Saturday, April 25, 2026

ਸਾਬਕਾ ਫੋਜੀਆਂ ਵਲੋ ਅਲਗੋਕੋਠੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੂੰ ਮੰਗ ਪੱਤਰ

ppn2712201602

ਅਲਗੋਕੋਠੀ, 27 ਦਸੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਕਸਬਾ ਅਲਗੋਕੋਠੀ ਵਿਖੇ ਸਾਬਕਾ ਫੋਜੀਆਂ ਵਲੋ ਅਲਗੋਕੋਠੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸਜੀਵ ਗੁਪਤਾ ਨੂੰ ਮੰਗ ਪੱਤਰ ਕੇ ਬੈਂਕ ਮੇਨੇਜਰ ਤੋ ਮੰਗ ਕੀਤੀ ਕਿ ਇਸ ਬੈਂਕ ਰਾਹੀ ਤਕਰੀਬਨ 150 ਦੇ ਕਰੀਬ ਸਾਬਕਾ ਫੋਜੀ ਪੈਨਸ਼ਨ ਲੈ ਰਹੇ ਹਨ ਅਤੇ ਜਿਸ ਦਿਨ ਦਾ ਸਰਕਾਰ ਵਲੋ ਨੋਟ ਬੰਦੀ ਦਾ ਕੰਮ ਚਲ ਰਿਹਾ ਹੈ ਲਗਭਗ 50 ਦਿਨ ਹੋ ਚੁਕੇ ਹਨ, ਪੈਨਸ਼ਨਾਂ ਨਹੀ ਮਿਲ ਰਹੀਆਂ ।ਉਹ ਅੱਧੇ ਤੋ ਜਿਆਦਾ 65 ਤੋਂ 90 ਸਾਲ ਦੇ ਵਿੱਚ ਹਾਂ ਅਤੇ ਅਸੀ ਹਰ ਰੋਜ ਲੈਣ ਵਿੱਚ ਲੱਗਣ ਦੀ ਸਮਰੱਥਾ ਵਿੱਚ ਨਹੀ ਹਨ। ਇਸ ਲਈ ਉਨਾਂ ਨੂੰ ਮਹੀਨੇ ਦਾ ਇਕ ਦਿਨ ਦਿਤਾ ਜਾਵੇ ਤਾਂ ਜੋ ਉਸ ਦਿਨ ਆ ਕੇ ਆਪਣੀ ਪੈਨਸ਼ਨ ਲੈ ਜਾ ਸਕਣ।ਸਾਬਕਾ ਫੋਜੀਆਂ ਨੇ ਕਿਹਾ ਕਿ ਮੋਦੀ ਸਰਕਾਰ ਬਹੁਤ ਫੜਾ ਮਾਰ ਰਹੀ ਹੈ ਕਿ ਜਿੰਨਾਂ ਸੂਰਬੀਰ ਬਹਾਦਰਾਂ ਸਦਕਾ ਦੇਸ਼ ਦੇ ਲੋਕ ਰਾਤ ਨੂੰ ਅਰਾਮ ਦੀ ਨੀਂਦ ਸੌਂਦੇ ਹਨ, ਉਨਾਂ ਸਾਬਕਾ ਸੈਨਕਾਂ ਨੂੰ ਕੂੜਾ ਕਰਕਟ ਹੀ ਸਮਝਿਆ ਜਾ ਰਿਹਾ ਹੈ ।ਸਾਬਕਾ ਫੋਜੀਆਂ ਨੇ ਮੈਨੇਜਰ ਨੂੰ ਕਿਹਾ ਕਿ ਇਕ ਮਹੀਨੇ ਵਿੱਚ ਬਣਦੀ ਪੈਨਸ਼ਨ ਦਿਤੀ ਜਾਵੇ। ਅਗਰ ਇਸ ਮੰਗ ਪੱਤਰ ‘ਤੇ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਉਹ ਇਸ ਬੈਂਕ ਦੇ ਅਗੇ ਮਰਨ ਵਰਤ ਦੇ ਧਰਨੇ ‘ਤੇ ਬੈਠਣਗੇ ,ਜਿਸ ਦੀ ਜਿਮੇਵਾਰੀ ਬੈਂਕ ਦੀ ਹੋਵੇਗੀ। ਇਸ ਮੋਕੇ ਭਾਰੀ ਗਿਣਤੀ ਵਿੱਚ ਸਾਬਕਾ ਫੋਜੀ ਹਾਜਰ ਸਨ ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply