Wednesday, November 11, 2026

ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਹੋਈ

mandeep-bhangwanਗਹਿਰੀ ਮੰਡੀ, 29 ਦਸੰਬਰ (ਡਾ. ਨਰਿੰਦਰ ਸਿੰਘ) – ਗਹਿਰੀ ਮੰਡੀ ਦੇ ਨੇੜਲੇ ਪਿੰਡ ਭੰਗਵਾਂ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਐਡਵੋਕੇਟ ਮਨਦੀਪ ਸਿੰਘ ਭੰਗਵਾਂ ਸਕੱਤਰ ਯੂਥ ਅਕਾਲੀ ਦਲ ਮਾਝਾ ਜੋਨ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕਿ ਰਹਿਣਾ ਚਾਹੀਦਾ ਹੈ ਤਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰ ਜਿਤਾ ਕੇ ਮੁੜ ਅਕਾਲੀ ਸਰਕਾਰ ਲਿਆਂਦੀ ਜਾ ਸਕੇ। ਉਹਨਾਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਬੇਮਿਸਾਲ ਵਿਕਾਸ ਕਰਵਾਇਆ ਹੈ ਅਤੇ ਕੋਈ ਵੀ ਖੇਤਰ ਅਜਿਹੀ ਨਹੀਂ ਰਹਿਣ ਦਿੱਤਾ, ਜਿਥੇ ਸਹੂਲਤ ਨਹੀਂ ਦਿੱਤੀਆਂ ਹੋਣ। ਉਨਾਂ ਕਿਹਾ ਅਕਾਲੀ ਭਾਜਪਾ ਸਰਕਾਰ ਵਲੋਂ ਦਿਤੀਆਂ ਸਹੂਲਤਾਂ ਗਿਣੀਆਂ ਨਹੀਂ ਜਾ ਸਕਦੀਆਂ।ਇਸ ਮੀਟਿੰਗ ਵਿੱਚ ਹਾਜਰ ਅਕਾਲੀ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਇਕ ਹੋ ਕੇ ਅਕਾਲੀ ਸਰਕਾਰ ਨੂੰ ਬਣਾਉਣ ਦਾ ਵਾਅਦਾ ਕੀਤਾ।ਇਸ ਮੌਕੇ ਸੱਕਤਰ ਯੂਥ ਅਕਾਲੀ ਦਲ ਮਾਝਾ ਜੋਨ ਸਰਪੰਚ ਸੁੱਚਾ ਸਿੰਘ, ਮੈਂਬਰ ਕੁਲਵੰਤ ਸਿੰਘ, ਐਸ.ਸੀ ਸਰਕਲ ਪ੍ਰਧਾਨ ਕਰਮ ਸਿੰਘ, ਪ੍ਰਧਾਨ ਮਹਿੰਦਰਪਾਲ ਸਿੰਘ, ਮੀਤ ਪਧਾਨ ਲਵਪ੍ਰੀਤ ਸਿੰਘ, ਬਾਵਾ ਹੁੰਦਲ, ਇਕਬਾਲ ਸਿੰਘ, ਮਹਿਜੀਤ ਸਿੰਘ, ਪ੍ਰੇਮ ਸਿੰਘ, ਭਗਵੰਤ ਸਿੰਘ, ਸਰਪੰਚ ਗੁਰਜੀਤ ਸਿੰਘ ਪਿੰਡ ਗਦਲੀ ਆਦਿ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …

Leave a Reply