Friday, June 12, 2026

ਐਸ.ਐਸ.ਡੀ.ਗਰਲਜ਼ ਕਾਲਜ, ਬਠਿੰਡਾ ਵਿਖੇ ‘ਤੀਜਾ ਲੀਗਲ ਅਵੇਅਰਨੈਸ ਪ੍ਰੋਗਰਾਮ ਸੰਪਨ

ppn2412201604ਬਠਿੰਡਾ, 24 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੈਂਟਰਲ ਯੂਨੀਵਰਸਿਟੀ, ਬਠਿੰਡਾ ਵੱਲੋ ਐਨ.ਸੀ.ਡਬਲਯੂ ਦੇ ਸਹਿਯੋਗ ਨਾਲ ਐਸ.ਐਸ.ਡੀ.ਗਰਲਜ਼ ਕਾਲਜ ਬਠਿੰਡਾ ਵਿਖੇ ਔਰਤਾਂ ਨੂੰ ਆਪਣੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਦੋ ਦਿਨਾਂ ‘ਤੀਜਾ ਲੀਗਲ ਅਵੇਅਰਨੈਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ।ਪ੍ਰੋਗਰਾਮ ਦੇ ਪਹਿਲੇ ਦਿਨ ਉਦਘਾਟਨੀ ਸਮਾਗਮ ਦੁਆਰਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿੱਚ ਮੁੱਖ ਮਹਿਮਾਨ ਡਾ. ਕੁਮਕੁਮ ਕੋਹਲੀ ਰਿਟਾਇਰਡ ਪ੍ਰਿੰਸੀਪਲ ਗੋਰਮਿੰਟ ਕਾਲਜ ਚੰਡੀਗੜ ਅਤੇ ਪ੍ਰੋ. ਪ੍ਰੋਮਿਲਾ ਬੱਤਰਾ ਪ੍ਰੋਫੈਸਰ ਮਨੋਵਿਗਿਆਨ ਵਿਭਾਗ, ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਦਾ ਸਵਾਗਤ ਐਸ.ਐਸ.ਡੀ. ਸਭਾ ਪ੍ਰਧਾਨ ਸੀਨੀਅਰ ਐਡਵੋਕੇਟ ਅਭੈ ਸਿੰਗਲਾ,ਸੀਨੀਅਰ ਐਡਵੋਕੇਟ ਨੰਦ ਲਾਲ ਗਰਗ ਚੇਅਰਪਰਸਨ, ਮੈਨਜਮੈਂਟ ਸੀਨੀਅਰ ਐਡਵੋਕੇਟ ਸੋਮਨਾਥ ਬਾਘਲਾ(ਪ੍ਰਧਾਨ), ਜਸਵੰਤ ਰਾਏ (ਉਪ-ਪ੍ਰਧਾਨ),ਜਤਿੰਦਰ ਕੁਮਾਰ (ਸਕੱਤਰ),ਅਜੈ ਗੁਪਤਾ, ਅਨਿਲ ਭੋਲਾ, ਅਤੇ ਪ੍ਰਿੰਸੀਪਲ ਡਾ.ਪਰਮਿੰਦਰ ਕੌਰ ਤਾਂਘੀ ਦੁਆਰਾ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾ ਦੁਆਰਾ ਔਰਤ ਦੀ ਸ਼ਕਤੀ ਨਾਲ ਸੰਬੰਧਿਤ ਸਮੂਹਿਕ ਗੀਤ ਪੇਸ਼ ਕੀਤਾ ਗਿਆ। ਡਾ. ਤਰੁਣ ਅਰੋੜਾ ਦੁਆਰਾ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਗਿਆ। ਡਾ. ਪੁਨੀਤ ਪਾਠਕ, ਪ੍ਰੋਗਰਾਮ ਕਨਵੀਨਰ ਦੁਆਰਾ ਮਹਿਮਾਨਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ।ਮਹਿਲਾ ਆਯੋਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਜਾਗਰੂਕਤਾ ਪ੍ਰੋਗਰਾਮ ਦੇ ਉਦੇਸ਼ ਬਾਰੇ ਦੱਸਦੇ ਹੋਏ ਮੁੱਖ ਮਹਿਮਾਨਾ ਨਾਲ ਜਾਣ ਪਛਾਣ ਕਰਵਾਈ। ਇਸ ਉਪਰੰਤ ਪਹਿਲੇ ਦਿਨ ਦੇ ਸ਼ੈਸਨਾ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿੱਚ ਪ੍ਰੋ. ਪ੍ਰੋਮਿਲਾ ਬੱਤਰਾ ਮਹਾਰਿਸ਼ੀ ਦਯਾ ਨੰਦ ਯੂਨੀਵਰਸਿਟੀ ਰੋਹਤਕ, ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਸਾਬਕਾ ਸਿਹਤ ਮੰਤਰੀ, ਪੰਜਾਬ ਸਰਕਾਰ),ਰਾਕੇਸ਼ ਕੁਮਾਰ ਗੁਪਤਾ(ਮੁੱਖ ਜਿਲ੍ਹਾ ਪ੍ਰਬੰਧਕ ਐਡਵੋਕੇਟ ਮਨਦੀਪ ਕੌਰ ਢਿੱਲੋਂ, ਐਡਵੋਕੇਟ ਅਮਿਤ ਕੁਮਾਰ, ਚੇਤਨ ਜਿੰਦਲ ਜਾਣਕਾਰੀ ਤਕਨਾਲੋਜੀ ਅਧਿਕਾਰੀ ਦੁਆਰਾ ਔਰਤ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਔਰਤ ਦੇ ਹੱਕਾ ਅਤੇ ਸਬੰਧਿਤ ਕਾਨੂੰਨਾ ਬਾਰੇ ਜਾਣਕਾਰੀ ਦਿੱਤੀ।ਉਹਨਾ ਨੇ ਦੱਸਿਆ ਕਿ ਕਿਸ ਤਰਾਂ ਔਰਤਾਂ ਆਪਣੇ ਹੱਕਾ ਪ੍ਰਤੀ ਜਾਗਰੂਕ ਹੋ ਕੇ ਸਮਾਜ ਨੂੰ ਸਹੀ ਸੇਧ ਦੇ ਸਕਦੀਆਂ ਹਨ।ਪ੍ਰੋਗਰਾਮ ਦੋਰਾਨ ਮੰਚ-ਸੰਚਾਲਨ ਡਾ. ਊਸ਼ਾ ਸ਼ਰਮਾ ਮੁਖੀ ਪੰਜਾਬੀ ਵਿਭਾਗ ਦੁਆਰਾ ਕੀਤਾ ਗਿਆ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply