ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਵੱਲੋਂ ਸਥਾਨਕ ਆਹਾ ਰੈਸਟੋਰੈਂਟ ਵਿਚ ਸੀਸੀ ਅਤੇ ਲਿਮਿਟ ਖਾਤਾ ਧਾਰਕਾਂ ਨਾਲ ਮੀਟਿੰਗ ਕਰੇਕ ਨੋਟਬੰਦੀ ਤੋਂ ਬਾਅਦ ਪੈਦਾ ਹੋਈਆਂ ਸਮਸਿਆਵਾਂ ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਸੁਣੀਆਂ। ਮੀਟਿੰਗ ਵਿਚ ਭਾਰਤੀ ਸਟੇਟ ਬੈਂਕ ਦੇ ਮੁੱਖ ਪ੍ਰਬੰਧਕ ਕ੍ਰੇਡਿਟ ਮਾਹਨ ਸਿੰਘ ਚੋਪੜਾ, ਚੀਫ਼ ਮੈਨੇਜ਼ਰ ਫਾਜ਼ਿਲਕਾ ਆਰ.ਕੇ. ਬਜਾਜ, ਮੈਨੇਜ਼ਰ ਵੰਦਨਾ ਸ਼ਰਮਾ, ਉਪ ਪ੍ਰਬੰਧਕ ਦੀਨੇਸ਼ ਭਾਟੀਆ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿਚ ਖਾਤਾ ਧਾਰਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕਾਂ ਦੇ ਸਾਹਮਣੇ ਲੱਗਣ ਵਾਲੀਆਂ ਲਾਇਨਾਂ ਦੇ ਕਾਰਨ ਖਾਤਿਆਂ ਵਿਚ ਚੈਕ ਜਮਾ ਕਰਵਾਉਣ ਲਈ ਵੀ ਬੈਂਕ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਉਨ੍ਹਾਂ ਦੇ ਕਲੀਰਿੰਗ ਦੇ ਚੈਕ ਕਈ ਦਿਨਾਂ ਤੋਂ ਡੱਬੇ ਵਿਚ ਬੰਦ ਹੀ ਪਏ ਹਨ। ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਖਾਤਾ ਧਾਰਕਾਂ ਲਈ ਅੱਲਗ ਕਾਊਂਟਰ ਲਗਾੲੈ ਜਾਣੇ ਚਾਹੀਦੇ ਹਨ ਅਤੇ ਬੈਂਕ ਦੇ ਅੰਦਰ ਜਾਣ ਲਈ ਅੱਲਗ ਰਸਤੇ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਕਿ ਉਹ ਆਪਣਾ ਕੰਮ ਪੂਰਾ ਕਰਨ ਲਈ ਅਸਾਨੀ ਨਾਲ ਬੈਂਕ ਵਿਚ ਜਾ ਸਕਣ।
ਇਸ ਮੌਕੇ ਮੁੱਖ ਪ੍ਰਬੰਧਕ ਵੱਲੋਂ ਜਲਦੀ ਹੀ ਉਨ੍ਹਾਂ ਦੀ ਸਮਸਿਆ ਦਾ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਇਸਦੀ ਉਚਿਤ ਵਿਵਸਥਾ ਕੀਤੀ ਜਾਵੇਗੀ ਤਾਕਿ ਖਾਤਾ ਧਾਰਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਬੈਂਕ ਦੇ ਸਾਹਮਣੇ ਲਾਇਨਾਂ ਜਿਆਦਾ ਦਿਨਾਂ ਤੱਕ ਲੱਗਣ ਵਾਲੀਆਂ ਨਹੀਂ ਹਨ। ਜਦਕਿ ਖਾਤਾ ਧਾਰਕਾਂ ਅਤੇ ਬੈਂਕ ਦਾ ਰਿਸ਼ਤਾ ਲੰਬੇ ਸਮੇਂ ਤੱਕ ਚੱਲਣ ਵਾਲਾ ਹੈ। ਮੀਟਿੰਗ ਵਿਚ ਰਾਇਸ ਮਿਲਰ ਗੁਰਪ੍ਰੀਤ ਸਿੰਘ ਕਾਠਪਾਲ ਲਵਲੀ, ਦੀਨਾ ਨਾਥ ਸਚਦੇਵਾ, ਕੁਲਵੰਤ ਮਿਲਾਨੀਾ, ਅਮ੍ਰਤ ਗੁੰਬਰ, ਸੁਦਰਸ਼ਨ ਕੁਮਾਰ, ਗੋਵਿੰਦਰ ਬਿਹਾਨੀ, ਗੋਪਾਲ ਬਿਹਾਨੀ, ਹਰਦਿਆਲ ਸਿੰਘ, ਰਮਨ ਕਾਲੜਾ, ਵਿਸ਼ਵਾਸ ਛਾਬੜਾ, ਵਿਜੈ ਛਾਬੜਾ, ਮੋਹਨ ਸਰੂਪ ਬਿਦਾਨੀ, ਹਰਕ੍ਰਿਸ਼ਨ ਲਾਲ ਜੋਸਨ, ਸੰਦੀਪ ਬਾਘਲਾ, ਰਕੇਸ਼ ਨਾਗਪਾਲ ਅਤੇ ਹੋਰ ਐਸਬੀਆਈ ਦੇ ਖਾਤਾ ਧਾਰਕ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media