Sunday, October 4, 2026

ਪੰਜਾਬ ਨੈਸ਼ਨਲ ਬੈਂਕ ਵਲੋਂ ਪੇਮੰਟ ਨਾ ਦੇਣ `ਤੇ ਚੱਕਾ ਜਾਮ ਕਰ ਕੇ ਰੋਕੀ ਆਵਾਜਾਈ

ppn2212201614

ਗੁਰਦਾਸਪੁਰ, 22 ਦਸੰਬਰ (ਗਗਨਦੀਪ ਸਿੰਘ ਰਿਆੜ)- ਪੰਜਾਬ ਨੈਸ਼ਨਲ ਬੈਂਕ ਹਰਚੋਵਾਲ ਦੇ ਆਧਿਕਾਰੀਆਂ ਵੱਲੋ ਲੋਕਾਂ ਨੂੰ ਸਮੇਂ ਸਿਰ ਪੇਮਿੰਟ ਨਾ ਮਿਲਣ ਕਾਰਨ ਦੁਖੀ ਹੋਏ ਗ੍ਰਾਹਕਾਂ ਨੇ ਚੋਕ ਨੂੰ ਜਾਮ ਕਰ ਕਿ ਆਵਾਜਾਈ ਬੰਦ ਰੱਖਣ ਤੇ ਬੈਕ ਆਂਧਿਕਾਰੀਆਂ ਪ੍ਰਸ਼ਾਂਸਨ ਦੇ ਵਿਰੁੱਧ ਡਟ ਕੇ ਨਾਰੇਬਾਜ਼ੀ ਕਰਨ ਦਾ ਸਮਚਾਰ ਪ੍ਰਾਪਤ ਹੋਇਆਂ।ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਕ ਦੀ ਬ੍ਰਾਂਚ ਹਰਚੋਵਾਲ ਵਿਖੇ ਪਿਛਲੇ ੨ ਦਿਨਾਂ ਤੋ ਗ੍ਰਾਹਕਾਂ ਨੂੰ ਪੈਸੇ ਨਾ ਮਿਲਣ ਤੇ ਲੋਕਾਂ ਨੇ ਦੁੱਖੀ ਹੋ ਕਿ ਹਰਚੋਵਾਲ ਦਾ ਚੋਕ ਜਾਮ ਕਰ ਦਿੱਤਾ ਗਿਆਂ ਜਿਸ ਨਾਲ ਚਾਰੇ ਪਾਸੇ ਦੀ ਆਵਾਜਾਈ ਰੁੱਕ ਗਈ ਸੜਕ ਦੇ ਵਿਚਕਾਰ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਜਿਸ ਨਾਲ ਆਉਣ ਜਾਣ ਵਾਲੇ ਰਾਹਦਾਰੀਆਂ ਨੂੰ ਕੱਚਿਆਂ ਰੱਸਤਿਆਂ ਦੇ ਵਿਚੋ ਦੀ ਹੋ ਕਿ ਜਾਣਾਂ ਆਉਣਾ ਪਿਆਂ।ਇਸ ਮੋਕੇ ਗ੍ਰਾਹਕ ਸਤਪਾਲ ਸਿੰਘ ਸਰਪੰਚ ਅੋਲਖ ਬੇਟ, ਗੁਰਬਚਨ ਸਿੰਘ ਤੁਗਲਵਾਲ, ਸੁਲਖਣ ਸਿੰਘ, ਸੁਰਿੰਦਰ ਸਿੰਘ, ਮੋਹਣ ਸਿੰਘ, ਮਹਿੰਦਰ ਸਿੰਘ ਅੋਲਖ, ਜਸਬੀਰ ਸਿੰਘ, ਹਰਦੀਪ ਸਿੰਘ, ਬੀਬੀ ਦਵਿੰਦਰ ਕੋਰ, ਮਹਿੰਦਰ ਕੋਰ,ਕਾਤਾਂ, ਜਸਬੀਰ ਕੋਰ, ਨੀਰਜ ਬਾਲਾ, ਲਵਲੀ, ਮੰਨੂ, ਹਨੀ, ਨੂਨਾਂ ਬਰਕਤਾਂ, ਹਰਦੀਪ ਕੋਰ ਹਰਚੋਵਾਲ, ਸੰਦੀਪ ਕੋਰ, ਰਜਨੀਬਾਲਾਂ ਆਦਿ ਗ੍ਰਾਂਹਕਾਂ ਨੇ ਦੁਖੀ ਹਿਰਦੇ ਨਾਲ ਗੱਲ ਬਾਤ ਕਰਦਿਆਂ ਆਖਿਆਂ ਕਿ ਪੰਜਾਬ ਨੈਸ਼ਨਲ ਬ੍ਰਾਂਚ ਹਰਚੋਵਾਲ ਦੇ ਆਧਿਕਾਰੀਆਂ ਦੀ ਮਿਲੀ ਭੁਗਤ ਨਾਲ ਲੋਕਾਂ ਨੂੰ ਤੰਗ ਕੀਤਾਂ ਜਾ ਰਿਹਾਂ ਹੈ ਪਿਛਲੇ ਦੋ ਦਿਨਾਂ ਤੋ ਲੋਕ ਸਵੇਰੇ ਤਿੰਨ ਵਜੇ ਨਾਲ ਬੈਕ ਦੇ ਵਿੱਚ ਆ ਕਿ ਲੰਮੀਆਂ ਲਾਈਨਾਂ ਲਗਾ ਕਿ ਬੈਕ ਦੇ ਅੱਗੇ ਭੁੱਖੇ ਪਿਆਸੇ ਖੜ੍ਰ ਜਾਦੇ ਹਨ ਜਿਸ ਨਾਲ ਬੈਕ ਦੇ ਆਧਿਕਾਰੀਆਂ ਵੱਲੋ ਪੈਸਾ ਨਾ ਆਉਣ ਦਾ ਬਹਾਨਾ ਲਗਾ ਕਿ ਅਗਲੇ ਦਿਨ ਆਉਣ ਦਾ ਫਰਮਾਣ ਸੁਣਾਂ ਦਿੱਤਾ ਜਾਦਾ ਹੈ ਤਾਂ ਅਗਲੇ ਦਿਨ ਵੀ ਇਸ ਤਰਾਂ ਕਹਿਆਂ ਜਾਦਾ ਹੈ ਜਿਸ ਨਾਲ ਲੋਕਾਂ ਨੂੰ ਪੈਸੇ ਨਹੀ ਦਿੱਤੇ ਜਾ ਰਹੇ ।ਬੈਕ ਆਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੁੱਝ ਲੋਕਾਂ ਨੂੰ ਰਾਤ ਸਮੇ ਕੈਸ ਦੇ ਦਿੱਤਾ ਜਾਦਾਂ ਜਿਸ ਨਾਲ ਆਮ ਲੋਕ ਦੇਖ ਦੇ ਹੀ ਰਹਿ ਜਾਦੇ ਹਨ ।ਇਸ ਲਈ ਮਜਬੂਰ ਹੋ ਕਿ ਸਾਨੂੰ ਹਰਚੋਵਾਲ ਚੋਕ ਚ ਜਾਮ ਲਗਾ ਕਿ ਪ੍ਰਸ਼ਾਸਨ ਦੇ ਵਿਰੁੱਧ ਪਿੱਟ-ਸਿਆਪਾਂ ਕਰਨਾਂ ਪਿਆਂ।ਜਾਮ ਨੂੰ ਖੋਲਣ ਲਈ ਐਸ.ਐਚ.ਓ. ਜਸਪਾਲ ਸਿੰਘ ਸ਼੍ਰੀ ਹਰਗੋਬਿੰਦਪੁਰ ,ਪੁਲਿਸ ਚੋਕੀ ਇਨਚਾਰਜ਼ ਦਲਜੀਤ ਸਿੰਘ ਪੱਡਾਂ, ਜਿਹਨਾਂ ਮੋਕੇ ਤੇ ਆ ਕਿ ਲੋਕਾਂ ਦੀ ਮੁਸਕਲਾਂ ਸੁਣੀਆਂ ਤੇ ਕਾਪੀਆਂ ਨੂੰ ਖੁਦ ਫੜ ਕਿ ਲੜੀ ਵਾਰ ਟੋਕਨ ਲਗਾਉਣ ਲਈ ਖੁਦ ਜਿੰਮਾਂ ਲਿਆਂ ਗਿਆਂ ਹਰੇਕ ਵਿਅਕਤੀ ਇੱਕ ਹਫਤੇ ਚਾਰ ਹਜ਼ਾਰ ਰੁਪਏ ਦੇਣ ਲਈ ਆਖਿਆਂ ਜੋ ਜਨਤਾਂ ਵੱਲੋ ਨਾ ਮਨਜੂਰ ਫੈਸਲਾਂ ਸਮਝਿਆਂ ਤਾ ਦੱਸ ਹਜ਼ਾਰ ਰੁਪਏ ਤੱਕ ਰੁਪਏ ਦੀ ਮੰਗ ਰੱਖੀ ਗਈ ।ਜਿਸ ਨਾਲ ਪੁਲਿਸ ਪ੍ਰਸਾਸਨ ਨੂੰ ਲੋਕਾਂ ਦੀਆਂ ਮੰਗਾਂ ਅੱਗੇ ਝੁਕਦੇ ਹੋਏ ਰੋਜ਼ਾਨਾਂ ਕੈਸ ਆਉਣ ਦੀ ਸੀਮਤ ਤੇ ਪੈਸਾ ਲੋਕਾਂ ਦੇ ਵਿਸ਼ਾਵਾਸ ਦਿਵਾਉਣਣ ਤੇ ਜਨਤਾ ਧਰਨਾਂ ਚੁੱਕਿਆ ਗਿਆ।

ਮੈਨੇਜਰ ਦਾ ਕੀ ਕਹਿਣਾ ਹੈ
ਜਦ ਪੰਜਾਬ ਨੈਸ਼ਨਲ ਬੈਕ ਦੇ ਮੈਨੇਜਰ ਜੇ.ਪੀ.ਭਗਤਾਂ ਵੱਲੋ ਫੋਨ ਗੱਲ ਕੀਤੀ ਗਈ ਤਾਂ ਉਹਨਾਂ ਆਖਿਆਂ ਰੋਜ਼ਾਨਾਂ 80 ਵਿਅਕਤੀਆਂ ਦੀ ਕਾਪੀ ਤੇ ਨੰਬਰ ਪਾ ਕਿ 4000 ਹਜ਼ਾਰ ਰੁਪਏ ਤੱਕ ਦੀ ਰਕਮ ਦਿੱਤੀ ਜਾਵੇਗੀ ਬਾਕੀ 20 ਲੋਕਾਂ ਨੂੰ ਉਹਨੂੰ ਨੂੰ ਪੈਸੇ ਦਿੱਤੇ ਜਾਣਗੇ ਜੋ ਸੀਨੀਅਰ ਸਿਟੀਜ਼ਨ ਹੋਣਗੇ ਜਾ ਮੈਡੀਕਲ ਵਾਲੇ।ਜਰੂਰਤਮੰਦ ਲੋਕਾਂ ਨੂੰ ਹਰ ਰੋਜ਼ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ।ਬਾਕੀ ਹਰ ਰੋਜ਼ ਜਿਹਨਾਂ ਪੈਸਾ ਬੈਕ `ਚ ਆਵੇਗਾ ਉਸ ਦੀ ਡਿਟੇਲ ਜਨਤਾਸਹਮਣੇ ਲਗਾ ਦਿੱਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਕਿਸੇ ਵੀ ਤਰਾਂ ਦਾ ਵਹਿਮ ਨਾ ਰਹਿ ਜਾਵੇ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply