Friday, April 24, 2026

 ਸਿਕੰਦਰ ਸਿੰਘ ਮਲੂਕਾ ਵੱਲੋ ਗੁਰਮਤਿ ਨੂੰ ਛੱਡ ਕੇ ਸ਼ੋਹਰਤ ਖਾਤਰ ਕੀਤੀ ਮਨਮੱਤੀ ਕਾਰਵਾਈ ਦੀ ਜਥੇਦਾਰ ਨੇ ਮੰਗੀ ਰਿਪੋਰਟ

ਅੰਮ੍ਰਿਤਸਰ, 27 ਦਸੰਬਰ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਜੋ ਸਿਕੰਦਰ ਸਿੰਘ ਮਲੂਕਾ ਸਬੰਧੀ ਵੀਡੀਉ ਵਾਇਰਲ ਹੋਈ ਹੈ, ਉਸ ਨੂੰ ਵੇਖਦਿਆਂ ਕਿਹਾ ਹੈ ਕਿ ਸਿੱਖ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਕਿ ਰਾਜ ਧਰਮ ਦੇ ਕੁੰਡੇ ਥੱਲੇ ਰਹਿ ਕੇ ਚੱਲੇ, ਪ੍ਰੰਤੂ ਅੱਜ ਸਿੱਖ ਲੀਡਰ ਸਿਕੰਦਰ ਸਿੰਘ ਮਲੂਕਾ ਵੱਲੋ ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ ਨੂੰ ਛੱਡ ਕੇ ਆਪਣੀ ਸ਼ੋਹਰਤ ਦੀ ਖਾਤਰ ਮਨਮੱਤੀ ਕਾਰਵਾਈਆਂ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ?ਇਸ ਸਬੰਧ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਪ੍ਰਧਾਨ ਸ੍ਰੌਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਅਦੇਸ਼ ਕੀਤਾ ਗਿਆ ਹੈ ਕਿ ਇਸ ਵੀਡੀਉ ਕਲਿੱਪ ਦੀ ਵੀਡੀਉ ਮੰਗਵਾ ਕੇ ਪੂਰੀ ਪੜਤਾਲ ਕਰਕੇ ਕਿ ਇਸ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ ਇਸ ਦੀ ਪੂਰੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਲਦੀ ਤੋ ਜਲਦੀ ਭੇਜਣ? ਜਿਸ ਦੀ ਬਾਕੀ ਸਿੰਘ ਸਾਹਿਬਾਨਾਂ ਨਾਲ ਵਿਚਾਰ ਕਰਕੇ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਜਿਨਾਂ ਲੋਕਾਂ ਨੇ ਸਿਖਾਂ ਦੀ ਨਿਤ ਦੀ ਅਰਦਾਸ ਨੂੰ ਵਿਗਾੜ ਕੇ ਸਿਖ ਧਰਮ ਵਿੱਚ ਦਖਲਅੰਦਾਜੀ ਕੀਤੀ ਹੈ ਉਹ ਕਦਾਚਿਤ ਬਰਦਾਸ਼ਤ ਨਹੀ ਕੀਤੀ ਜਾਵੇਗੀ? ਉਹਨਾਂ ਨੂੰ ਸਖਤ ਤਾੜਨਾਂ ਕੀਤੀ ਜਾਂਦੀ ਹੈ ਕਿ ਇਸ ਤਰਾਂ ਦੀਆਂ ਆਪ ਹੁਦਰੀਆਂ ਕਾਰਵਾਈਆਂ ਤੋ ਬਾਜ ਆਉਣ, ਕਿਉਕਿ ਅਜਿਹੀਆਂ ਕਾਰਵਾਈਆਂ ਨਾਲ ਦੋਹਾਂ ਧਰਮਾਂ ਵਿਚ ਖਟਾਸ ਪੈਦਾ ਹੁੰਦੀ ਹੈ ਅਤੇ ਇਸ ਦੇ ਸਿੱਟੇ ਕਿਸੇ ਸਮੇਂ ਵੀ ਭਿਆਨਕ ਨਿਕਲ ਸਕਦੇ ਹਨ?

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply