Wednesday, July 15, 2026

ਵਾਈਸ-ਚਾਂਸਲਰ ਪ੍ਰੋ. ਬਰਾੜ ਨੇ ਯੂਨੀਵਰਸਿਟੀ ਇੰਸਟੀਚਿਊਟ ਆਫ ਟੈਕਨਾਲੋਜੀ ਕੇਂਦਰ ਦਾ ਰੱਖਿਆ ਨੀਂਹ ਪੱਥਰ

ppn2012201623
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਅੱਜ ਇਥੇ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ।ਯੂਨੀਵਰਸਿਟੀ ਦੇ ਮੁਲਾਂਕਣ ਕੇਂਦਰ ਦਾ ਨੀਂਹ ਪੱਥਰ ਵੀ ਵਾਈਸ-ਚਾਂਸਲਰ ਵੱਲੋਂ ਇਸ ਮੌਕੇ ਰੱਖਿਆ ਗਿਆ।
ਪ੍ਰੋ. ਬਰਾੜ ਨੇ ਇਸ ਮੌਕੇ ਦੱਸਿਆ ਕਿ ਇਸ ਯੂਨੀਵਰਸਿਟੀ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਮੁੱਖ ਮਕਸਦ ਪੰਜਾਬ ਅਤੇ ਦੇਸ਼ ਦੇ ਵਿਦਿਆਰਥੀਆਂ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਵਿਦਿਆਰਥੀਆਂ ਲਈ ਤਕਨਾਲੋਜੀ ਦੀ ਮਿਆਰੀ ਪੜ੍ਹਾਈ ਲਈ ਅਵਸਰ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਇੰਸਟੀਚਿਊਟ ਦੀ ਇਮਾਰਤ ਦੀ ਮੁਕੰਮਲ ਉਸਾਰੀ ‘ਤੇ ਕੁੱਲ 28 ਕਰੋੜ ਰੁਪਏ ਖਰਚ ਆਵੇਗਾ ਤੇ ਸ਼ੁਰੂ ਕੀਤੇ ਗਏ ਹਿੱਸੇ ਤੇ 17.65 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਸ ਦਾ ਕੁੱਲ ਏਰੀਆ ਅੰਦਾਜ਼ਨ 107000 ਸਕੇਅਰ ਫੁੱਟ ਹੋਵੇਗਾ। ਇਸ ਵਿਚ 18 ਪ੍ਰਯੋਗਸ਼ਾਲਾਵਾਂ, 17 ਲੈਕਚਰ ਹਾਲ/ਕਲਾਸ ਰੂਮ, ਇਕ ਵਰਕਸ਼ਾਪ, ਇਕ ਲਾਇਬ੍ਰੇਰੀ, ਦੋ ਕਾਨਫਰੰਸ ਹਾਲ ਅਤੇ ਅਧਿਆਪਕਾਂ ਲਈ 29 ਕਮਰੇ ਹੋਣਗੇ। ਵਾਈਸ-ਚਾਂਸਲਰ ਨੇ ਕਿਹਾ ਕਿ ਮੁਲਾਂਕਣ ਕੇਂਦਰ ਦੀ ਇਮਾਰਤ ਜੋ ਕਿ ਚਾਲੀ ਹਜ਼ਾਰ ਸਕੇਅਰ ਫੁੱਟ ਲਗਪਗ ਏਰੀਆ ਕਵਰ ਕਰੇਗੀ, ਉਪਰ 6.26 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਡੀਨ, ਵਿਦਿਆਰਥੀ ਭਲਾਈ; ਪ੍ਰੋ. ਟੀ.ਐਸ. ਬੇਨੀਪਾਲ, ਡਾਇਰੈਕਟਰ ਖੋਜ, ਪ੍ਰੋ. ਅਨੀਸ਼ ਦੂਆ, ਪ੍ਰੋਫੈਸਰ ਇੰਚਾਰਜ (ਲੋਕ ਸੰਪਰਕ), ਸ੍ਰੀ ਐਚ.ਐਸ. ਤਿੰਨਾ, ਇੰਚਾਰਜ, ਭਾਈ ਲਾਲੋ ਉਸਾਰੀ ਵਿਭਾਗ ਤੋਂ ਇਲਾਵਾ ਅਧਿਆਪਕ, ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply