Sunday, September 13, 2026

ਭਾਰਤ ਪਾਕਿਸਤਾਨ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ

ppn1812201610 ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਭਾਰਤ-ਪਾਕਿਸਤਾਨ ਦੇ ਵਿਚਕਾਰ 3 ਦਸੰਬਰ 1971 ਨੂੰ ਹੋਈ ਭਿਆਨਕ ਜੰਗ ਜੋ 17 ਦਿਨਾਂ ਤੱਕ ਚਲੀ ਸੀ ਅਤੇ ਜੰਗ ਵਿਚ ਦੁਸ਼ਮਨਾਂ ਨੂੰ ਕਰਾਰੀ ਹਾਰ ਦੇਕੇ ਸ਼ਹੀਦ ਹੋਏ ਭਾਰਤੀ ਸੇਨਾ, ਬੀਐਸਐਫ, ਪੰਜਾਬ ਹੋਮ ਗਾਰਡ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਸ਼ਹੀਦਾਂ ਦੀ ਸਮਾਧੀ ਆਸਫ਼ ਵਾਲਾ ਵਿਚ ਸ਼ਰਧਾਂਜਲੀ ਸਮਾਗਮ ਦਾ ਅਯੋਜਨ ਕਰਕੇ ਸ਼ਰਧਾਂਜਲੀ ਭੇਂਟ ਕਰਕੇ ਨਮਨ ਕੀਤਾ ਗਿਆ। ਇਸ ਮੌਕੇ ਬੀਐਸਐਫ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅੱਜ ਦੇ ਦਿਨ 18 ਦਸੰਬਰ 1971 ਨੂੰ ਸਰਹੱਦੀ ਪਿੰਡਾਂ ਦੇ ਵਾਸੀਆਂ ਦੇ ਸਹਿਯੋਗ ਨਾਲ ਮ੍ਰਿਤਕ ਸ਼ਹੀਦ ਸੈਨੀਕਾਂ ਨੂੰ ਜੰਗ ਵਾਲੀ ਥਾਂ ਤੋਂ ਇੱਕਠਾ ਕਰਕੇ ਆਸਫ਼ਵਾਲਾ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਇਸ ਮੌਕੇ ਬੀਐਸਟੇਫ ਦੀ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, 129ਵੀਂ ਬਟਾਲੀਅਨ ਦੇ ਕਮਾਂਡੈਂਟ ਅਜੈ ਕੁਮਾਰ ਅਤੇ 169ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਪ੍ਰਭੂ ਸਿੰਘ, ਡਿਪਟੀ ਕਮਾਂਡੈਂਟ ਸੁਭਾਸ਼ ਚੰਦਰ, ਰਾਕੇਸ਼ ਠਾਕੁਰ, ਦੀਵੇਸ਼ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਸ਼ਹੀਦਾਂ ਦੀ ਸਮਾਧੀ ਤੇ ਫੁੱਲਾਂ ਦੇ ਚੱਕਰ ਭੇਂਟ ਕੀਤੇ। ਇਸ ਮੌਕੇ ਬਿਹਾਰ ਸੂਬੇ ਦੇ ਸੀਵਾਨ ਤੋਂ ਆਏ ਆਨੰਦ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਫਾਜ਼ਿਲਕਾ ਦੀ ਸਮਾਜਸੇਵੀ ਸੰਸਥਾ ਗੋਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਚੇਅਰਮੇਨ ਸੁਰਿੰਦਰ ਠਕਰਾਲ ਹੈਪੀ, ਪ੍ਰਧਾਨ ਆਰ.ਆਰ. ਠਕਰਾਲ, ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਡਾ. ਜੱਗਾ ਰਾਮ ਕੰਬੋਜ, ਲੀਲਾਧਰ ਸ਼ਰਮਾ, ਅਨਮੋਲ ਕਵਾਤੜਾ, ਕਮਲੇਸ਼ ਚੁੱਘ, ਜਤਿੰਦਰ ਸਿੰਘ, ਸੇਵਾਮੁਕਤ ਤਹਿਸੀਲਦਾਰ ਮਹਿੰਦਰ ਤ੍ਰਿਪਾਠੀ, ਸਤੀਸ਼ ਕੁਮਾਰ, ਇੰਜੀਨੀਅਰ ਵਿਨੋਦ ਗੁਪਤਾ ਅਤੇ ਹੋਰਨਾਂ ਨੇ 1965 ਅਤੇ 1971 ਦੀ ਭਾਰਤ ਪਾਕਿਸਤਾਨ ਜੰਗ ਵਿਚ ਦੁਸ਼ਮਨਾ ਨਾਲ ਲੋਹਾ ਲੈਣ ਵਾਲੇ ਯੁੱਧ ਵੀਰਾਂ ਨੂੰ ਸੁਸਾਇਟੀ ਅਤੇ ਬੀਐਸਐਫ ਦੇ ਸਹਿਯੋਗ ਨਾਲ ਦੋਸ਼ਾਲਾ ਪਹਿਨਾਕੇ ਸਨਮਾਨਿਤ ਕੀਤਾ ਗਿਆ ਅਤੇ ਬੀਐਸਐਫ ਦੇ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਦੋਸ਼ਾਲਾ ਦੇਕੇ ਸਨਮਾਨਿਤ ਕੀਤਾ ਗਿਆ।

ppn1812201611
ਸ਼ਹੀਦਾਂ ਦੀ ਸਮਾਧੀ ਆਸਫ਼ਵਾਲਾ ਦੀ ਪ੍ਰਬੰਧਕੀ ਕਮੇਟੀ ਦੇ ਬੁਲਾਰੇ ਪ੍ਰਫੁੱਲ ਚੰਦਰ ਨਾਗਪਾਲ ਨੇ ਸੁਸਾਇਟੀ ਅਤੇ ਬੀਐਸਐਫ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਅਜਿਹਾ ਪ੍ਰੋਗਰਾਮ ਭਵਿੱਖ ਵਿਚ ਕਰਵਾਉਣ ਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਦੀ ਕਮਾਨ ਤਲੇ ਬੀਐਸਐਫ ਇਸ ਇਲਾਕੇ ਵਿਚ ਸ਼ਾਂਤੀ ਬਣਾਏ ਹੋਏ ਹੈ। ਜਿਨ੍ਹਾਂ ਦੀ ਬਦੋਲਤ ਅਸੀਂ ਚੈਨ ਦੀ ਨੀਂਦ ਸੋ ਰਹੇ ਹਾਂ। ਮੰਚ ਸੰਚਾਲਨ ਸੁਸਾਇਟੀ ਦੇ ਸਲਾਹਕਾਰ ਸੁਨੀਲ ਕੱਕੜ ਨੇ ਕੀਤਾ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply