ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਅੰਗਹੀਣ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਪ੍ਰੈਸ ਸਕੱਤਰ ਵਿਜੈ ਗੁਪਤਾ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰਧਾਨ ਲੈਕਚਰਾਰ ਹਰਚਰਨ ਬਰਾੜ, ਪ੍ਰਿੰਸੀਪਲ ਰਾਜੀਵ ਮੱਕੜ (ਕਾਨੂੰਨੀ ਸਲਾਹਾਕਾਰ), ਸੰਜੇ ਢਾਕਾ (ਖਜ਼ਾਨਚੀ), ਪ੍ਰਿੰਸੀਪਲ ਮਨੋਜ ਸ਼ਰਮਾ, ਮੁੱਖਅਧਿਆਪਕ ਗੁਰਨਾਮ ਚੰਦ ਕੰਬੋਜ ਅਤੇ ਵੱਖ-2 ਸ਼ਹਿਰਾਂ ਤੋਂ ਆਏ ਕਾਰਜਕਾਰੀ ਮੈਂਬਰ ਸ਼ਾਮਲ ਹੋਏ। ਇਸ ਮੌਕੇ ਯੂਨੀਅਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੀ ਪਰਸਨ ਵਿਦ ਡਿਸਏਬਿਲੀਟੀ ਐਕਟ, 1995 ਜਿਸ ਦੀ ਹੋਂਦ ਨੂੰ ਅੱਗੇ ਹੋਰ ਮਜ਼ਬੂਤ ਕਰਦਿਆਂ ਹੋਇਆਂ ਭਾਰਤ ਦੀ ਸੰਸਦ ਦੁਆਰਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਕਿ ਦੀ ਪਰਸਨ ਵਿਦ ਡਿਸਏਬਿਲੀਟੀ ਬਿੱਲ, 2014 ਨੂੰ ਰਾਜ ਸਭਾ ਦੁਆਰਾ ਹਿੰਦੋਸਤਾਨ ਦੇ ਸਾਰੇ ਰਾਜਨੀਤਿਕ ਦਲਾਂ ਨੇ ਇੱਕਮਤ ਹੋ ਕੇ ਇਹ ਕਾਨੂੰਨ ਇਸ ਸਰਦ ਇਜਲਾਸ ਵਿਚ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇੱਕ ਮਜ਼ਬੂਤ ਕਾਨੂੰਨ ਪਾਸ ਹੋਣ ਤੋਂ ਬਾਅਦ ਅੰਗਹੀਣ, ਦਿਵਿਆਂਗ ਜਾਂ ਨਿਸ਼ਕਤ ਜਨਾਂ ਨੂੰ ਸਰਕਾਰ ਨੇ ਹੋਰ ਸਸ਼ਕਤ ਕਰ ਦਿੱਤਾ ਹੈ ਜਿਸ ਨਾਲ ਅੰਗਹੀਣ ਲੋਕਾਂ ਨਾਲ ਹੋ ਰਹੇ ਭੇਦਭਾਵ ਅਤੇ ਜ਼ਿਆਦਤੀਆਂ ਤੇ ਠਲ੍ਹ ਪਵੇਗੀ ਅਤੇ ਕਾਨੂੱਨੀ ਲਗਾਮ ਲੱਗੇਗੀ। ਇਸ ਐਕਟ ਦੇ ਪਾਸ ਹੋਣ ਨਾਲ ਜਿੱਥੇ ਰਾਜ ਸਰਕਾਰਾਂ ਆਪਣੇ ਦਿਵਿਆਗਾਂ ਨਾਲ ਹੋਰ ਹਮਦਰਦੀ ਨਾਲ ਪੇਸ਼ ਆਉਣਗੀਆਂ, ਉੱਥੇ ਸਮਾਜ ਦਾ ਵੀ ਰਵੱਈਆ ਬਦਲੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media