Friday, April 17, 2026

ਰਾਮ ਰੱਖਾ ਗੁਗਲਾਨੀ ਬਦੇ ਸੁਸਾਇਟੀ ਦੇ 309ਵੇਂ ਅੱਖਾਂਦਾਨੀ

ppn2312201614
ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂਦਾਨ ਅਭਿਆਨ ਦੇ ਲਈ ‘ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅੱਖਾਂਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਇਸ ਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਵਾਧਾ ਹੋ ਰਿਹਾ ਹੈ। ਅੱਜ ਸੁਸਾਇਟੀ ਦੀ ਸੂਚੀ ਵਿਚ ਫਾਜ਼ਿਲਕਾ ਦੇ ਰਾਮ ਰੱਖਾ ਗੁਗਲਾਨੀ ਦਾ ਨਾਂ 309ਵੇਂ ਸਥਾਨ ਤੇ ਦਰਜ਼ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਰਾਮ ਰੱਖਾ ਗੁਗਲਾਨੀ (96) ਪੁੱਤਰ ਸਵ. ਸ਼ੰਕਰ ਲਾਲ ਵਾਸੀ ਸਚਦੇਵਾ ਸਟ੍ਰੀਟ ਫਾਜ਼ਿਲਕਾ ਦਾ ਦੇਹਾਂਤ ਹੋ ਗਿਆ। ਮ੍ਰਿਤਕ ਦੇ ਪੁੱਤਰਾਂ ਰਮੇਸ਼ ਗੁੂਗਲਾਨੀ ਅਤੇ ਵਿਜੈ ਗੁਗਲਾਨੀ ਦੀ ਪ੍ਰੇਰਣਾ ਨਾਲ ਰਾਮ ਰੱਖਾ ਗੁਗਲਾਨੀ ਦੇ ਪਰਿਵਾਰਕ ਮੈਂਬਰਾਂ ਨੇ ਸੁਰੈਣ ਲਾਲ ਕਟਾਰੀਆ, ਸੰਦੀਪ ਅਨੇਜਾ, ਰਕੇਸ਼ ਗਿਲਹੋਤਰਾ, ਕੰਵਲ ਚਰਾਇਆ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਇੱਛਾ ਮੁਤਾਬਕ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ।
ਸੁਸਾਇਟੀ ਦੇ ਸੱਦੇ ਤੇ ਮਲੋਟ ਇਕਾਈ ਦੀ ਟੀਮ ਨੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਜਾਕੇ ਅੱਖਾਂ ਦਾਨ ਲਈ ਲੈ ਲਈਆਂ। ਬਾਅਦ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਮ੍ਰਿਤਕ ਦੀ ਦੇਹ ਤੇ ਚਾਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਸ਼ਸ਼ੀ ਕਾਂਤ ਅਤੇ ਰਵੀ ਜੁਨੇਜਾ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 309 ਵਿਅਕਤੀਆਂ ਦੇ ਸੁਸਾਇਟੀ ਦੇ ਰਾਹੀਂ ਅੱਖਾਂਦਾਨ ਕਰਕੇ 618 ਨੇਤਰਹੀਨਾਂ ਦੇ ਜੀਵਨ ਵਿਚ ਚਾਨਣ ਹੋਇਆ ਹੈ। ਸੁਸਾਇਟੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉੁਹ ਅੱਖਾਂ ਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਣਾਉਣ ਤਾਕਿ ਕਿਸੇ ਦੀ ਅੰਤਿਮ ਦ੍ਰਿਸ਼ਟੀ ਬਣ ਸਕੇ ਕਿਸੇ ਦੀ ਪ੍ਰਥਮ ਦ੍ਰਿਸ਼ਟੀ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply