Saturday, July 18, 2026

ਖ਼ਾਲਸਾ ‘ਵਰਸਿਟੀ ਦੇ ਉੱਪ ਕੁਲਪਤੀ ਡਾ. ਚਾਹਲ ਐੱਨ. ਏ.ਈ.ਏ.ਜੀ.ਬੀ ਦੇ ਬਣੇ ਮੈਂਬਰ

vc-dr-s-s-chahal
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ ਖੁਰਮਣੀਆ)-ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਅਤੇ ਉੱਘੇ ਖੇਤੀਬਾੜੀ ਸਾਇੰਸਦਾਨ ਡਾ. ਸਰਬਜੀਤ ਸਿੰਘ ਚਾਹਲ ਨੂੰ ਨੈਸ਼ਨਲ ਐਗਰੀਕਲਚਰ ਐਜ਼ੂਕੇਸ਼ਨ ਐਕਰੈਡੀਟੇਸ਼ਨ ਗਵਰਨਿੰਗ ਬਾਡੀ ਦੇ ਲਗਾਤਾਰ ਤੀਜੀ ਵਾਰ ਮੈਂਬਰ ਚੁਣੇ ਜਾਣ ਦਾ ਮਾਣ ਹਾਸਲ ਹੋਇਆ। ਉਨ੍ਹਾਂ ਨੂੰ ‘ਦੀ ਪ੍ਰੈਜ਼ੀਡੈਂਟ ਆਫ਼ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ, ਨਿਊ ਦਿੱਲੀ ਨੇ ਉਮੀਦਵਾਰ ਚੁਣਿਆ। ਇਹ ਬੋਰਡ ਭਾਰਤ ਵਿੱਚ ਖੇਤੀਬਾੜੀ ਸਿੱਖਿਆ ਪ੍ਰਬੰਧਨ ਦੀ ਸਰਵਉੱਚ ਸੰਸਥਾ ਹੈ।
ਉਨ੍ਹਾਂ ਦੀ ਇਸ ਚੋਣ ‘ਤੇ ‘ਵਰਸਿਟੀ ਦੇ ਚਾਂਸਲਰ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਹਾਰਦਿਕ ਮੁਬਾਰਕਬਾਦ ਦਿੱਤੀ। ਡਾ. ਚਾਹਲ ਜੋ ਕਿ ਬਤੌਰ ਉੱਪ ਕੁਲਪਤੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ, ਉਦੈਪੁਰ (ਰਾਜਸਥਾਨ) ਵਿਖੇ ਵੀ ਉਕਤ ਅਹੁੱਦੇ ਵਜੋਂ ਸੇਵਾ ਨਿਭਾਅ ਚੁੱਕੇ ਹਨ, ਪੂਰੇ ਦੇਸ਼ ਵਿੱਚ ਖੇਤੀਬਾੜੀ ਸਾਇੰਸਦਾਨ ਵਜੋਂ ਜਾਣੇ ਜਾਂਦੇ ਹਨ। ਡਾ. ਚਾਹਲ ਜੋ ਕਿ 8 ਵੱਖ-ਵੱਖ ਕਿਤਾਬਾਂ ਲਿਖ ਚੁੱਕੇ ਹਨ ਅਤੇ ਜਿਨ੍ਹਾਂ ਦੇ ਬਹੁਤ ਸਾਰੇ ਜਰਨਲ ਖੋਜ ਪੱਤਰ ਛਪ ਚੁੱਕੇ ਹਨ।ਇਸ ਤੋਂ ਇਲਾਵਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਰਿਸਰਚ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਯੂ. ਜੀ. ਸੀ. ਦੇ ਬਤੌਰ ਨੈਸ਼ਨਲ ਫੈਲੋ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਉੱਪ ਕੁਲਪਤੀ ਅਤੇ ਯੂਰਪ ਅਤੇ ਨੋਰਥ ਅਮਰੀਕਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀਆਂ ਲੈਬਾਂ ਵਿੱਚ ਸਾਇੰਸਦਾਨਾਂ ਵਜੋਂ ਕਾਰਜ ਨਿਭਾਅ ਚੁੱਕੇ ਹਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply