Thursday, June 25, 2026

ਹੁੱਕਾ ਅਤੇ ਤੰਬਾਕੂ ਦੋਨਾਂ ਹੀ ਹਾਨੀਕਾਰਕ ਹਨ ਤਾਂ ਸ਼ਰਾਬ ਲਾਭਕਾਰੀ ਕਿਵੇਂ ਲਕਸ਼ਮੀ ਕਾਂਤਾ ਚਾਵਲਾ

lakshmi-kanta-chawla

ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ)  ਪੰਜਾਬ ਸਰਕਾਰ ਦਾ ਸਿਹਤ ਵਿਭਾਗ ਅਤੇ ਪੁਲਿਸ ਅਮ੍ਰਿਤਸਰ ਵਿੱਚ ਹੁੱਕਾ ਬਾਰ ਵਿੱਚ ਕਸ਼ ਲਗਾ ਰਹੇ ਲੜਕੇ ਅਤੇ ਲੜਕੀਆਂ ਨੂੰ ਫੜ ਕੇ ਆਪਣੀ ਪਿੱਠ ਥਪਥਪਾ ਰਿਹਾ ਹੈ ਅਤੇ ਉਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਨਾ ਤਾਂ ਹੁੱਕਾ ਬਾਰ ਚੱਲਣਗੇ ਤੇ ਨਾ ਹੀ ਤੰਬਾਕੂ ਦੀ ਵਿਕਰੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਅੂਘੀ ਭਾਜਪਾ ਆਗੂ ਮੈਡਮ ਲਛਮੀ ਕਾਂਤਾ ਚਾਵਲਾ ਨੇ ਕਿਹਾ ਹੈ ਕਿ ਉਨਾਂ ਨੂੰ ਹੈਰਾਨਗੀ ਹੋ ਰਹੀ ਹੈ ਕਿ ਹੁੱਕੇ ਉਤੇ ਰੋਕ ਲਗਾਉਣ ਵਾਲੇ ਅਤੇ ਤੰਬਾਕੂ ਰੋਕਣ ਦੀ ਗੱਲ ਕਹਿਣ ਵਾਲੀ ਪੰਜਾਬ ਸਰਕਾਰ ਸ਼ਰਾਬ ਤੇ ਬਿਅਰ ਪੀਣ ਅਤੇ ਪਿਆਉਣ ਦੀ ਪੂਰੀ ਛੂਟ ਦਿੰਦੀ ਹੈ।ਮੈਡਮ ਚਾਵਲਾ ਨੇ ਕਿਹਾ ਕਿ ਹੋਟਲਾਂ, ਰੈਸਟੋਰੈਂਟਾਂ, ਮੈਰਿਜ਼ ਪੈਲਸਾਂ ਅਤੇ ਹੋਰ ਨਿੱਜੀ ਪ੍ਰੋਗਰਾਮਾਂ ਵਿੱਚ ਜੋ ਸਰਕਾਰ ਨੂੰ ਮੋਟੀ ਫੀਸ ਦੇ ਦੇਣ ਉਹ ਸ਼ਰਾਬ ਪੀ ਤੇ ਪਿਆ ਸਕਦਾ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਦੱਸੇ ਕਿ ਜੇਕਰ ਹੁੱਕਾ ਸਿਹਤ ਲਈ ਹਾਨੀਕਾਰਕ ਹੈ ਤਾਂ ਕੀ ਸ਼ਰਾਬ ਬਹੁਤ ਲਾਭਕਾਰੀ ਹੈ? ਹੁੱਕਾ ਪੀ ਕੇ ਕੋਈ ਸੜਕ ਐਕਸੀਡੈਂਟ ਨਹੀਂ ਕਰਦਾ, ਪਰ ਸ਼ਰਾਬੀ ਤਾਂ ਪੂਰੀ ਦੀ ਪੂਰੀ ਬੱਸ ਹੀ ਉਲਟਾ ਦਿੰਦੇ ਹਨ ਅਤੇ ਸੜਕ ਦੁਰਘਟਨਾਵਾਂ ਵਿੱਚ ਅਨੇਕਾਂ ਹੀ ਮੌਤਾਂਂ ਦਾ ਕਾਰਨ ਬਣਦੇ ਹਨ।ਇਸ ਲਈ ਸਰਕਾਰ ਇਹ ਵੀ ਯਾਦ ਰੱਖੇ ਕਿ ਹੁੱਕਾ ਅਤੇ ਤੰਬਾਕੂ ਦੋਨਾਂ ਹੀ ਹਾਨੀਕਾਰਕ ਹਨ, ਪਰ ਸ਼ਰਾਬ ਦੇ ਪੱਖ ਵਿੱਚ ਖੜ੍ਹੇ ਹੋ ਕੇ ਸਰਕਾਰ ਆਪਣੀ ਸਾਖ ਵਿਗਾੜ ਰਹੀ ਹੈ।ਭਾਜਪਾ ਆਗੂ ਨੇ ਕਿਹਾ ਕਿ ਕਿੰਨਾ ਅੱਛਾ ਹੋਵੇ ਜੇ ਸਰਕਾਰ ਇੱਕ ਸਹੁੰ ਪੱਤਰ ਦੇਵੇ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੋਈ ਵੀ ਨੇਤਾ ਨਾ ਸ਼ਰਾਬ ਨਹੀਂ ਵੰਡੇਗਾ ਤੇ ਨਾ ਹੀ ਸ਼ਰਾਬ ਦੇ ਕੇ ਵੋਟਾਂ ਮੰਗੇਗਾ।ਮੈਡਮ ਚਾਵਲਾ ਨੇ ਇਹ ਵੀ ਕਿਹਾ ਕਿ ਰਾਜਸੀ ਨੇਤਾ ਇਹ ਵੀ ਸਹੁੰ ਚੁੱਕਣ ਕਿ ਆਪਣੇ ਸਾਰੇ ਪ੍ਰੋਗਰਾਮਾਂ ਅਤੇ ਵਿਆਹ-ਸ਼ਾਦੀਆਂ ਵਿੱਚ ਸ਼ਰਾਬ ਦਾ ਪ੍ਰਯੋਗ ਨਹੀਂ ਕਰਣਗੇ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply