
ਨਵੀਂ ਦਿੱਲੀ, 29 ਦਸੰਬਰ (ਪੰਜਾਬ ਪੋਸਟ ਬਿਊਰੋ)- ਡਿਜੀਟਲ ਭੁਗਤਾਨ ਨੂੰ ਹੱਲਾਸ਼ੇਰੀ ਦੇਣ ਲਈ ਕੇਂਦਰ ਸਰਕਾਰ ਨੇ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਆਯੋਜਿਤ ਇਕ ਪ੍ਰੋਗਰਾਮ ਵਿੱਚ ਲੱਕੀ ਗ੍ਰਾਹਕ ਯੋਜਨਾ ਅਤੇ ਡਿਜੀ-ਧਨ ਵਪਾਰ ਯੋਜਨਾ ਇਨਾਮਾਂ ਦੀ ਸ਼ੁਰੂਆਤ ਕੀਤੀ।ਕੇਂਦਰੀ ਵਿਤ ਮੰਤਰੀ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀ ਅਰੁਣ ਜੇਤਲੀ, ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਅਤੇ ਕਾਨੂੰਨ ਮੰਤਰੀ ਪੀ.ਪੀ ਚੌਧਰੀ, ਨੀਤੀ ਕਮਿਸ਼ਨ ਦੇ ਮੁਖੀ ਅਰਵਿੰਦ ਪਨਗੜੀਆ, ਨੀਤੀ ਕਮਿਸ਼ਨ ਦੇ ਸੀ.ਈ.ਓ ਸ੍ਰੀ ਅਮਿਤਾਭ ਕਾਂਤ, ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲਜੀ ਸਕੱਤਰ ਸੁਸ੍ਰੀ ਅਰੁਣਾ ਸੁੰਦਰਾਜਨ, ਦਿੱਲੀ ਦੇ ਮੁੱਖ ਸਕੱਤਰ ਸ੍ਰੀ ਐਮ ਐਮ ਕੁੱਟੀ, ਐਨ.ਡੀ.ਐਮ.ਸੀ ਦੇ ਮੁਖੀ ਸ੍ਰੀ ਨਰੇਸ਼ ਕੁਮਾਰ ਅਤੇ ਐਨ ਸੀ ਪੀ ਆਈ ਦੇ ਸੀ.ਈ.ਓ ਏ.ਪੀ ਹੋਟਾ ਅਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਸ੍ਰੀ ਗੌਤਮ ਗੰਭੀਰ ਅਤੇ 2016 ਪੈਰਾਓਲਪਿੰਕ ਵਿੱਚ ਰਜਤ ਪੁਰਸਕਾਰ ਵਿਜੇਤਾ ਦੀਪਾ ਮਲਿਕ ਵੀ ਮੌਜੂਦ ਸਨ ।
ਭਾਰਤ ਵਿੱਚ ਡਿਜੀਟਲ ਭੁਗਤਾਨ ਅਤੇ ਨਗਦੀ ਦੀ ਘੱਟ ਵਰਤੋਂ ਨੂੰ ਜਨ ਅੰਦੋਲਨ ਬਣਾਉਣ ਲਈ ਅਗਲੇ ਸਾਲ ਮਾਰਚ ਤੱਕ ਦੇਸ਼ ਭਰ ਦੇ 100 ਵੱਖ ਵੱਖ ਸ਼ਹਿਰਾਂ ਵਿੱਚ ਡਿਜੀਧਨ ਮੇਲੇ ਦਾ ਆਯੋਜਨ ਕੀਤਾ ਜਾਵੇਗਾ।ਇਸ ਆਯੋਜਤ ਡਿਜੀਧਨ ਮੇਲੇ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।9 ਨਵੰਬਰਤੋਂ 21 ਦਸੰਬਰ, 2016 ਵਿਚਾਲੇ 8 ਕਰੋੜ ਡਿਜੀਟਲ ਲੈਣਦੇਣ ਵਿੱਚ ਚਾਰ ਸ਼੍ਰੇਣੀਆਂ ਯੂ.ਐਸ.ਐਸ ਡੀ, ਯੂ.ਪੀ.ਆਈ, ਏ.ਈ.ਪੀ.ਐਸ ਅਤੇ ਰੁਪਏ ਵਿੱਚ 15 ਹਜ਼ਾਰ ਜੇਤੂਆਂ ਦੀ ਚੋਣ ਕੀਤੀ ਗਈ।
ਇਸ ਮੌਕੇ ਤੇ ਐਨ.ਸੀ.ਪੀ.ਆਈ ਨੇ ਐਲਾਨ ਕੀਤਾ ਕਿ ਭਾਗਸ਼ਾਲੀ ਜੇਤੂਆਂ ਨੂੰ ਬੈਂਕ ਤੋਂ ਇਕ ਸੰਦੇਸ਼ ਪ੍ਰਾਪਤ ਹੋਵੇਗਾ ਅਤੇ ਇਨਾਮ ਦੀ ਰਾਸ਼ੀ ਅਗਲੇ 24 ਘੰਟਿਆਂ ਵਿੱਚ ਉਹਨਾਂ ਦੇ ਬੈਂਕ ਖਾਤੇ ਵਿੱਚ ਜਮਾਂ ਕਰ ਦਿੱਤੀ ਜਾਵੇਗੀ । ਇਨਾਮ ਦੇ ਸੰਬੰਧ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਵੈਬਸਾਈਟ ਾਾਾ.ਦਗਿਦਿਹੳਨਲੁਚਕੇ.ਮੇਗੋਵ.ਨਿ ਤੇ ਲਾਗ ਇਨ ਕਰ ਸਕਦੇ ਹਨ ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਨੀਤੀ ਆਯੋਗ ਦੇ ਸੀ ਈ ਓ ਸ੍ਰੀ ਅਮਿਤਾਭ ਕਾਂਤ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਨਿਪਟਣ ਅਤੇ ਕਾਲੇ ਧਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਨੇ ਪਿਛਲੇ ਢਾਈ ਸਾਲਾਂ ਵਿੱਚ ਕਈ ਕਦਮ ਚੁੱਕੇ ਹਨ।ਇਸ ਦੀ ਸ਼ੁਰੂਆਤ ਜਨਧਨ ਖਾਤਿਆਂ ਦੇ ਖੋਲ੍ਹਣਤੋਂ ਹੋਈ ਜਿਸ ਦੇ ਚਲਦੇ ਸਾਰੇ ਨਾਗਰਿਕਾਂ ਨੂੰ ਆਧਾਰ ਕਾਰਡ ਪ੍ਰਦਾਨ ਕੀਤੇ ਗਏ।ਭਾਰਤ ਦੁਨੀਆ ਵਿੱਚ ਇਕ ਖਰਬ ਆਧਾਰ ਖਾਤੇ ਹਨ ਅਤੇ ਰੁਪਏ ਕਾਰਡ ਤੱਕ ਪਹੁੰਚ ਰੱਖਣ ਵਾਲੇ ਇਕ ਖਰਬ ਤੋਂ ਜ਼ਿਆਦਾ ਮੋਬਾਇਲ ਵਰਤੋਂ ਕਰਨ ਵਾਲਾ ਦੇਸ਼ ਹੈ।ਸਾਡੀ ਜਨਸੰਖਿਆ ਵਿੱਚ 70 ਫੀਸਦ ਤੋਂ ਜ਼ਿਆਦਾ ਲੋਕ 35ਸਾਲ ਦੀ ਘੱਟ ਉਮਰ ਵਾਲੇ ਹਨ।ਭਾਰਤ ਆਪਣੇ ਸੂਚਨਾ ਤਕਨਾਲੋਜੀ ਦੇ ਮੁੱਢਲੇ ਢਾਂਚੇ ਲਈ ਜਾਣਿਆ ਜਾਂਦਾ ਹੈ ਅਤੇ ਇਸ ਦੇ ਨਾਗਰਿਕ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੁਆਰਾ ਵੋਟ ਕਰਨ ਵਿੱਚ ਸਮਰੱਥ ਹਨ।ਕੁੱਝ ਹੀ ਸਮੇਂ ਵਿੱਚ ਭਾਰਤ ਦੇ ਲੋਕ ਵਿਕਾਸ ਦੀ ਇਕ ਇਸ ਧਾਰਾ ਡਿਜੀਟਲ ਕ੍ਰਾਂਤੀ ਵਿੱਚ ਮਾਹਿਰ ਹੋ ਜਾਣਗੇ ।
ਸ੍ਰੀ ਅਮਿਤਾਭ ਕਾਂਤ ਨੇ ਕਿਹਾ ਕਿ ਨੋਟਬੰਦੀ, ਭ੍ਰਿਸ਼ਟਾਚਾਰ ਨਾਲ ਲੜ੍ਹਨ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਈ ਕਦਮਾਂ ਵਿੱਚੋਂ ਇਹ ਇਕ ਅਹਿਮ ਕਦਮ ਹੈ।ਇਸ ਦੇ ਆਰਥਿਕ ਲੈਣ ਦੇਣ ਨੂੰ ਜ਼ਿਆਦਾ ਜ਼ਿੰਮੇਵਾਰ ਬਣਾਇਆ ਜਾ ਸਕੇਗਾ।ਮੈਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 9 ਨਵੰਬਰ 2016 ਦੇ ਬਾਅਦ ਦੇਸ਼ ਵਿੱਚ ਡਿਜੀਟਲ ਲੈਣਦੇਣ ਵਿੱਚ 300 ਤੋਂ 350 ਫੀਸਦ ਦਾ ਵਾਧਾ ਦੇਖਿਆ ਗਿਆ ਹੈ।ਇਹ ਲੋਕਾਂ ਦੇ ਡਿਜੀਟਲ ਭੁਗਤਾਨ ਦੇ ਵਿਕਲਪ ਨੂੰ ਅਪਨਾਉਣ ਦੀ ਪ੍ਰਤੀ ਰੁਝਾਨ ਨੂੰ ਦਿਖਾਉਂਦਾ ਹੈ ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਸਾਲਾਨਾ ਬਜਟ ਲਗਭਗ 20 ਲੱਖ ਕਰੋੜ ਦਾ ਹੈ ਅਤੇ ਇਸ ਸਾਲ ਦੀ ਆਮਦਨ 16 ਲੱਖ ਕਰੋੜ ਹੈ।ਇਸ ਵਿੱਚ ਅੱਧਾ ਆਮਦਨਕਰ ਤੋਂ ਅਤੇ ਬਾਕੀ ਅਸਿੱਧੇ ਟੈਕਸਾਂ ਤੋਂ ਪ੍ਰਾਪਤ ਹੁੰਦਾ ਹੈ।ਘਾਟੇ ਨੂੰ ਦੂਰ ਕਰਨ ਲਈ ਸਰਕਾਰ ਨੂੰ ਕਰਜ਼ਾ ਲੈਣਾ ਹੁੰਦਾ ਹੈ ਅਤੇ ਇਹ ਦੇਸ਼ ਨੂੰ ਕਰਜ਼ਾ ਲੈਣਾ ਹੁੰਦਾ ਹੈ ਅਤੇ ਇਸ ਨਾਲ ਦੇਸ਼ ਅਤੇ ਅਗਲੀ ਪੀੜ੍ਹੀ ਕਰਜ਼ ਦਾ ਸਾਹਮਣਾ ਕਰਦੀ ਹੈ।ਸਾਨੂੰ ਭਾਰਤ ਦੇ ਆਰਥਿਕ ਵਾਧੇ ਅਤੇ ਸੁਰੱਖਿਅਤ ਡਿਜੀਟਲ ਅਰਥਵਿਵਸਥਾ ਨੂੰ ਹੱਲਾਸ਼ੇਰੀ ਦੇਣ ਲਈ ਇਕ ਰਣਨੀਤਕ ਢਾਂਚਾ ਸੁਨਿਸ਼ਚਤ ਕਰਨਾ ਹੋਵੇਗਾ ।
ਸ੍ਰੀ ਜੇਤਲੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਮੰਦੀ ਦੇ ਬਾਵਜੂਦ ਦੁਨੀਆਂ ਵਿੱਚ ਸਭ ਤੋਂ ਵੱਧ ਵਿਕਾਸ ਕਰਨ ਵਾਲੀ ਅਰਥਵਿਵਸਥਾ ਵਿੱਚੋਂ ਇਕ ਹੈ।ਭਾਰਤ ਦੀ ਅਰਥਵਿਵਸਥਾ ਨੂੰ ਡਿਜੀਟਲ ਵਿੱਚ ਤਬਦੀਲ ਕਰਨ ਦੀ ਵਧੇਰੇ ਸੰਭਾਵਨਾ ਹੈ ।125 ਕਰੋੜ ਲੋਕਾਂ ਵਿੱਚੋਂ 75 ਕਰੋੜ ਲੋਕ ਕ੍ਰੈਡਿਟ ਅਤੇ ਡੈਬਿਟ ਕਾਰਡ ਦਾ ਇਸਤੇਮਾਲ ਕਰਦੇ ਹਨ। ਇਹਨਾਂ ਵਿਚੋਂ 45 ਕਰੋੜ ਸਰਗਰਮ ਉਪਭੋਗੀ ਹਨ।ਲੱਕੀ ਗ੍ਰਾਹਕ ਯੋਜਨਾ ਅਤੇ ਡਿਜੀਧਨ ਵਪਾਰ ਯੋਜਨਾ ਵਰਗੀਆਂ ਪ੍ਰੋਤਸ਼ਾਹਨ ਯੋਜਨਾਵਾਂ ਦੁਆਰਾ ਡਿਜੀਟਲ ਇੰਡੀਆ ਅੰਦੋਲਨ ਭਾਰਤ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਇਲੈਕਟ੍ਰੋਨਿਕ ਅਤੇ ਸੂਚਨਾ ਤਕਨਾਲੋਜੀ ਅਤੇ ਕਾਨੂੰਨ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਡਿਜੀਟਲ ਇੰਡੀਆ, ਸਕਿਲ ਇੰਡੀਆ ਅਤੇ ਸਟਾਰਟ-ਅਪ ਇੰਡੀਆ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਵਿੱਚ ਬਦਲਾਅ ਲਿਆਉਣ ਦੀ ਪ੍ਰਕਿਰਿਆ ਦਾ ਹਿੱਸਾ ਹੈ।109 ਕਰੋੜ ਦੇਸ਼ ਵਾਸੀ ਆਧਾਰ ਨਾਲ ਰਜਿਸਟਰਡ ਹਨ ਅਤੇ 50 ਕਰੋੜ ਲੋਕਾਂ ਦੀ ਪਹੁੰਚ ਇੰਟਰਨੈੱਟ ਤੱਕ ਹੈ।ਇਸ ਦੇ ਨਾਲ ਹੀ ਦੇਸ਼ ਵਿੱਚ 35 ਕਰੋੜ ਲੋਕ ਸਮਾਰਟ ਫੋਨ ਦਾ ਇਸਤੇਮਾਲ ਕਰਦੇ ਹਨ।ਅਸੀਂ ਦੋ ਲੱਖ ਕਾਮਨ ਸੇਵਾ ਕੇਂਦਰਾਂ ਦੁਆਰਾ ਇਕ ਕਰੋੜ ਤੋਂ ਜ਼ਿਆਦਾ ਪੇਂਡੂ ਨਾਗਰਿਕਾਂ ਨੂੰ ਸਿਖਲਾਈ ਦੇਣ ਦੇ ਅਭਿਆਨ ਵਿੱਚ ਨੌਕਰੀ ਕਰਦੇ ਹਨ।ਪਿਛਲੇ ਦਸ ਦਿਨਾਂ ਦੇ ਅੰਦਰ ਅਸੀਂ 76,99,174 ਨਾਗਰਿਕਾਂ ਅਤੇ 2,20,741 ਵਪਾਰੀਆਂ ਨੂੰ ਸਿਖਲਾਈ ਦਿੱਤੀ ਹੈ ।
ਡਿਜੀਟਲ ਇੰਡੀਆ ਦਾ ਅਰਥ ਹੈ
ਇਮਾਨਦਾਰ ਸਰਕਾਰ, ਡਿਜੀਟਲ ਭੁਗਤਾਨ ਦਾ ਅਰਥ ਹੈ ਲੈਣ ਦੇਣ ਦਾ ਇਮਾਨਦਾਰੀ ਭਰਿਆ ਰੂਪ ਅਤੇ ਡਿਜੀਟਲ ਅਰਥ ਵਿਵਸਥਾ ਦਾ ਅਰਥ ਹੈ – ਅਰਥਵਿਵਸਥਾ ਦਾ ਸਸ਼ਕਤੀਕਰਨ।ਡਿਜੀਟਲ ਲੈਣਦੇਣ ਰਾਹੀਂ ਅਸੀਂ ਵੱਖ ਵੱਖ ਪ੍ਰਾਜੈਕਟਾਂ ਵਿੱਚ 36000 ਕਰੋੜ ਦੀ ਬੱਚਤ ਕੀਤੀ ਹੈ।ਸਰਕਾਰ ਦਾ ਉਦੇਸ਼ ਡਿਜੀਟਲ ਸੰਪਰਕ ਦੇ ਨਾਲ ਨਾਲ ਲੋਕਾਂ ਦੇ ਸੰਪਰਕ ਵਿੱਚ ਰਹਿਣਾ ਵੀ ਹੈ।ਅਸੀਂ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਗੇ ਅਤੇ ਅਗਲੇ 100 ਦਿਨਾਂ ਤੱਕ ਇਸ ਲੱਕੀਂ ਡਰਾਅ ਨੂੰ ਜਾਰੀ ਰੱਖਾਂਗੇ।ਇਸ ਵਿੱਚ ਹਰ ਰੋਜ਼ 15000 ਲੋਕਾਂ ਨੂੰ ਇਨਾਮ ਪ੍ਰਦਾਨ ਕੀਤੇ ਜਾਣਗੇ ਅਤੇ 14 ਅਪ੍ਰੈਲ, 2017 ਨੂੰ ਇਕ ਵਿਸ਼ਾਲ ਡਰਾਅ ਰਾਹੀਂਂ ਇਸ ਦਾ ਸਮਾਪਨ ਕੀਤਾ ਜਾਵੇਗਾ ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸੁਸ੍ਰੀ ਦੀਪਾ ਮਲਿਕ ਨੇ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਜਿਥੇ ਅਸੀਂ ਬਦਲਾਅ ਲਈ ਸਿੱਖਦੇ ਹਾਂ ਉਥੇ ਸਾਡੀ ਨਿਸ਼ਚਤ ਰੂਪ ਨਾਲ ਜਿੱਤ ਹੋਵੇਗੀ।ਦੇਸ਼ ਵਿੱਚ ਇਕ ਬਦਲਾਅ ਹੋ ਰਿਹਾ ਹੈ ਅਤੇ ਇਹ ਬਦਲਾਅ ਸਾਨੂੰ ਡਿਜੀਟਲ ਦੌਰ ਵਿੱਚ ਲੈ ਜਾਵੇਗਾ।ਲੱਕੀ ਗ੍ਰਾਹਕ ਯੋਜਨਾ ਅਤੇ ਡਿਜੀਧਨ ਵਪਾਰ ਯੋਜਨਾ ਸਰਕਾਰ ਵੱਲੋਂ ਲੋਕਾਂ ਨੂੰ ਸਹੀ ਅਰਥਾਂ ਵਿੱਚ ਕ੍ਰਿਸਮਸ ਦਾ ਤੋਹਫਾ ਹੈ।ਮੈਂ ਆਪ ਸਾਰਿਆਂ ਨੂੰ ਡਿਜੀਟਲ ਅਤੇ ਨਗਦੀ ਰਹਿਤ ਭੁਗਤਾਨ ਦੀ ਇਸ ਯਾਤਰਾ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕਰਦੀ ਹਾਂ ।
ੱ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਇਲੈਕਟ੍ਰੋਨਿਕ ਅਤੇ ਸੂਚਨਾ ਤਕਨਾਲੋਜੀ ਸਕੱਤਰ ਸੁਸ੍ਰੀ ਅਰੁਣਾ ਸੁੰਦਰਾਜਨ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਡਿਜੀਟਲ ਬਦਲਾਅ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।ਡਿਜੀਟਲ ਭੁਗਤਨ ਪ੍ਰਤੀ ਦੇਸ਼ ਦੇ ਨਾਗਰਿਕਾਂ ਦੀ ਪ੍ਰਤੀਕਿਰਿਆ ਭਾਰਤ ਵਿੱਚ ਸਵੱਛ ਪਾਰਦਰਸ਼ੀ ਸੁਸ਼ਾਸਨ ਪ੍ਰਤੀ ਲੋਕਾਂ ਦੇ ਸਹਿਯੋਗ ਨੂੰ ਦਰਸਾਉਂਦਾ ਹੈ।ਪ੍ਰੋਗਰਾਮ ਵਿੱਚ ਦਿੱਲੀ ਦੇ ਮੂੱਖ ਸਕੱਤਰ ਐਮ.ਐਮ ਕੁਟੀ ਅਤੇ ਐਨ ਡੀ.ਐਮ.ਸੀ ਦੇ ਮੁਖੀ ਨਰੇਸ਼ ਕੁਮਾਰ ਨੂੰ ਐਨ ਡੀ ਐਮ ਸੀ ਨੂੰ ਡਿਜੀਟਲ ਵਿੱਚ ਤਬਦੀਲ ਕਰਨ ਲਈ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੌਰਾਨ ਲੋਕਾਂ ਨੂੰ ਡਿਜੀਟਲ ਭੁਗਤਾਨ ਲਈ ਪ੍ਰੇਰਿਤ ਕਰਨ ਲਈ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਨੇ ਬਿਨਾਂ ਨਗਦ ਦੇ ਆਪਣੇ ਬਿਜਲੀ ਦੇ ਬਿਲ ਦਾ ਭੁਗਤਾਨ ਆਨਲਾਈਨ ਕੀਤਾ।ਲੱਕੀ ਗ੍ਰਾਹਕ ਯੋਜਨਾ ਅਤੇ ਡਿਜੀਧਨ ਵਪਾਰ ਯੋਜਨਾ ਦੇ ਜੇਤੂਆਂ ਦੀ ਚੋਣ ਰੋਜ਼ਾਨਾ ਅਤੇ ਹਫਤਾਵਾਰ ਕੀਤੀ ਜਾਵੇਗੀ।ਇਸ ਦੇ ਬਾਅਦ 14 ਅਪ੍ਰੈਲ 2107 ਨੂੰ ਇਕ ਵਿਸ਼ਾਲ ਡਰਾਅ ਦਾ ਆਯੋਜਨ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਜਾਵੇਗੀ ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media