
ਪਠਾਨਕੋਟ, 28 ਦਸੰਬਰ (ਪੰਜਾਬ ਪੋਟ ਬਿਊਰੋ)- ਰੈਡ ਕਰਾਸ ਸੋਸਾਇਟੀ ਪਠਾਨਕੋਟ ਵੱਲੋਂ ਵੱਖ-ਵੱਖ ਸਵੈ ਸੈਵੀ ਜੱਥੇਬੰਦੀਆਂ ਵੱਲੋਂ ਇਕੱਠੇ ਕੀਤੇ ਕੱਪੜਿਆਂ ਦੀ ਜਰੂਰਤਮੰਦ ਲੋਕਾਂ ਵਿੱਚ ਵੰਡ ਕਰਨ ਲਈ 30 ਦਸੰਬਰ ਤੋਂ ਸਵੇਰੇ 9 ਵਜੇ ਤੋਂ ਡਲਹੋਜੀ ਰੋਡ ਨਜਦੀਕ ਅਗਾਡੀ ਅਹਾਤਾ ਚੋਕ ਵਿੱਚ ਸਟਾਲ ਲਗਾਇਆ ਜਾ ਰਿਹਾ ਹੈ ਜਿਥੋਂ ਜਰੂਰਤਮੰਦ ਲੋਕ ਕੱਪੜੇ ਪ੍ਰਾਪਤ ਕਰ ਸਕਦੇ ਹਨ ਅਤੇ ਜਿਨ੍ਹਾਂ ਲੋਕਾਂ ਨੇ ਕੱਪੜੇ ਦਾਨ ਕਰਨੇ ਹਨ ਉਹ ਵੀ ਇਸ ਸਟਾਲ ਤੇ ਕੱਪੜੇ ਦਾਨ ਕਰ ਸਕਦੇ ਹਨ। ਇਹ ਪ੍ਰਗਟਾਵਾ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਸਥਾਨਕ ਆਪਣੇ (ਡੀ.ਸੀ) ਦਫਤਰ ਵਿਖੇ ਆਯੋਜਿਤ ਪ੍ਰੋਗਰੈਸਿਵ ਪਠਾਨਕੋਟ ਦੀ ਇਕ ਮੀਟਿੰਗ ਦੋਰਾਨ ਕੀਤਾ।ਸੁਰਿੰਦਰ ਸਿੰਘ ਐਸ.ਡੀ.ਐਮ ਪਠਾਨਕੋਟ, ਡਾ. ਨਰੇਸ ਕਾਂਸਰਾ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਸਿਵਲ ਹਸਪਤਾਲ ਪਠਾਨਕੋਟ, ਨਰੇਸ ਮਹਾਜਨ, ਹਰੀਸ ਮੋਹਣ ਪ੍ਰਿੰਸੀਪਲ ਆਈ.ਟੀ.ਆਈ, ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ, ਐਨ.ਜੀ.ਓਜ ਅਤੇ ਸਮਾਜ ਸੈਵੀ ਸੰਸਥਾਵਾਂ ਦੇ ਆਹੁਦੇਦਾਰ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਆਈ.ਟੀ. ਨਾਲ ਜੂੜੇ ਤਿੰਨ ਵੱਡੇ ਪ੍ਰੋਜੈਕਟ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਅਤੇ ਲੋਕ ਇਨ੍ਹਾਂ ਪ੍ਰੋਜੈਕਟਾਂ ਤੋਂ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਠਾਨਕੋਟ ਅੰਦਰ ਕਿਸਾਨ ਬਜਾਰ ਦੀ ਪਹਿਲ ਨੂੰ ਵਧੀਆਂ ਹੁਲਾਰਾ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਹੁਣ ਈ-ਲਾਈਬ੍ਰੇਰੀ ਦਾ ਪ੍ਰੋਜੈਕਟ ਜਲਦੀ ਸੁਰੂ ਕੀਤਾ ਜਾਵੇਗਾ, ਜਿਸ ਅਧੀਨ ਮਹਾਰਾਜਾ ਰਣਜੀਤ ਸਿੰਘ ਲਾਈਬ੍ਰੇਰੀ ਨੂੰ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਜਰੂਰਤ ਮੰਦ ਨੋਜਵਾਨ ਵੱਖ ਵੱਖ ਖੇਤਰਾਂ ਵਿੱਚ ਨਿਕਲਣ ਵਾਲੀਆਂ ਨੋਕਰੀਆਂ ਲਈ ਟ੍ਰੇਨਿੰਗ ਪ੍ਰਾਪਤ ਕਰ ਸਕਣਗੇ।ਉਨ੍ਹਾਂ ਕਿਹਾ ਕਿ ਉਹ ਪਠਾਨਕੋਟ ਲਈ ਹੋਰ ਬਿਹਤਰ ਪ੍ਰੋਜੈਕਟ ਕਰਨਾਂ ਚਾਹੁੰਦੇ ਹਨ ਜਿਵੈ ਕਿ ਸਪੈਸਲ ਬੱਚਿਆਂ ਦੇ ਲਈ ਵਿਸ਼ੇਸ ਰੂਪ ਵਿੱਚ ਸਿੱਖਿਆਂ ਦਾ ਪ੍ਰਬੰਧ, ਬੇਟੀ ਬਚਾਓ ਬੇਟੀ ਪੜਾਓ, ਭਰੂਣ ਹੱਤਿਆ, ਪਾਲਣਾ ਯੋਜਨਾ, ਅੱਧ ਵਿਚਕਾਰ ਪੜਨਾਂ ਛੱਡ ਚੁੱਕੇ ਬੱਚਿਆਂ ਨੂੰ ਫਿਰ ਤੋਂ ਸਕੂਲਾਂ ਵੱਲ ਮੋੜਨਾ, ਲੜਕੀਆਂ ਨੂੰ ਸਿੱਖਿਅਤ ਕਰਨਾ, ਨੋਜਵਾਨਾਂ ਲਈ ਰੋਜਗਾਰ ਦੇ ਅਵਸਰ ਪੈਦਾ ਕਰਨੇ, ਜਿਲ੍ਹੇ ਨੂੰ ਬਿਹਤਰ ਬਣਾਉਣਾ ਆਦਿ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲਕਸ਼ ਹੈ ਕਿ ਸਰਕਾਰ ਵੱਲੋਂ ਚਲਾਈਆਂ ਗਈਆ ਸੇਵਾਵਾਂ ਹੋਰ ਵੀ ਸੁਖਾਲੇ ਤਰੀਕੇ ਨਾਲ ਜਨਤਾਂ ਤੱਕ ਪਹੁੰਚ ਸਕਣ ਅਤੇ ਲੋਕਾਂ ਨੂੰ ਪਰੇਸਾਨੀ ਨਾ ਉਠਾਉਂਣੀ ਪਵੇ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸਾਸਨ ਦਾ ਸਹਿਯੋਗ ਕਰਨ ਅਤੇ ਕੰਮ ਨੂੰ ਹੋਰ ਵੀ ਬਿਹਤਰ ਬਣਾਉਂਣ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਂਣ ਦੀ ਜਰੁਰਤ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media