Wednesday, June 10, 2026

ਬਿਜਲੀ ਬਚਾਉਣ ਸਬੰਧੀ ਪਰਮਿੰਦਰ ਸਿੰਘ ਦੀ ਸਬੰਧੀ ਪੁਸਤਕ ਰਲੀਜ਼

ppn2212201623
ਚੌਂਕ ਮਹਿਤਾ, 21 ਦਸੰਬਰ (ਜੋਗਿੰਦਰ ਸਿੰਘ ਮਾਣਾ)- ਅੱਜ ਬਿਆਸ ਵਿਖੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਦੇ ਮਸ਼ਹੂਰ ਲੇਖਕ ਤੇ ਤਕਨੀਸ਼ਨ ਪਰਮਿੰਦਰ ਸਿੰਘ ਦੁਆਰਾ ਲਿਖੀ ਬੜੀ ਹੀ ਜਾਣਕਾਰੀ ਵਾਲੀ ਪੁਸਤਕ “ਬਿਜਲੀ ਸਰੋਤਾ ਦੀ ਬਚਤ” ਕਿਵੇ ਕੀਤੀ ਜਾਵੇ ਰਲੀਜ਼ ਕੀਤੀ ਗਈ। ਜਿਸ ਵਿੱਚ ਲੇਖਕ ਨੇ ਬੜੀ ਹੀ ਲਾਭਦਾਇਕ ਤੇ ਉਪਯੋਗੀ ਜਾਣਕਾਰੀ ਮੁਹਾਈਆ ਕਰਵਾਈ ਹੈ ਤੇ ਕਿਵੇਂ ਛੋਟੇ ਛੋਟੇ ਤਰੀਕਿਆਾਂ ਨਾਲ ਬਿਜਲੀ ਦੀ ਬਹੁਤ ਸਾਰੀ ਬਚਤ ਕਰ ਸਕਦੇ ਹਾਂ।ਇਸ ਪ੍ਰੋਗਰਾਮ ਦੌਰਾਨ ਇਸ ਹੀ ਫੀਲਡ ਦੀ ਮਸ਼ਹੂਰ ਹਸਤੀ ਸੰਦੀਪ ਸਿੰਘ ਵਿਰਦੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਦੱਸਿਆ ਪਰਮਿੰਦਰ ਸਿੰਘ ਬਹੁਤ ਸੂਝਵਾਨ ਤੇ ਕਾਬਲ ਤੇ ਮਾਹਿਰ ਤਕਨੀਸ਼ਨ ਹਨ ਤੇ ਇਹਨਾਂ ਨੇ ਮਕੈਨਕੀ ਲਾਈਨ ਵਿੱਚ ਹਰੀ ਕ੍ਰਾਂਤੀ ਲਿਆਦੀ ਹੈ।ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਤੇ ਪਿਛਲੇ ਸਾਲ ਚੇਨਾਈ ਵਿੱਚ ਹੋਈ ਬਿਜਲੀ ਸਰੋਤਾ ਦੀ ਬੱਚਤਾ ਬਾਰੇ ਹੋਏ ਸੈਮੀਨਾਰ ਵਰਕਸ਼ਾਪ ਵਿੱਚ ਪੰਜਾਬ ਦੀ ਪ੍ਰਤੀਨੀਧਤਾ ਕੀਤੀ ਤੇ ਇਨਾਮ ਵੀ ਹਾਸ਼ਲ ਕੀਤੇ।ਇਹ ਕਿਤਾਬ ਅਗਾਂਹ ਵਾਧੂ ਮੈਕਨਿਕਾ ਤੇ ਮਹਿਰਾਂ ਦੇ ਲਈ ਬਹੁਤ ਹੀ ਪ੍ਰੇਰਨਾਂ ਦਾਇਕ ਤੇ ਉਪਯੋਗੀ ਸਿੱਧ ਹੋਵੇਗੀ।ਇਸ ਸਮਾਗਮ ਵਿੱਚ ਹੋਰਨਾਂ ਤੋ ਇਲਵਾ ਇੰਜ. ਸੁਖਦੇਵ ਸਿੰਘ, ਇੰਜ. ਸੰਦੀਪ ਸਿਘੰ ਮਰਹਾਣਾ, ਕੁਲਦੀਪ ਸਿੰਘ ਮੈਂਬਰ ਪੰਚਾਇਤ ਬੁੱਢਾ ਥੇਹ, ਡਾ. ਗੁਰਦਿੱਤ ਸਿੰਘ ਅਨੰਦ, ਇੰਜ. ਸੁੱਚਾ ਸਿੰਘ ਡੁਬਈ, ਪੰਡਿਤ ਸ਼ਿਵਰਾਜ ਰਾਜਪੂਤ, ਥਣੇਦਾਰ ਗੁਰਮਿੰਦਰ ਸਿੰਘ ਢਿਲੋਂ, ਮੱਖ ਮੁਨਸ਼ੀ ਸੰਦੀਪ ਸਿੰਘ ਆਦ ਮਾਹਰ ਸ਼ਾਮਲ ਹੋਏ। ਅਖਰਿ ਵਿੱਚ ਪਰਮਿੰਦਰ ਸਿੰਘ ਨੇ ਆਏ ਸਮੂਹ ਮਹਿਮਾਨਾ ਦਾ ਧੰਨਵਾਦ ਕੀਤਾ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply