Wednesday, August 19, 2026

ਰੇਲ ਸਫਰ ਕਰਨ ਵਾਲੇ ਯਾਤਰੀਆਂ ਦੀ ਯਕੀਨੀ ਸੁਰਖਿਆ ਮੇਰਾ ਮਕਸਦ- ਐਸ.ਐਚ.ਓ ਧਰਮਿੰਦਰ ਸਿੰਘ ਕਲਿਆਣ

PPN090601
ਅੰਮ੍ਰਿਤਸਰ, 9 ਜੂਨ (ਮਨਪ੍ਰੀਤ ਸਿੰਘ ਮੱਲੀ)- ਅੰਮ੍ਰਿਤਸਰ ਸ਼ਹਿਰ ਦਾ ਰੇਲਵੇ ਸਟੇਸ਼ਨ ਇਕ ਇਹੋ ਜਿਹਾ “ਰੇਲਵੇ ਸਟੇਸ਼ਨ ਹੈ ਜਿਥੇ ਦੂਰ-ਦੁਰਾਡਿਓਂ ਵੱਡੀ ਗਿਣਤੀ ਵਿਚ ਰੇਲ ਰਾਹੀ ਸਫਰ ਕਰਕੇ ਯਾਤਰੀ ਗੁਰੂ ਨਗਰੀ ਪੰਹੁਚਦੇ ਹਨ ਅਤੇ ਇਥੋਂ ਹੀ ਕਾਫੀ ਜਿਆਦਾ ਰੇਲ ਗੱਡੀਆਂ ਅੰਮ੍ਰਿਤਸਰ ਜ਼ੰਕਸ਼ਨ ਤੋ ਬਣ ਕੇ ਚਲਦੀਆਂ ਹਨ। ਪੰਜਾਬ ਰੇਲਵੇ ਪੁਲਿਸ ਦੇ ਐਸ.ਐਚ.ਓ ਧਰਮਿੰਦਰ ਸਿੰਘ ਕਲਿਆਣ  ਨਾਲ ਖਾਸ ਮੁਲਾਕਾਤ ਦੋਰਾਨ  ਸ੍ਰ. ਕਲਿਆਣ ਨੇ ਦੱਸਿਆ ਕਿ ਉਨਾਂ ਦਾ ਮੁੱਖ ਮਕਸਦ ਰੇਲ ਸਫਰ ਕਰਨ ਵਾਲੇ ਯਾਤਰੀਆਂ ਦੀ ਸੁਰਖਿਆ ਕਰਨੀ ਹੈ।ਉਹਨਾ ਕਿਹਾ ਕਿ ਜੇਕਰ ਰੇਲ ਸਫਰ ਕਰਨ ਵਾਲੇ ਯਾਤਰੀ ਅਰਾਮਦਾਇਕ ਸਫਰ ਕਰਕੇ ਖੁੱਸ਼ ਹੁੰਦੇ ਹਨ ਤਾਂ ਉਹਨਾ ਨੂੰ ਬੇਹਦ ਸਕੂਨ ਮਿਲਦਾ ਹੈ।ਉਹਨਾ ਕਿਹਾ ਕਿ ਉਹ ਸਮੇਂ-ਸਮੇਂ ਤੇ ਰੇਲਵੇ  ਸਟੇਸ਼ਨ ‘ਤੇ ਚੈਕਿੰਗ ਕਰਦੇ ਰਹਿੰਦੇ ਹਨ, ਚੈਕਿੰਗ ਦੇ ਦੋਰਾਨ ਜੇਕਰ ਕੋਈ ਵੀ ਵਿਅਕਤੀ ਸ਼ੱਕੀ ਹਾਲਤ ਵਿਚ ਮਿਲਦਾ ਹੈ ਤਾਂ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।ਉਨਾਂ  ਰੇਲ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਰੇਲਵੇ ਪੁਲਿਸ ਦੀ ਮਦਦ ਕਰਨ ਅਤੇ ਜੇਕਰ ਉਹਨਾਂ ਨੂੰ ਸਫਰ ਦੇ ਦੋਰਾਨ ਕੋਈ ਵੀ ਗਲਤ ਵਸਤੂ ਮਿਲਦੀ ਹੈ ਤਾ ਉਹ ਸਿੱਧਾ ਉਸ ਟਾਇਮ ਰੇਲ ਵਿਚ ਸਫਰ ਕਰ ਰਹੇ ਪੀ.ਆਰ.ਪੀ ਦੇ ਕਰਮਚਾਰੀਆਂ ਨਾਲ ਰਾਬਤਾ ਕਾਇਮ ਕਰਨ।ਜਿਕਰਯੋਗ ਹੈ ਕਿ ਐਸ.ਐਚ.ਓ ਕਲਿਆਣ 13  ਫਰਵਰੀ 2014  ਨੂੰ ਤੀਸਰੀ ਵਾਰ ਅੰਮ੍ਰਿਤਸਰ ਰੇਲਵੇ ਸ਼ਟੇਸ਼ਨ ਤੇ ਬਤੌਰ ਥਾਣਾ ਇੰਚਾਰਜ ਲੱਗੇ ਹਨ ਅਤੇ ਵਧੀਆ ਕਾਰਜ਼ਗਾਰੀ ਕਾਰਨ ਹੀ ਉਹਨਾ ਨੂੰ ਤੀਸਰੀ ਵਾਰੀ ਰੇਲਵੇ ਪੁਲਿਸ ਸਟੇਸ਼ਨ ਤੇ ਤਾਇਨਾਤ ਕੀਤੇ ਗਏ ਹਨ ।ਐਸ.ਐਚ.ਓ ਧਰਮਿੰਦਰ ਸਿੰਘ ਹੁਣ ਤੱਕ ਰੇਲ ਗੱਡੀਆ ਵਿੱਚ ਜ਼ਹਿਰਕੂਰਾਨੀ ਕਰਨ ਵਾਲੇ ੫ ਗਿਰੋਹ ਕਾਬੂ ਕਰ ਚੁੱਕੇ ਹਨ, ਜਦਕਿ ਉਨਾਂ ਨੇ ਨਸ਼ੀਲਾ ਪਦਾਰਥ ਬਰਾਮਦ ਕਰਨ ਦੇ ਨਾਲ-ਨਾਲ ਨਸ਼ੇ ‘ਤੇ ਪਾਬੰਦੀ ਅਤੇ ਚੋਰੀ ਦੀਆਂ ਵਾਰਦਾਤਾਂ ਰੋਕ ਕੇ ਕਰਾਈਮ ਨੂੰ ਕੰਟਰੋਲ ਕਰ ਕੇ ਰਖਿਆ ਹੇ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply