
ਚੌਂਕ ਮਹਿਤਾ, 20 ਦਸੰਬਰ (ਜੋਗਿੰਦਰ ਸਿੰਘ ਮਾਣਾ)- ਸੱਚਖੰਡ ਵਾਸੀ ਬਾਬਾ ਠਾਕੁਰ ਸਿੰਘ ਖਾਲਸਾ ਦੀ ਸਲਾਨਾ ਬਰਸੀ ਮੌਕੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿਡਰਾਂਵਾਲਿਆਂ ਵਲੋਂ ਚਲਾਏ ਜਾ ਰਹੇ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮੈਮੋਰੀਅਲ ਹਸਪਤਾਲ ਮਹਿਤਾ ਵਿਖੇ ਅੱਖਾਂ ਦਾ ਫਰੀ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਬਾਬਾ ਅਜੀਤ ਸਿੰਘ ਤਰਨਾ ਦਲ ਵਾਲਿਆਂ ਵੱਲੋਂ ਕੀਤਾ ਗਿਆ।ਜਿਸ ਵਿੱਚ ਆਏ ਮਰੀਜਾ ਨੂੰ ਦਵਾਈਆ, ਲੈਂਜ, ਐਨਕਾਂ ਤੇ ਅਪਰੇਸ਼ਨ ਦੀ ਸਹੂਲਤ ਮੁਫਤ ਦਿਤੀ ਗਈ।ਇਹ ਕੈਂਪ ਡਾ. ਧਰਮਵੀਰ ਚਾਹਲੀਆ ਹੈਡ ਆਈ ਡਿਪਾਰਮੈਂਟ ਦੀ ਅਗਵਾਈ ਵਿੱਚ ਡਾ. ਬਲਵਿੰਦਰ ਸਿੰਘ, ਡਾ. ਮਨਜੀਤ ਸਿੰਘ, ਡਾ. ਵਿਸ਼ਾਲਵੀਰ ਸਿੰਘ, ਡਾ. ਗੁਰਨੀਤ ਕੌਰ ਮੈਡੀਕਲ ਕਾਲਜ ਗੌਰਮਿੰਟ ਅੰਮ੍ਰਿਤਸਰ ਵੱਲੋਂ ਲਗਾਇਆ ਗਿਆ ਤੇ ਮਹਿਰ ਡਾਕਟਰਾਂ ਨੇ ਵੱਡੀ ਗਿਣਤੀ ਵਿੱਚ ਮਰੀਜਾਂ ਦਾ ਚੈਕਅੱਪ ਕੀਤਾ ।ਇਸ ਮੌਕੇ ਸ੍ਰ. ਹਰਜੋਤ ਸਿੰਘ. ਬਾਜ਼ ਸਿੰਘ, ਡੀ.ਪੀ ਗੁਰਦੀਪ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਬਹੌੜ ਸਿੰਘ, ਕਾਬਲ ਸਿੰਘ ਪੁਰਬਾ, ਮੈਡਮ ਹਰਜਿੰਦਰ ਕੌਰ ਬੱਲ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media