Sunday, October 4, 2026

ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ

ppn2212201613
ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਲਾਇਨਜ਼ ਕਲੱਬ ਫਾਜ਼ਿਲਕਾ ਵਿਸ਼ਾਲ ਵੱਲੋਂ ਪ੍ਰਧਾਨ ਸ਼ੇਖਰ ਛਾਬੜਾ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਆਰੀਆ ਪੁੱਤਰੀ ਪਾਠਸ਼ਾਲਾ ਵਿਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ ਗਏ।ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਚੇਅਰਮੈਨ ਅਲੋਕ ਕਟਾਰੀਆ ਨੇ ਦੱਸਿਆ ਕਿ ਕਲੱਬ ਵੱਲੋਂ ਇਸ ਸਾਲ ਗੋਦ ਲਏ ਸਕੂਲ ਆਰੀਆ ਪੁੱਤਰੀ ਪਾਠਸ਼ਾਲਾ ਵਿਚ ਪੜ੍ਹਦੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ 85 ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ ਗਏ। ਇਸ ਲਈ ਸਮਾਜਸੇਵੀ ਸਤੀਸ਼ ਸਚਦੇਵਾ ਅਤੇ ਇੰਜੀਨੀਅਰ ਪ੍ਰਦੀਪ ਸੇਠੀ ਵੱਲੋਂ ਸਹਿਯੋਗ ਕੀਤਾ ਗਿਆ।ਇਸ ਮੌਕੇ ਅਸ਼ੋਕ ਵਾਟਸ, ਨਰੇਸ਼ ਜੁਨੇਜਾ ਪ੍ਰੋਜੇਕਟ ਸਕੱਤਰ, ਮਨਜੀਤ ਸਵਾਮੀ, ਡਾ. ਸਤਪਾਲ ਗੋਇਲ, ਅਜੈ ਨਾਰੰਗ, ਓ.ਪੀ.ਸਚਦੇਵਾ, ਐਡਵੋਕੇਟ ਰੀਤੇਸ਼ ਗਗਨੇਜਾ, ਪ੍ਰਿੰਸੀਪਲ ਪਾਲ ਚੰਦ ਵਰਮਾ, ਪ੍ਰਦੀਪ ਛੋਕਰਾ, ਲੋਕੇਸ਼ ਅਰੋੜਾ, ਗੁਰਿੰਦਰ ਚੋਪੜਾ, ਅਸ਼ਵਨੀ ਪਰੁਥੀ, ਚੰਦਰ ਮੋਹਨ ਸੇਠੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply