Sunday, October 4, 2026

ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸ਼ਾਰਟ ਟਰਮ ਕੋਰਸ ਦਾ ਦਾਖਲਾ ਸ਼ੁਰੂ

GNDU
ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ 20 ਰੋਜ਼ਾ ਸ਼ਾਰਟ ਟਰਮ/ਕਰੈਸ਼ ਕੋਰਸ (ਰੋਜ਼ਾਨਾ 1.30 ਘੰਟਾ) ਸ਼ੁਰੂ ਕੀਤੇ ਜਾ ਰਹੇ ਹਨ।
ਵਿਭਾਗ ਦੇ ਡਾਇਰੈਕਟਰ, ਡਾ. ਗੁਰਪ੍ਰੀਤ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਕੋਰਲ ਡਰਾਅ (ਪੁਰਸ਼/ਇਸਤਰੀਆਂ ਲਈ) ਦੋ ਜਨਵਰੀ, 2017 ਤੋਂ, ਪਰਸਨੈਲੇਟੀ ਡਿਵੈਲਪਮੈਂਟ (ਪੁਰਸ਼ ਤੇ ਇਸਤਰੀਆਂ ਲਈ) ਸੋਲਾਂ ਜਨਵਰੀ, 2017 ਤੋਂ, ਫੈਬਰਿਕ ਪੇਂਟਿੰਗ (ਇਸਤਰੀਆਂ ਲਈ) ਦੋ ਫਰਵਰੀ, 2017 ਤੋਂ ਅਤੇ ਬੁਟੀਕ ਟੇ੍ਰੇਨਿੰਗ (ਇਸਤਰੀਆਂ ਲਈ) ਦੋ ਫਰਵਰੀ, 2017 ਤੋਂ ਸ਼ੁਰੂ ਹੋ ਰਹੇ ਹਨ। ਚਾਹਵਾਨ ਉਮੀਦਵਾਰ ਕੋਰਸ ਸ਼ੁਰੂ ਹੋਣ ਦੀ ਮਿਤੀ ਤਕ ਦਾਖਲਾ ਫਾਰਮ ਵਿਭਾਗ ਦੇ ਦਫਤਰ ਤੋਂ ਪ੍ਰਾਪਤ ਕਰਕੇ ਭਰ ਸਕਦੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply