
ਫਾਜ਼ਿਲਕਾ, 26 ਦਸੰਬਰ (ਵਿਨੀਤ ਅਰੋੜਾ) ਬੀ.ਐਸ.ਐਫ ਦੀ 129ਵੀਂ ਬਟਾਲੀਅਨ ਦੇ ਰਾਮਪੁਰਾ ਸਥਿਤ ਹੈਡਕਵਾਟਰ ਵਿਚ ਅੰਕੁਰ ਪਲੇ ਵੇ ਸਕੂਲ ਵਿਚ ਕ੍ਰਿਸਮਿਸ ਤਿਓਹਾਰ ਮਨਾਇਆ ਗਿਆ।ਸਮਾਗਮ ਦੀ ਮੁੱਖ ਮਹਿਮਾਨ ਬੀਐਸਐਫ ਦੀ ਬਾਵਾ ਸੰਸਥਾ ਦੀ ਪ੍ਰਧਾਨ ਨੀਸ਼ਾ ਸ਼੍ਰੀਵਾਸਤਵਾ ਧਰਮਪਤਨੀ ਕਮਾਂਡੈਂਟ ਅਜੈ ਕੁਮਾਰ ਨੇ ਬੱਚਿਆਂ ਦੇ ਨਾਲ ਕੇਕ ਕੱਟਿਆ ਅਤੇ ਸ਼ਾਂਤਾਕਲਾਜ ਵੱਲੋਂ ਬੱਚਿਆਂ ਨੂੰ ਮਠਿਆਈਆਂ ਵੰਡੀਆਂ ਗਈਆਂ।ਇਸ ਮੌਕੇ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਬਾਅਦ ਵਿਚ ਸ਼੍ਰੀਮਤੀ ਸ਼੍ਰੀਵਾਸਤਵਾ ਨੇ ਬੱਚਿਆਂ ਨੂੰ ਇਨਾਮ ਵੰਡੇ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media