ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ ਸਖ਼ਤ ਸੁਨਾਉਨੀ ਕਰਦੇ ਹੋਏ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਕੀਤੇ ਗਏ ਐਕਸ਼ਨ ਵਿਚ ਸਰਕਾਰ ਦੀ ਠੇਕਾ ਕਰਮਚਾਰੀਆਂ ਦੇ ਪ੍ਰਤੀ ਅਪਣਾਈ ਜਾ ਰਹੀ ਆਨਾਕਾਨੀ ਦੀ ਨੀਤੀ ਦੀ ਨਿੰਦਾ ਕੀਤੀ ਗਈ। ਇਸ ਮੌਕੇ ਮੋਰਚੇ ਦੇ ਅਹੁੱਦੇਦਾਰਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਜਾਨਬੁਝ ਕੇ ਕਾਨੂੰਨੀ ਅਤੇ ਸੰਵਿਧਾਨਕ ਉਲਝਣਾ ਪੈਦਾ ਕਰਕੇ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਕੰਮ ਨੂੰ ਉਲਝਾਇਆ ਹੈ। ਉਨ੍ਹਾਂ ਕਿਹਾ ਕਿ ਬੀਤੇ 9 ਵਰ੍ਹਿਆਂ ਤੋਂ ਅਕਾਲੀ ਭਾਜਪਾ ਸਰਕਾਰ ਹੁਣ ਸਮਾਂ ਘੱਟ ਹੋਣ ਦਾ ਬਹਾਨਾ ਬਣਾਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਨੋਟੰਕੀ ਕਰ ਰਹੀ ਹੈ। ਰਾਜਪਾਲ ਵੱਲੋਂ ਅਧਿਵੇਸ਼ਨ ਜਾਰੀ ਕਰਨ ਤੋਂ ਇਨਕਾਰ ਕਰਨਾ ਅਕਾਲੀ ਭਾਜਪਾ ਸਰਕਾਰ ਦੀ ਇਖਲਾਕੀ ਹਾਰ ਹੈ। ਜੇਕਰ ਪੰਜਾਬ ਸਰਕਾਰ ਠੇਕਾ ਕਰਮਚਾਰੀਆਂ ਨੂੰ ਸਬੰਧਤ ਵਿਭਾਗਾਂ ਵਿਚ ਰੇਗੂਲਰ ਕਰਨ ਦੇ ਲਈ ਜਾਗਰੂਕ ਹੁੰਦੀ ਤਾਂ ਸਮਾਂ ਰਹਿੰਦੇ ਹੀ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰ ਸਕਦੀ ਸੀ। ਵਿਸ਼ੇਸ਼ਕਰਕੇ ਪੰਜਾਬ ਵਿਧਾਨਸਭਾ ਦੇ ਬਲਾਏ ਵਿਸ਼ੇਸ਼ ਸੈਸ਼ਨ ਵਿਚ ਐਸ.ਵਾਈ.ਐਲ. ਦੇ ਮੁੱਦੇ ਦੇ ਨਾਲ ਨਾਲ ਠੇਕਾ ਕਰਮਚਾਰੀਆਂ ਨੂੰ ਰੈਗੂਨਰ ਕਰਨ ਦਾ ਬਿਲ ਪਾਸ ਕਰ ਸਕਦੀ ਸੀ।
ਮੋਰਚਾ ਦੇ ਆਗੂਆਂ ਨੇ ਕਿਹਾ ਕਿ ਹੁਣ ਵੀ ਸਰਕਾਰ 19 ਦਸੰਬਰ 2016 ਨੂੰ ਬੁਲਾਏ ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਸਦਨ ਵਿਚ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਬਿਲ ਪਾਸ ਕਰੇ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮ ਮੋਰਚਾ ਇਹ ਮੰਗ ਕਰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਰੈਗੂਲਰ ਕਰਨ ਦੀ ਨੀਤੀ ਰਾਹੀਂ ਪੈਦਾ ਹੋਈ ਭੰਬਲਭੂਸੇ ਨੂੰ ਦੂਰ ਕਰਕੇ ਹਰ ਤਰ੍ਹਾਂ ਦੇ ਠੇਕਾ, ਪ੍ਰੋਜੇਕਟ, ਸੁਸਾਇਟੀ, ਪੰਚਾਇਤ ਸਿਸਟਮ, ਕੰਪਨੀਆਂ, ਠੇਕੇਦਾਰਾਂ, ਅਜੰਸੀਆਂ, ਇਨਲਿਸਟਮੈਂਟ, ਆਊਟ ਸੋਰਸਿੰਗ, ਸਵੈ ਰੋਜ਼ਗਾਰ ਦੇ ਤਹਿਤ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਸੇਵਾਵਾਂ ਪੂਰੀ ਤਨਖਾਹ, ਪੂਰੇ ਭੱਤੇ ਸਮੇਤ ਪੈਨਸ਼ਨਰੀ ਲਾਭ ਸਬੰਧਤ ਵਿਪਾਗਾਂ ਵਿਚ ਰੈਗੂਲਰ ਕਰਨ ਦੇ ਬਿਲ ਪਾਲ ਕੀਤੇ ਜਾਣ। ਯੂਨੀਅਨ ਆਗੂਆਂ ਨੇ ਜ਼ਿਲ੍ਹੇ ਵਿਚ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ਵਿਚੋਂ ਰਮਸਾ ਅਧਿਆਪਕ ਅਸ਼ੀਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਨਾ ਦੇਣ ਨੂੰ ਸਰਕਾਰੀ ਭੇਦਭਾਵ ਦੀ ਸ਼ਹਿ ਕਰਾਰ ਦਿੰਦੇ ਹੌਏ ਕਿਹਾ ਕਿ ਸਰਕਾਰ ਜਿਊਂਦੇ ਮਨੁੱਖਾਂ ਦੇ ਨਾਲ ਨਾਲ ਮਰਨ ਮਗਰੋਂ ਵੀ ਭੇਦਭਾਵ ਕਰਨ ਤੋਂ ਪਿੱਛੇ ਨਹੀਂ ਹੱਟ ਰਹੀ। ਉਨ੍ਹਾਂ ਨੇ ਅਸ਼ੀਸ਼ ਕੁਮਾਰ ਦੀ ਧਰਮਪਤਨੀ ਨੂੰ ਉਨ੍ਹਾਂ ਦੀ ਯੋਗਤਾ ਦੇ ਮੁਤਾਬਕ ਨੌਕਰੀ ਦੇਣ ਦੀ ਮੰਗ ਕੀਤੀ।
ਇਸ ਮੌਕੇ ਸੂਬਾਈ ਕੇਮਟੀ ਦੇ ਮੀਤ ਪ੍ਰਧਾਨ ਰਾਜਵੀਰ ਰੋਪੜ ਅਤੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਅਮ੍ਰਤਪਾਲ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੋਰਚੇ ਵੱਲੋਂ ਸਰਕਾਰ ਵੱਲੌਂ ਕੀਤੀ ਜਾ ਰਹੀ ਵਾਅਦਾ ਖਿਲਾਫ਼ੀ ਅਤੇ ਨਾ ਇਨਸਾਫ਼ੀ ਦਾ ਚੋਣਾਂ ਤੋਂ ਪਹਿਲਾਂ ਵੀ ਅਤੇ ਚੋਣਾਂ ਦੇ ਵਿਚਕਾਰ ਭਰਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਠੇਕਾ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਟਾਲ ਮਟੋਲ ਦੀ ਨੀਤੀ ਅਪਣਾਉਂਦੀ ਰਹੀ ਤਾਂ ਸਰਕਾਰ ਦੀ ਹਰ ਚੋਣ ਮੁਹਿੰਮ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਠੇਕਾ ਕਰਚਮਾਰੀ ਗ੍ਰਹਿਣ ਲਗਾਉਣਗੇ।ਇਸ ਤੋਂ ਬਾਅਦ ਮੋਰਚੇ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਸਥਾਨਕ ਪ੍ਰਤਾਪ ਬਾਗ ਵਿਚ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ ਗਿਆ। ਇਸ ਦੌਰਾਨ ਸਥਾਨਕ ਲਾਲ ਬੱਤੀ ਚੌਕ ਤੇ ਕੁਝ ਸਮੇਂ ਲਈ ਧਰਨਾ ਵੀ ਲਗਾਇਆ ਗਿਆ। ਇਸ ਮੌਕੇ ਐਸਐਸਏੇ/ਰਮਸਾ ਅਧਿਆਪਕ ਯੂਨੀਅਨ, ਮਨਰੇਗਾ ਕਰਮਚਾਰੀ ਯੂਨੀਅਨ, ਵੈਟਨਰੀ ਏ.ਆਈ. ਯੂਨੀਅਨ, ਮਾਡਲ ਸਕੂਲ ਅਧਿਆਪਕ ਯੂਨੀਅਨ, ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ, ਜਲ ਸਪਲਾਈ ਅਤੇ ਸੈਨੀਟੈਸ਼ਨ ਯੂਨੀਅਨ ਅਤੇ 3442 ਅਧਿਆਪਕ ਯੂਨੀਅਨ ਦੇ ਅਹੁੱਦੇਦਾਰ ਅਤੇ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media