Thursday, March 26, 2026

ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫਾਜ਼ਿਲਕਾ ਨੇ ਪੈਨਸ਼ਨਰ ਦਿਵਸ ਮਨਾਇਆ

U
U

ਫਾਜ਼ਿਲਕਾ, 17 ਦਸੰਬਰ (ਵਿਨੀਤ ਅਰੋੜਾ) – ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਅਰੋੜਵੰਸ਼ ਭਵਨ ਵਿਚ ਪੈਨਸ਼ਨਰ ਦਿਵਸ ਮਨਾਇਆ ਗਿਆ। ਪ੍ਰੋਗਰਾਮ ਵਿਚ ਫਾਜ਼ਿਲਕਾ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਜਗਦੀਸ਼ ਸਹਿਗਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਮੈਡਮ ਪ੍ਰੀਤਮ ਕੌਰ ਸੇਵਾਮੁਕਤ ਪ੍ਰਿੰਸੀਪਲ ਨੇ ਕੀਤੀ ਅਤੇ ਸੇਵਾਮੁਕਤ ਅਧਿਆਪਕ ਬੂਟਾ ਸਿੰਘ ਮੁੱਖ ਬੁਲਾਰੇ ਦੇ ਰੂਪ ਵਿਚ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਚੇਅਰਮੈਨ ਸ਼ਿਵਦੇਵ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜਨਰਲ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਅਡੀਸ਼ਨਲ ਡਿਪਟੀ ਜਗਦੀਸ਼ ਸਹਿਗਲ ਨੂੰ ਮੰਗ ਪੱਤਰ ਸੋਂਪਿਆ ਅਤੇ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪ੍ਰੈਸ ਸਕੱਤਰ ਡਾ. ਅਮਰ ਲਾਲ ਬਾਘਲਾ ਨੇ 17 ਦਸੰਬਰ ਨੂੰ ਪੈਨਸ਼ਨਰ ਦਿਵਸ ਮਨਾਉਣ ਦੇ ਮਹੱਤਵ ਤੇ ਚਾਨਣਾ ਪਾਇਆ।
ਸੰਬੋਧਤ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਚੰਦਰ ਕਾਲੜਾ ਨੇ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਜਿਨ੍ਹਾਂ ਵਿਚ 6ਵੇਂ ਪੇ ਕਮਿਸ਼ਨ ਨੂੰ ਜਲਦੀ ਗਠਤ ਕਰਕੇ ਲਾਗੂ ਕੀਤਾ ਜਾਵੇ, ਇਸ ਕਮਿਸ਼ਨ ਨੂੰ ਲਾਗੂ ਕਰਨ ਤੋਂ ਪਹਿਲਾ 25 ਪ੍ਰਤੀਸ਼ਤ ਅੰਤਰਿਮ ਰਲੀਫ਼ ਦਿੱਤਾ ਜਾਵੇ ਅਤੇ ਪੰਜਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਚ ਰਹਿ ਗਈਆਂ ਤਰੁਟੀਆਂ ਨੂੰ ਦੂਰ ਕੀਤਾ ਜਾਵੇ, 1 ਜਨਵਰੀ 2006 ਤੋਂ ਰਿਟਾਇਰਡ ਪੇ ਸਕੇਲ ਦੀਆਂ ਸਿਫਾਰਸ਼ਾਂ ਪ੍ਰਵਾਣ ਕਰਨ ਦੇ ਮੁਤਾਬਕ ਮੂਲ ਤਨਖਾਹ ਦੇ ਬਰਾਬਰ ਯਾਤਰਾ ਭੱਤਾ ਦੇ ਕੇ ਵਾਪਸ ਲੈਣ ਦਾ ਪੱਤਰ ਵਾਪਸ ਲਿਆ ਜਾਵੇ ਅਤੇ ਜਨਵਰੀ 2009 ਤੋਂ ਸਤੰਬਰ 2009 ਤੱਕ ਦਾ ਯਾਤਰਾ ਭੱਤੇ ਦਾ ਵਾਪਸ ਲਿਆ ਬਕਾਇਆ ਅਦਾ ਕੀਤਾ ਜਾਵੇ, ਪੰਜਵੇਂ ਪੇ ਕਮਿਸ਼ਨ ਦੀ ਸਿਫਾਰਸ਼ ਦੇ ਪਹਿਲਾ ਨੰਬਰ 6, 10 ਮੁਤਾਬਕ 50 ਫੀਸਦੀ ਮਹਿੰਗਾਈ ਭੱਤੇ ਨੂੰ ਡੀਪੀ ਬਣਾਕੇ ਮੂਲ ਪੈਨਸ਼ਨ ਬਣਾਈ ਜਾਵੇ ਅਤੇ ਬਣਦੇ ਲਾਭ ਦਿੱਤੇ ਜਾਣ, ਮੌਜ਼ੂਦਾ ਮੈਡੀਕਲ ਕੈਸ਼ਲੈਸ ਟ੍ਰੀਟਮੈਂਟ ਪਾਲਸੀ ਸਾਰਿਆਂ ਦੇ ਲਈ ਆਪਸ਼ਨਲ ਕੀਤਾ ਜਾਵੇ ਅਤੇ ਪੁਰਾਣੀ ਪਾਲਿਸੀ ਬਹਾਲ ਕੀਤੀ ਜਾਵੇ, ਜਨਵਰੀ 2014 ਤੋਂ ਸਤੰਬਰ 2014 ਤੱਕ ਅਤੇ ਜੁਲਾਈ 2015 ਤੋਂ ਦਸੰਬਰ 2015 ਤੱਕ ਅਤੇ ਜਨਵਰੀ 2016 ਤੋਂ ਨਵੰਬਰ 2016 ਤੱਕ ਦੇ ਡੀਏ ਦਾ ਬਕਾਇਆ ਦਿੱਤਾ ਜਾਵੇ, ਬਝਵਾਂ ਮੈਡੀਕਲ ਭੱਤਾ 1500 ਰੁਪਏ ਕੀਤਾ ਜਾਵੇ, ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਮਕਾਨ ਦੇ ਸਾਂਭ ਸੰਭਾਲ ਦੇ ਰੂਪ ਵਿਚ ਮੂਲ ਪੈਨਸ਼ਨ ਦਾ 10 ਫੀਸਦੀ ਭੱਤਾ ਦਿੱਤਾ ਜਾਵੇ, 1 ਜਨਵਰੀ 2004 ਤੋਂ ਪਹਿਲਾਂ ਪੈਨਸ਼ਨ, ਪਾਲਿਸੀ ਲਾਗੂ ਕੀਤੀ ਜਾਵੇ, ਚੰਡੀਗੜ੍ਹ ਵਿਚ ਪੈਨਸ਼ਨਰਾਂ ਦੇ ਲਈ ਪੈਨਸ਼ਨਰ ਭਵਨ ਬਣਾਇਆ ਜਾਵੇ, ਮੈਡੀਕਲ ਟ੍ਰੀਟਮੈਂਟ ਦਾ ਭੁਗਤਾਨ 2071 ਪੈਨਸ਼ਨ ਹੈਡ ਵਿਚ ਕੀਤਾ ਜਾਵੇ, ਪੰਜਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਰਹੀਂ ਰਹਿ ਗਈਆਂ ਤਰੁਟੀਆਂ ਨੂੰ ਅਨਾਮਲੀ ਕਮੇਟੀ ਰਾਹੀਂ ਸਿਫਾਰਸ਼ ਕਰਨ ਅਤੇ ਸਰਕਾਰ ਵੱਲੋਂ ਪ੍ਰਵਾਣ ਕਰਨ ਦੇ ਪੱਤਰ ਜਨਰਲਾਈਜ਼ ਕੀਤੇ ਜਾਣ ਅਤੇ ਅਕਤੂਬਰ 2011 ਤੋਂ ਦਸੰਬਰ 2011 ਤੱਕ ਲਾਗੂ ਕੀਤੇ ਪੇ ਗ੍ਰੇਡ ਮੁਤਾਬਕ ਬੇਸਿਕ ਪੇ 1 ਜਨਵਰੀ 2006 ਤੋਂ ਦੋਹਰਾਈ ਜਾਵੇ ਅਤੇ ਇਸਦੇ ਮੁਤਾਬਕ ਹੀ 1 ਜਨਵਰੀ 2006 ਤੋਂ ਪਹਿਲਾਂ ਦੇ ਪੈਨਸ਼ਨਰਜ਼ ਅਤੇ 1 ਜਨਵਰੀ 2006 ਤੋਂ ਬਾਅਦ ਦੇ ਪੈਨਸ਼ਨਰਾਂ ਦੀ 4.2 ਮੁਤਾਬਕ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਨੂੰ ਮੁੱਖ ਰਖਦੇ ਹੋਏ ਨਿਰਧਾਰਤ ਕੀਤੀ ਜਾਵੇ। ਇਸ ਮੌਕੇ ਕੇ.ਕੇ.ਸੇਠੀ, ਦੇਸ ਰਾਜ ਗਰੋਵਰ, ਸਰੋਜ ਕੋਸ਼ਲ ਨੇ ਐਸੋਸੀਏਸ਼ਨਟ ਵੱਲੋਂ ਸਮਾਜਿਕ ਰੂਪ ਨਾਲ ਕੀਤੇ ਜਾ ਰਹੇ ਕੰਮਾਂ ਵਾਤਾਵਰਣ, ਪਾਣੀ ਬਚਾਓ, ਬੇਟੀ ਬਚਾਓ, ਬੇਟੀ ਪੜ੍ਹਾਓ, ਭਰੂਣ ਹੱਤਿਆ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੋਰਾਨ 80 ਸਾਲ ਦੀ ਉਮਰ ਦੇ ਪੈਨਸ਼ਨਰ ਓਮ ਪ੍ਰਕਾਸ਼ ਸ਼ਰਮਾ, ਮੈਡਮ ਪ੍ਰੀਤਮ ਕੌਰ, ਕੇ.ਸੀ. ਪੁੰਛੀ, ਮੋਹਨ ਲਾਲ ਸ਼ਰਮਾ, ਓਮ ਪ੍ਰਕਾਸ਼ ਸ਼ਾਸਤਰੀ, ਮਥਰਾ ਦਾਸ ਬਾਘਲਾ, ਖਜ਼ਾਨ ਚੰਦ, ਤਿਲਕ ਰਾਜ ਕਾਨੂੰਗੋ, ਕ੍ਰਿਸ਼ਨ ਲਾਲ ਪਟਵਾਰੀ, ਓਮ ਪ੍ਰਕਾਸ਼ ਸਦਚੇਵਾ, ਹੀਰਾ ਲਾਲ ਛਾਬੜਾ, ਜਗਤਾਰ ਦਾਸ, ਇੰਦਰ ਮੋਹਨ ਸ਼ਰਮਾ, ਰਾਜ ਕ੍ਰਿਸ਼ਨ ਸੇਠੀ, ਸੁਰਜੀਤ ਸਿੰਘ ਨੂੰ ਦੋਸ਼ਾਲਾ ਪਹਿਨਾਕੇ ਸਨਮਾਨਿਤ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਅਡੀਸ਼ਨਲ ਡਿਪਟੀ ਕਮਿਸ਼ਨਰ ਜਗਦੀਸ਼ ਸਹਿਗਲ ਨੇ ਭਰੋਸਾ  ਦੁਆਇਆ ਕਿ ਉਨ੍ਹਾਂ ਦੇ ਮੰਗ ਪੱਤਰ ਨੂੰ ਸਿਫਾਰਸ਼ ਕਰਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਅਤੇ ਭਰੋਸਾ ਦੁਆਇਆ ਕਿ ਪੈਨਸ਼ਨਰਜ਼ ਅਤੇ ਸੀਨੀਅਰ ਨਾਗਰਿਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ। ਇਸ ਤੋਂ ਬਾਅਦ ਬੀਤੇ ਦਿਨੀਂ ਸੜ੍ਹਕ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਿਆ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply