
ਫਾਜ਼ਿਲਕਾ, 29 ਦਸੰਬਰ, (ਵਿਨੀਤ ਅਰੋੜਾ) – ਸੁਖਦੇਵ ਸਿੰਘ ਕਾਹਲੋਂ, ਡਾਇਰੈਕਟਰ, ਐਸ.ਸੀ.ਈ.ਆਰ.ਟੀ. ਪੰਜਾਬ ਨੇ ਅੱਜ ਪਤਵੰਤੇ ਸੱਜਣਾ ਦੀ ਹਾਜ਼ਰੀ ਵਿਚ ਦਫ਼ਤਰ ਮੁਹਾਲੀ ਵਿਖੇ ਡੀਪੀਆਈ ਸੈਕੰਡਰੀ ਪੰਜਾਬ ਦਾ ਵਾਧੂ ਚਾਰਜ਼ ਸੰਭਾਲਿਆ। ਸੁਖਦੇਵ ਸਿੰਘ ਕਾਹਲੋਂ ਇਕ ਨੈਸ਼ਨਲ ਅਵਾਰਡੀ ਸਿੱਖਿਆ ਮਾਹਿਰ ਹਨ। ਸਿੱਖਿਆ ਵਿਭਾਗ ਵਿੱਚ ਰਹਿੰਦੇ ਹੋਏ ਇਨ੍ਹਾਂਨੇ ਸਿੱਖਿਆ ਦੇ ਖੇਤਰ ਵਿੱਚ ਕਈ ਸ਼ਲਾਂਘਾਯੋਗ ਕੰਮ ਕੀਤੇ ਹਨ।ਇਹਨਾਂ ਕੰਮਾਂ ਨੂੰ ਵੇਖਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵੱਲੋ ਇਨ੍ਹਾਂ ਨੂੰ ਇਸ ਅਹੁੱਦੇ ਨਾਲ ਨਵਾਜਿਆ ਗਿਆ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਜਾਰੀਆਂ ਨੇ ਇਸ ਯੋਗ ਅਧਿਕਾਰੀ ਨੂੰ ਡੀਪੀਆਈ ਸੈਕੰਡਰੀ ਦਾ ਅਹੁੱਦੇ ਦੇਣ ਦੀ ਸ਼ਲਾਘਾ ਕੀਤੀ।ਸ਼੍ਰੀ ਕਾਹਲੋਂ ਨੇ ਅਹੁੱਦਾ ਸੰਭਾਲਣ ਤੋਂ ਬਾਅਦ ਮੋਕੇ ਤੇ ਹਾਜਰ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਸਿੱਖਿਆ ਵਿਭਾਗ ਦੇ ਸਾਰੇ ਸਟਾਫ਼ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਂਦੇ ਹੋਏ ਵਾਅਦਾ ਕਿਤਾ ਕਿ ਜਿਸ ਤਰ੍ਹਾਂ ਸਿੱਖਿਆ ਮੰਤਰੀ ਨੇ ਉਹਨਾਂ ਤੇ ਭਰੋਸਾ ਕਰਕੇ ਇਹ ਅਹੁੱਦਾ ਦਿੱਤਾ ਹੈ ਉਹ ਪੁਰੀ ਤਨ ਦੇਹੀ ਨਾਲ ਆਪਣੇ ਕਰਤਵ ਨੂੰ ਪੁਰਾ ਕਰਣਗੇ ਅਤੇ ਅਤੇ ਸਾਥੀਆਂ ਨਾਲ ਸਹਿਯੋਗ ਬਨਾਕੇ ਰੱਖਣਗੇ।
ਇਸ ਮੌਕੇ ਡਿਪਟੀ ਡਾਇਰੈਕਟਰਜ਼ ਡਾ. ਮਨਿੰਦਰ ਸਿੰਘ ਸਰਕਾਰੀਆ, ਜਨਕ ਰਾਜ ਮਹਿਰੋਕ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ, ਗੁਰਪ੍ਰੀਤ ਕੌਰ ਧਾਲੀਵਾਲ ਡਾਇਰੈਕਟਰ ਪ੍ਰਸ਼ਾਸ਼ਨ, ਡਾ. ਗਿੰਨੀ ਦੁੱਗਲ, ਪਵਨਇੰਦਰ ਕੌਰ, ਸ਼ੇਰ ਸਿੰਘ, ਹਰਪ੍ਰੀਤ ਇੰਦਰ ਸਿੰਘ, ਜਰਨੈਲ ਸਿੰਘ, ਗਗਨਦੀਪ ਸਿੰਘ, ਬਲਜਿੰਦਰ ਸਿੰਘ, ਸੁਭਾਸ਼ ਮਹਾਜ਼ਨ, ਜਗਤਾਰ ਕੁਲੜੀਆ, ਸੁਨੀਲ ਕੁਮਾਰ, ਧਰਮ ਸਿੰਘ, ਮੇਵਾ ਸਿੰਘ ਸੰਧੂ, ਲਲਿਤ ਕਿਸ਼ੋਰ ਘਈ, ਨਲਿਨੀ ਸ਼ਰਮਾ, ਅਮਰੀਸ਼ ਕੁਮਾਰ, ਚਰਨਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਮਨਦੀਪ ਸਿੰਘ ਸੈਨੀ, ਗੁਰਪ੍ਰੀਤ ਸਿੰਘ ਕਾਹਲੋਂ, ਵਿਸ਼ਾ ਮਾਹਿਰ ਕੁਲਦੀਪ ਕੁਮਾਰ ਸ਼ਰਮਾ, ਰਣਵੀਰ ਸਿੰਘ, ਨਵਨੀਤ ਕੌਰ, ਸੰਜੀਵ ਭੂਸ਼ਨ, ਸੁਰੇਖਾ ਠਾਕੁਰ, ਰਾਜੇਸ਼ ਕੁਮਾਰੀ, ਸੰਜੀਵ ਕੁਮਾਰ ਕਾਲੜਾ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਕੌਰ ਸ਼ਾਮਲ ਸਨ। ਇਸ ਮੋਕੇ ਫ਼ਾਜਿਲਕਾ ਨਿਵਾਸੀ ਸਿੱਖਿਆ ਮਾਹਰ ਸ੍ਰੀ ਵਿਜੈ ਕੁਮਾਰ ਮੋਂਗਾ ਨੇ ਉਚੇਚੇ ਤੋਰ ਤੇ ਚੰਡੀਗਢ ਪਹੁੰਚ ਕੇ ਸ਼੍ਰੀ ਕਾਹਲੋਂ ਨੂੰ ਬੁਕੇ ਭੇਂਟ ਕੀਤੇ ਅਤੇ ਵਧਾਈ ਦਿਤੀ ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …
Punjab Post Daily Online Newspaper & Print Media