਗਦੀਸ਼ ਸਿੰਘ ਬਮਰਾਹ ਆਦਿ ਨੇ ਆਪਣੀਆਂ  ਗੋਪਾਲ ਸਿੰਘ ਪੁਰਬਾ ਨੂੰ ਹਰਦਿਲ ਅਜ਼ੀਜ ਸ਼ਖਸ਼ੀਅਤ ਦੱਸਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਨਾਂ ਦੇ ਜੀਵਨ ‘ਤੇ ਝਾਤ ਪਾਈ।ppn1612201602ਇਸ ਮੌਕੇ ਸਰਪੰਚ ਮਾਸਟਰ ਅਜਾਦ ਸਿੰਘ, ਹਰਦਿਆਲ ਸਿੰਘ, ਜਥੇ. ਕਰਮਜੀਤ ਸਿੰਘ ਲਾਲੀ, ਸ਼ੁਭ ਸਟੂਡੀਓ, ਪ੍ਰਧਾਨ ਕੈਪਟਨ ਸਿੰਘ, ਗੌਰਵ ਜੋਸ਼ੀ, ਗੁਰਪ੍ਰੀਤ ਧੰਜਲ, ਧਰਮਿੰਦਰ ਭੰਮਰਾਂ, ਵਰਿੰਦਰ ਬਾਊ, ਇਕਬਾਲਜੀਤ ਸਿੰਘ ਲਾਡੀ ਫਿਰੋਜਪੁਰ, ਹਰਬੰਸ ਸਿੰਘ ਪੁਰਬਾ, ਜਰਨੈਲ ਸਿੰਘ ਬਟਾਲਾ, ਜਸਵਿੰਦਰ ਸਿੰਘ ਸੋਨੂੰ ਜ਼ੀਰਕਪੁਰ, ਪਲਵਿੰਦਰ ਸਿੰਘ ਪੁਰਬਾ, ਮਨਪ੍ਰੀਤ ਸਿੰਘ ਪੁਰਬਾ, ਬਲਵਿੰਦਰ ਦੁਧਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਬੰਧੀ ਤੇ ਇਲਾਕਾ ਵਾਸੀ ਸੰਗਤ ਰੂਪ ਵਿੱਚ ਹਾਜ਼ਰ ਸਨ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply