ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ) – ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਮਾਜਸੇਵਾ ਦੇ ਵੱਖ ਵੱਖ ਪ੍ਰੋਜੈਕਟਾਂ ਵਿਚ ਲੱਗੀ ਸ਼ਹਿਰ ਦੀ ਸਭ ਤੋਂ ਪੁਰਾਣੀ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਸ਼ਹਿਰ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਕਲਾ ਅਤੇ ਸਰਕਾਰੀ ਹਾਈ ਸਕੂਲ ਹੀਰਾਂਵਾਲੀ ਵਿਚ ਜ਼ਰੂਰਤਮੰਦ ਬੱਚਿਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਜਨਰਲ ਸਕੱਤਰ ਕੰਵਲ ਚਰਾਇਆ ਨੇ ਦੱਸਿਆ ਕਿ ਐਡਵੋਕੇਟ ਬਲਦੇਵ ਧੂੜੀਆ ਅਤੇ ਉਨ੍ਹਾਂ ਦੇ ਬੇਟੇ ਰਜ਼ਤ ਧੂੜੀਆ ਦੇ ਸਹਿਯੋਗ ਨਾਲ ਦੋਵ੍ਹਾਂ ਸਕੂਲਾਂ ਵਿਚ ਗਰਮ ਕੋਟੀਆਂ ਵੰਡੀਆਂ ਗਈਆਂ। ਇਸ ਮੌਕੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਪ੍ਰਿੰਸੀਪਲ ਅਸ਼ੋਕ ਚੁਚਰਾ ਅਤੇ ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਦੀ ਹੈਡ ਮਿਸਟ੍ਰੈਸ ਨਵਜੀਤ ਕੌਰ, ਅਧਿਆਪਕ ਸੰਜੀਵ ਕੁਮਾਰ, ਕੁਲਦੀਪ ਗਰੋਵਰ, ਸਮੀਰ ਕੁਮਾਰ, ਸੰਦੀਪ ਅਨੇਜਾ, ਰੀਤੂ ਸੇਤੀਆ ਹਾਜ਼ਰ ਸਨ। ਪ੍ਰੋਗਰਾਮ ਵਿਚ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਅਮ੍ਰਤ ਲਾਲ ਕਰੀਰ, ਸਕੱਤਰ ਸੰਦੀਪ ਅਨੇਜਾ, ਰਵੀ ਜੁਨੇਜਾ, ਓਮ ਪ੍ਰਕਾਸ਼ ਫੁਟੇਲਾ ਨੇ ਸਹਿਯੋਗ ਕੀਤਾ। ਸੁਸਾਇਟੀ ਪ੍ਰਧਾਨ ਸ਼ਸ਼ੀ ਕਾਂਤ ਵੱਲੋਂ ਹੀਰਾਂਵਾਲੀ ਸਕੂਲ ਦੇ ਬੱਚਿਆਂ ਨੂੰ ਅੱਖਾਂਦਾਨ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਅਤੇ ਅੱਖਾਂਦਾਨ ਨੂੰ ਵਧਾਉਣ ਲਈ ਉਤਸਾਹਤ ਕੀਤਾ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media