ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਕੀਰਤੀ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਦੇ ਸਰਹੱਦੀ ਪਿੰਡ ਫਤਿਹਗੜ੍ਹ, ਕੀੜਿਆਂਵਾਲੀ, ਨੂਰਸਮੰਦ ਆਦਿ ਪਿੰਡਾਂ ਦਾ ਦੋਰਾ ਕੀਤਾ ਗਿਆ। ਇਨ੍ਹਾਂ ਪਿੰਡਾਂ ਵਿਚ ਲੋਕਾਂ ਨੂੰ ਮਿਲਣ ਤੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਸੁਣਾਈਆਂ।ਦੋਰੇ ਦੌਰਾਨ ਲੋਕਾਂ ਨੇ ਦੱਸਿਆ ਕਿ ਪਿੰਡ ਸਰਹੱਦ ਦੇ ਨਾਲ ਲਗਦੇ ਹੋਣ ਕਾਰਨ ਸਭ ਤੋਂ ਪਹਿਲੀ ਮਾਰ ਸਾਨੂੰ ਪਿੰਡਾਂ ਵਾਲਿਆਂ ਨੂੰ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਬਾਰਡਰ ਦੇ ਹਾਲਾਤਾਂ ਦੇ ਕਾਰਨ ਕੰਮ ਦਾ ਬੁਰਾ ਹਾਲ ਹੈ ਉਪਰ ਤੋਂ ਨੋਟਬੰਦੀ ਕਾਰਨ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਚੱਲ ਨਹੀਂ ਰਹੇ, 100 ਦੇ ਨੋਟ ਮਿਲ ਨਹੀਂ ਰਹੇ ਅਤੇ 2000 ਰੁਪਏ ਦੇ ਨੋਟ ਖੁਲੇ ਨਹੀਂ ਹੋ ਰਹੇ ਅਤੇ ਨਾ ਹੀ ਬੈਂਕ ਤੋਂ ਮਿਲ ਰਹੇ ਹਨ। ਅਜਿਹੇ ਵਿਚ ਉਹ ਜਾਣ ਤਾਂ ਕਿਥੇ ਜਾਣ ਅਤੇ ਇਸ ਵਾਰ ਅਸੀਂ ਕਿਸੇ ਵੀ ਪੁਰਾਣੇ ਲੀਡਰ ਦੀਆਂ ਗੱਲਾਂ ਵਿਚ ਨਾ ਆਕੇ ਨੋਟਬੰਦੀ ਕਾਰਨ ਆਈ ਪ੍ਰੇਸ਼ਾਨੀ ਦਾ ਮੂੰਹ ਤੋੜ ਜਵਾਬ ਦੇਵਾਂਗੇ। ਇਸ ਦੇ ਨਾਲ ਹੀ ਕਈ ਪਰਿਵਾਰ ਆਪ ਨੂੰ ਛੱਡਕੇ ਆਪਣਾ ਪੰਜਾਬ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਕਈ ਲੋਕਾਂ ਨੇ ਦੱਸਿਆ ਕਿ ਸਾਡੀ ਮਜ਼ਬੂਰੀ ਹੈ ਅਸੀਂ ਤੁਹਾਡੇ ਨਾਲ ਹਾਂ ਪਰ ਨਾਲ ਚੱਲ ਨਹੀਂ ਸਕਦੇ ਲੇਕਿਨ ਚੋਣ ਜਾਪਤਾ ਲਾਗੂ ਹੋਣ ਤੋਂ ਬਾਅਦ ਪੂਰੇ ਜ਼ੋਰਸ਼ੋਰ ਨਾਲ ਤੁਹਾਡੇ ਨਾਲ ਚੱਲਾਂਗੇ। ਇਸ ਮੌਕੇ ਮਦਨ ਗੋਪਾਲ, ਰਾਜ ਕੁਮਾਰ ਚੋਧਰੀ, ਸੂਰੀਆ ਪ੍ਰਕਾਸ਼ ਸਿਹਾਗ, ਸ਼ਾਂਤਨੂ ਸਿਹਾਗ, ਸੰਦੀਪ ਕੰਬੋਜ, ਰਾਜ ਕੁਮਾਰ, ਹੁਸ਼ਿਆਰ ਸਿੰਘ, ਸੁਰਿੰਦਰ ਕੁਮਾਰ, ਸੁਸ਼ੀਲ ਭੋਭੀਆ, ਵਿਨੋਦ ਕੁਮਾਰ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media