
ਫਾਜ਼ਿਲਕਾ, 29 ਦਸੰਬਰ (ਵਿਨੀਤ ਅਰੋੜਾ) – ਦੁਸ਼ਟ ਦਮਨ ਧਰਮ ਰਕਸ਼ਨੀ ਸਭਾ ਵੱਲੋਂ ਚਲਾਈ ਜਾ ਰਹੀ ਸਵ. ਲਲਿਤ ਗੁਪਤਾ ਮੈਮੋਰੀਅਲ ਮੈਡੀਕਲ ਲੈਬੋਰੇਟਰੀ ਵਿਚ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ।ਜਿਸ ਵਿਚ 48 ਮਰੀਜ਼ਾਂ ਦੀ ਸ਼ੂਗਰ ਜਾਂਚ ਕੀਤੀ ਗਈ।ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇ ਦੱਸਿਆ ਕਿ ਇਹ ਕੈਂਪ ਸਵ. ਨੇਤਰਾਮ ਸਿਸੋਦੀਆ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕ੍ਰਿਸ਼ਨ ਸਿਸੋਦੀਆ, ਰਾਮ ਗੋਪਾਲ ਸਿਸੋਦੀਆ, ਦੋਲਤ ਰਾਮ ਸਿਸੋਦੀਆ, ਰਾਜ ਕੁਮਾਰ ਸਿਸੋਦੀਆ ਦੇ ਸਹਿਯੋਗ ਨਾਲ ਲਗਾਇਆ ਗਿਆ।ਇਸ ਮੌਕੇ ਪ੍ਰੋਜੈਕਟ ਚੇਅਰਮੈਨ ਸਾਈਂ ਰਾਮ ਖੁੰਗਰ, ਲੱਡੂ ਗਗਨੇਜਾ, ਨਰਿੰਦਰ ਅਗਰਵਾਲ, ਬੀਰਬਲ ਰਾਜੋਤੀਆ, ਨਰੇਸ਼ ਮਿੱਤਲ, ਕਾਕਾ ਖਲਬਾਰ, ਸ਼ਗੀ ਮਿਗਲਾਨੀ, ਡਾ. ਜਗਦੀਸ਼ ਗਿਲਹੋਤਰਾ, ਕਮਲ ਪ੍ਰਜਾਪਤੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media