Sunday, October 4, 2026

ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਗਣਿਤ ਹਫਤੇ ਦਾ ਆਯੋਜਨ

ppn2212201616
ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ ਖੁਰਮਣੀਆ)- ਪੰਜਾਬ ਸਿੱਖਿਆ ਵਿਭਾਗ ਦੇ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੇ ਮਾਹਿਰ ਬਣਾਉਣ ਦੇ ਮੰਤਵ ਨਾਲ ਮਨਾਏ ਜਾ ਰਹੇ ਗਣਿਤ ਹਫਤੇ ਦੇ ਸਿਲਸਿਲੇ ਦੇ ਚਲਦਿਆਂ ਸਰਕਾਰੀ ਹਾਈ ਸਕੂਲ ਪੁਤਲੀਘਰ (ਗਵਾਲਮੰਡੀ) ਵਿਖੇ ਮੁੱਖ ਅਧਿਆਪਕ ਅਮਰਜੀਤ ਸਿੰਘ ਭਿੰਡਰ ਦੀ ਅਗੁਵਾਈ ਵਿੱਚ ਗਣਿਤ ਹਫਤੇ ਦਾ ਆਯੋਜਨ ਕੀਤਾ ਗਿਆ ਅਧਿਆਪਕਾਂ ਮਨਪ੍ਰੀਤ ਕੌਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਗਣਿਤ ਸਮਾਰੋਹ ਦੇ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਦੀ ਸੀਨੀਅਰ ਗਣਿਤ ਅਧਿਆਪਕਾਂ ਅੰਜੂ ਬਾਲਾ, ਅਧਿਆਪਕਾ ਹਰਪ੍ਰੀਤ ਕੌਰ ਅਤੇ ਅਧਿਆਪਕਾ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਵਿੱਚ ਗਣਿਤ ਵਿਸ਼ੇ ਦੇ ਮਹੱਤਵ ਬਾਰੇ ਦੱਸਿਆ ਤੇ ਇਸ ਦੀਆਂ ਲੋੜਾਂ ਤੇ ਰੌਸ਼ਨੀ ਪਾਈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਗਣਿਤ ਵਿਸ਼ੇ ਤੋਂ ਬਗੈਰ ਵਿੱਦਿਆ ਤੇ ਵਿਦਿਆਰਥੀ ਅਧੂਰੇ ਹਨ।ਮੁੱਖ ਅਧਿਆਪਕ ਅਮਰਜੀਤ ਸਿੰਘ ਭਿੰਡਰ ਨੇ ਆਪਣੇ ਸੰਬੋਧਨ ਵਿੱਚ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਗਣਿਤ ਹਫਤੇ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਇਸ ਤੋਂ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੜ੍ਹੇ ਲਿਖੇ ਵਿਅਕਤੀ ਨੂੰ ਤਾਕਤ ਤੇ ਲਿਆਕਤ ਦਾ ਮਾਲਕ ਬਣਾਉਣ ਦੇ ਵਿੱਚ ਗਣਿਤ ਅਹਿਮ ਭੂਮਿਕਾ ਅਦਾ ਕਰਦਾ ਹੈ। ਵਿਦਿਆਰਥੀਆਂ ਨੂੰ ਇਸ ਵਿੱਚ ਮਾਹਿਰ ਹੋਣ ਦੀ ਲੋੜ ਹੈ। ਇਸ ਮੌਕੇ ਗਣਿਤ ਵਿਸ਼ੇ ਨਾਲ ਸਬੰਧਤ ਕਠਪੁਤਲੀ ਸ਼ੋ ਖਿੱਚ ਦਾ ਕੇਂਦਰ ਰਹੇ।ਇਸ ਦੌਰਾਨ ਵਾਈਸ ਪ੍ਰਿੰਸੀਪਲ ਇੰਦਰਜੀਤ ਕੌਰ ਨਾਰੰਗ, ਗੁਰਜੀਤ ਕੌਰ, ਸ਼ਕਤੀਬਾਲਾ, ਕਰਮ ਸਿੰਘ, ਦਿਨੇਸ਼ ਕੁਮਾਰ, ਪਰਮਿੰਦਰਜੀਤ ਕੌਰ, ਅਮਨਦੀਪ ਕੌਰ, ਸੁਨੀਤਾ ਸ਼ਰਮਾ, ਰੁਪਿੰਦਰ ਪਾਲ ਕੌਰ, ਕੁਲਦੀਪ ਕੌਰ, ਅੰਜੂ ਬਾਲਾ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply