Tuesday, September 29, 2026

ਕੇਜਰੀਵਾਲ ਨੇ ਪੰਜਾਬ ਦੀ ਪਿੱਠ ‘ਤੇ ਛੁਰਾ ਮਰਨ ਦਾ ਹੀ ਕੀਤਾ ਕੰਮ – ਮਜੀਠੀਆ

ppn1712201613
ਮਜੀਠਾ, 17 ਦਸੰਬਰ (ਪੰਜਾਬ ਪੋਸਟ ਬਿਊਰੋ)- ਮਾਲ ਮੰਤਰੀ  ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਮਾਝਾ ਫ਼ਤਿਹ ਕਰਨ ਆਇਆ, ਨਹੀਂ ਫ਼ਤਿਹ ਹੋਇਆ ਤਾਂ ਬੌਂਦਲ ਗਿਆ।ਅੱਜ ਉਸ ਦਾ ਹਰਿਆਣਵੀ ਪ੍ਰੇਮ ਅਤੇ ਪੰਜਾਬ ਵਿਰੋਧੀ ਦੋਗਲੀ ਰਾਜਨੀਤੀ ਵਾਲਾ ਅਸਲ ਚਿਹਰਾ ਸਭ ਦੇ ਸਾਹਮਣੇ ਆਗਿਆ ਹੈ, ਬਿਨਾ ਸ਼ੱਕ ਅੱਜ ਤਕ ਉਸ ਨੇ ਪੰਜਾਬ ਦੀ ਪਿੱਠ ‘ਤੇ ਛੁਰਾ ਮਰਨ ਦਾ ਹੀ ਕੰਮ ਕੀਤਾ ਹੈ।
ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਭੰਗਵਾਂ ਵਿਖੇ ਸੇਵਾ ਕੇਂਦਰ ਅਤੇ ਫਿਟਨੈੱਸ ਕਲੱਬ ( ਜਿੰਮ ਸੈਂਟਰ) ਦਾ ਉਦਘਾਟਨ ਕਰਨ ਆਏ ਸਨ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਦੀ ਨੀਅਤ ‘ਚ ਖੋਟ ਹੈ, ਤਾਂ ਹੀ ਉਹ ਪੰਜਾਬ ਵਿੱਚ ਹੋਣ ਦੇ ਬਾਵਜੂਦ ਹਰਿਆਣੇ ਬਾਰੇ ਹੀ ਸੋਚਦਾ ਹੈ।ਮਜੀਠੀਆ ਨੇ ਕਿਹਾ ਕਿ ਅੰਨ੍ਹਾ ਹਜ਼ਾਰੇ, ਭੂਸ਼ਨ ਅਤੇ ਯਾਦਵ ਵਰਗੇ ਲੋਕ ਉਸ ਤੋਂ ਕਿਨਾਰਾ ਕਰ ਚੁੱਕੇ ਹਨ ਅੱਜ ਆਪ ਦੇ ਵੱਡੀ ਗਿਣਤੀ ਵਲੰਟੀਅਰ ਉਸ ਤੋਂ ਕਿਨਾਰਾ ਕਰ ਰਹੇ ਹਨ।ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਮੋਗੇ ਵਿੱਚ ਕੀਤੀ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਵਿੱਚ ਲੱਖਾਂ ਪੰਜਾਬੀਆਂ ਨੇ ਪਹੁੰਚ ਕੇ ਇਹ ਸੁਨੇਹਾ ਦੇ ਚੁੱਕੇ ਹਨ ਕਿ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਪੰਜਾਬ ਵੱਲ ਮੈਲੀ ਨਜ਼ਰ ਨਾਲ ਤੱਕਣ ਵਾਲਿਆਂ ਨੂੰ ਪੰਜਾਬੀਆਂ ਨੇ ਸਦਾ ਹੀ ਕਰਾਰਾ ਜਵਾਬ ਦਿੱਤਾ ਹੈ। ਆਪ ਦਾ ਵੀ ਚੋਣਾਂ ਵਿੱਚ ਉਹ ਹਾਲ ਹੋਣਾ ਹੈ ਕਿ ਟੋਪੀਆਂ ਵਾਲੇ ਨੇ ਮੁੜ ਪੰਜਾਬ ਵੱਲ ਮੂੰਹ ਨਹੀਂ ਕਰਨਾ।
ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਡਬਲ ਸਟੈਡ ਅਪਣਾਉਣ ਤੋਂ ਬਾਜ਼ ਨਹੀਂ ਆਏ। ਉਹਨਾਂ 1982 ਦੌਰਾਨ ਇੰਦਰਾ ਗਾਂਧੀ ਤੋਂ ਐਸ.ਵਾਈ.ਐਲ ਦਾ ਟੱਕ ਲਵਾਇਆ ਅੱਜ ਉਸੇ ਐਸ ਵਾਈ ਐਲ ਨੂੰ ਮੁੱਦਾ ਬਣਾ ਕੇ ਸੰਸਦ ਮੈਂਬਰ ਤੋਂ ਅਸਤੀਫ਼ਾ ਦੇਣ ਦਾ ਡਰਾਮਾ ਰਚ ਦਿਤਾ, ਜਦ ਕਿ ਸਭ ਜਾਣਦੇ ਹਨ ਕਿ ਉਸ ਨੇ ਅਸਤੀਫ਼ਾ ਵਿਧਾਨ ਸਭਾ ਚੋਣ ਲੜਨ ਲਈ ਦਿੱਤਾ।ਉਹਨਾਂ ਕਿਹਾ ਕਿ ਕਾਂਗਰਸ ਵਿੱਚ ਟਿਕਟਾਂ ਦੀ ਅੱਧੀ ਵੰਡ ਤੋਂ ਹੀ ਜਿਵੇਂ ਬਾਗੀ ਸੁਰਾਂ ਉਠ ਰਹੀਆਂ ਹਨ, ਉਸ ਤੋਂ ਸਪਸ਼ਟ ਹੈ ਕਿ ਕਾਂਗਰਸ ਵਿੱਚ ਸਭ ਅੱਛਾ ਨਹੀਂ ਹੈ।ਨਾ ਹੀ ਕਾਂਗਰਸ ਦਾ ਕੋਈ ਵੀ ਆਗੂ ਕੈਪਟਨ ਨੂੰ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦਾ ਹੈ।ਇਸ ਮੌਕੇ ਉਹਨਾਂ ਨਾਲ ਮੇਜਰ ਸ਼ਿਵੀ, ਸੰਤੋਖ ਸਿੰਘ ਸਮਰਾ, ਹਰਪਿੰਦਰ ਸਿੰਘ ਬਿੰਦ ਸ਼ਾਹ, ਸਰਪੰਚ ਬੱਬੀ ਭੰਗਵਾਂ, ਸਰਬਜੀਤ ਸਿੰਘ ਸਪਾਰੀਵਿੰਡ ਆਦਿ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply