ਚੌਕ ਮਹਿਤਾ, 24 ਦਸੰਬਰ (ਜੋਗਿੰਦਰ ਸਿੰਘ ਮਾਣਾ)- ਸਿੱਖ ਜਗਤ ਦੀ ਬਹੁਤ ਹੀ ਸਤਿਕਾਰ ਯੋਗ ਹਸਤੀ ਅਤੇ ਦਮਦਮੀ ਟਕਸਾਲ ਦੇ ਪੰਦਰਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਦੀ ਬਰਸੀ ਅਜ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜੱਥਾ ਭਿੰਡਰਾਂ ਵਿੱਖੇ ਬੜੀ ਸ਼ਰਧਾ ਨਾਲ ਮਨਾਈ ਗਈ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ਼੍ਰੀ ਮੁੱਖ ਵਾਕ ਦੀ ਕੱਥਾ ਸੰਗਤਾਂ ਨੂੰ ਸਰਵਣ ਕਰਵਾਈ ਅਤੇ ਬ੍ਰਹਮ ਗਿਆਨੀ ਬਾਬਾ ਠਾਕੁਰ ਸਿੰਘ ਦੇ ਪ੍ਰਭੂ-ਭਗਤੀ ਅਤੇ ਸੇਵਾ ਭਾਵ ਵਾਲੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਉਹਨਾਂ ਨੇ ਸੰਗਤਾਂ ਨੂੰ ਗੁਰੂ ਦੇ ਲੜ ਲੱਗ ਕੇ ਗੁਰਮਤਿ ਦੇ ਰਸਤੇ ਚੱਲਣ ਦੀ ਪ੍ਰੇਰਣਾ ਦਿਤੀ।ਸ਼੍ਰੀ ਮੁਖ ਵਾਕ ਦੇ ਪਾਠ ਕਰਨ ਦੀ ਸੇਵਾ ਭਾਈ ਜੀਵਾ ਸਿੰਘ ਨੇ ਨਿਭਾਈ।
ਬਰਸੀ ਸਮਾਗਮ ਵਿੱਚ ਬਾਬਾ ਲੱਖਾ ਸਿੰਘ ਰਾਮ ਥੰਮਣ,ਭਾਈ ਜੀਵਾ ਸਿੰਘ,ਬਾਬਾ ਸੱਜਣ ਸਿੰਘ ਅਲਗੋਂ ਕੋਠੀ,ਬਾਬਾ ਬੀਰ ਸਿੰਘ ਭੰਗਾਲੀ ਵਾਲੇ,ਬਾਬਾ ਮਨਮੋਹਣ ਸਿੰਘ, ਗਿਆਨੀ ਗੁਰਦੇਵ ਸਿੰਘ, ਬਾਬਾ ਸੁਰਜੀਤ ਸਿੰਘ ਹਰਚੋਵਾਲ, ਸੰਤ ਪ੍ਰਤਾਪ ਸਿੰਘ ਲੰਙਿਆਣਾ ਵੱਲੋਂ ਗਿਆਨੀ ਦਲਜੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਅਜੀਤ ਸਿੰਘ ਤਰਨਾਦਲ, ਭਾਈ ਸਤਵੰਤ ਸਿੰਘ ਸਪੁੱਤਰ ਭਾਈ ਕੇਹਰ ਸਿੰਘ, ਮਾਤਾ ਪਿਆਰ ਕੌਰ (ਮਾਤਾ ਸ਼ਹੀਦ ਸਤਵੰਤ ਸਿੰਘ) ਦਲਬੀਰ ਸਿੰਘ ਮਨਟੀਕੇ ਵਾਲੇ, ਭਾਈ ਜਸਪਾਲ ਸਿੰਘ ਮੁੰਬਈ, ਬਾਬਾ ਬਲਬੀਰ ਸਿੰਘ ੱਿਟਬਾ ਸਾਹਿਬ, ਬਾਬਾ ਕਰਮਜੀਤ ਸਿੰਘ, ਬਾਬਾ ਸਤਨਾਮ ਸਿੰਘ ਜੱਫਰਵਾਲ, ਬਾਬਾ ਸੁੱਖਾ ਸਿੰਘ ਜੰਡਿਆਲਾਗੁਰੂ, ਸੰਤ ਭੁਪਿੰਦਰ ਸਿੰਘ , ਪ੍ਰਿੰ: ਗੁਰਦੀਪ ਸਿੰਘ, ਪਿ੍ਰੰ: ਦਿਲਬਾਗ ਸਿੰਘ, ਪ੍ਰਿੰ: ਹਰਜਿੰਦਰ ਕੌਰ ਬੱਲ, ਡਾ: ਮਨਜੀਤ ਸਿੰਘ, ਡਾਕ: ਗੁਰਪ੍ਰਤਾਪ ਸਿੰਘ, ਕਸ਼ਮੀਰ ਸਿੰਘ ਕਾਲਾ, ਗੁਲਜ਼ਾਰ ਸਿੰਘ ਮਹਿਤਾ, ਚੇਅਰਮੈਨ ਲਖਵਿੰਦਰ ਸਿੰਘ, ਜਥੇ. ਕਰਮਜੀਤ ਸਿੰਘ ਲਾਲੀ, ਹਰਗੋਪਾਲ ਸਿੰਘ ਰੰਧਾਵਾ, ਮੰਗਲ ਸਿੰਘ ਬਟਾਲਾ, ਜਥੇ: ਰਾਜਬੀਰ ਸਿੰਘ ਉਦੋ ਨੰਗਲ, ਹਰਸ਼ਦੀਪ ਸਿੰਘ , ਸੰਤੋਖ ਸਿੰਘ ਖੱਬੇ ਰਾਜਪੂਤਾਂ, ਤਜਿੰਦਰ ਸਿੰਘ ਬੁੱਟਰ, ਜੁਗਰਾਜ ਸਿੰਘ, ਹਰਦੀਪ ਸਿੰਘ, ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media