Sunday, February 1, 2026

ਸਪੈਸ਼ਲ ਡੱਰਗਜ਼ ਅਪਰੇਸ਼ਨ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਬਖਸ਼ਿਆ ਨਹੀਂ ਜਾਵੇਗਾ- ਥਾਣਾ ਮੁਖੀ ਪ੍ਰਮਜੀਤ ਸਿੰਘ

PPN090602
ਜੰਡਿਆਲਾ ਗੁਰੂ, 9 ਜੂਨ (ਹਰਿੰਦਰਪਾਲ ਸਿੰਘ)-  ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਿਲਾਫ ਵਿੱਢੀ ਜੰਗ ਵਿਚ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਇੰਚਾਰਜ ਸ੍ਰ. ਪ੍ਰਮਜੀਤ ਸਿੰਘ ਨੇ ਵੀ ਕਸਬਾ ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਪਿੰਡਾ ਵਿਚ ਨਸ਼ੇੜੀਆਂ ਨੂੰ ਭਾਜੜਾ ਪਾਈਆਂ ਹੋਈਆਂ ਹਨ।ਆਪਣੇ ਦਫ਼ਤਰ ਕੁੱਝ ਫੁਰਸਤ ਦੇ ਪਲਾਂ ਵਿਚ ਥਾਣਾ ਮੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਸ਼ਹਿਰ ਵਿਚ ਅਜਿਹੇ ਵਿਅਕਤੀ ਗੁਪਤਚਰ ਏਜੰਸੀਆਂ ਦੁਆਰਾ ਜਾਰੀ ਲਿਸਟ ਵਿਚ ਆ ਰਹੇ ਹਨ ਜਿਹਨਾ ਬਾਰੇ ਵਿਅਕਤੀ ਸ਼ੱਕ ਹੀ ਨਹੀ ਕਰ ਸਕਦਾ ਭਾਵੇਂ ਕਿ ਉਹ ਵਿਅਕਤੀ ਖੁਦ ਨਸ਼ਾ ਨਹੀ ਕਰਦਾ ਪਰ ਨਸ਼ੇ ਦੀ ਸਪਲਾਈ ਕਰਨ ਵਿਚ ਮੁੱਖ ਰੋਲ ਨਿਭਾਅ ਰਹੇ ਹਨ।ਇਕ ਵਾਰ ਤਾਂ ਥਾਣਾ ਮੁੱਖੀ ਨੇ ਪੱਤਰਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ ਕਿ ਤੁਹਾਡੀ ‘ਕਲਮ’ ਦੇ ਕੁਝ ਲੇਖਕ ਵੀ ਇਸ ਕੰਮ ਵਿਚ ਸ਼ਾਮਿਲ ਹਨ ਜਿਹਨਾ ਦੇ ਚਿਹਰੇ ਜਲਦੀ ਹੀ ਜਨਤਾ ਸਾਹਮਣੇ ਨੰਗੇ ਕੀਤੇ ਜਾਣਗੇ।ਜੰਡਿਆਲਾ ਗੁਰੂ ਜੋਤੀਸਰ ਕਲੋਨੀ ਵਿਚ ਦੁਕਾਨ ਕਰਦੇ ਇਕ ਰਾਜੂ ਭਈਆ ਸਬੰਧੀ ਜਦ ਉਹਨਾ ਕੋਲ ਸਵਾਲ ਕੀਤਾ ਗਿਆ ਕਿ ਸ਼ਹਿਰ ਦੇ ਮੋਹਤਬਰ ਵਿਅਕਤੀ ਉਸਦੀ ਗਰੰਟੀ ਦੇ ਰਹੇ ਹਨ ਤਾਂ ਫਿਰ ਕਿਸ ਦੀ ਸਾਜਿਸ਼ ਦੇ ਤਹਿਤ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸ੍ਰ: ਪਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਨਜ਼ਾਇਜ਼ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ।ਪੁਲਿਸ ਦੀ ਜਾਂਚ ਪੜਤਾਲ ਵਿਚ ਅਗਰ ਰਾਜੂ ਨਿਰਦੋਸ਼ ਪਾਇਆ ਜਾਂਦਾ ਹੈ ਤਾਂ ਉਸੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਨਗਰ ਕੋਂਸਲ ਜੰਡਿਆਲਾ ਗੁਰੂ ਵਿਚ ਅਕਾਲੀ ਪਾਰਟੀ ਨਾਲ ਸਬੰਧਤ ਇਕ ਕੋਂਸਲਰ ਦੇ ਭਰਾ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਦਲਜੀਤ ਸਿੰਘ ਪੁੱਤਰ ਜਗੀਰ ਸਿੰਘ ਕੋਮ ਮਜ੍ਹਬੀ ਵਾਸੀ ਜੰਡਿਆਲਾ ਗੁਰੂ ਕੋਲੋ 400 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪ੍ਰਮੁੱਖ ਸਰਗਨਿਆ ਵਿਚ ਸੁਖਵਿੰਦਰ ਸਿੰਘ ਉਰਫ ਜਿੰਦਾ ਪੁੱਤਰ ਕਸ਼ਮੀਰ ਸਿੰਘ ਕੋਮ ਮਜ੍ਹਬੀ ਵਾਸੀ ਜੰਡਿਆਲਾ ਕੋਲੋ 300 ਗ੍ਰਾਮ ਨਸ਼ੀਲਾ ਪਾਊਡਰ 3 ਗ੍ਰਾਮ ਹੈਰੋਇਨ, ਸੁਖਦੇਵ ਸਿੰਘ ਪੁੱਤਰ ਬੂਟਾ ਸਿੰਘ ਕੋਮ ਜੱਟ ਵਾਸੀ ਜਾਣੀਆਂ, ਮੁਖਤਾਰ ਸਿੰਘ ਉਰਫ ਭਾਊ ਪੁੱਤਰ ਬਲਵੰਤ ਸਿੰਘ ਕੋਮ ਜੱਟ ਜੋਤੀਸਰ ਜੰਡਿਆਲਾ ਕੋਲੋ 119500 ਰੁਪਏ ਨਗਦ ਅਤੇ 300  ਗ੍ਰਾਮ ਨਸ਼ੀਲਾ ਪਾਊਡਰ,  ਗੁਰਸਾਹਿਬ ਸਿੰਘ ਸਾਬਾ ਪੁੱਤਰ ਨਰੰਜਨ ਸਿੰਘ ਪੁੱਤਰ ਕੋਮ ਜੱਟ ਵਾਸੀ ਜਾਣੀਆਂ, ਜਸਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਜੱਟ ਮੋਰੀਗੇਟ ਜੰਡਿਆਲਾ, ਭੁਪਿੰਦਰ ਸਿੰਘ ਉਰਫ ਘੜੁਕਾ ਪੁੱਤਰ ਗੁਰਮੁੱਖ ਸਿੰਘ ਕੋਮ ਮਜ੍ਹਬੀ ਵਾਸੀ ਜੰਡਿਆਲਾ ਆਦਿ ਖਿਲਾਫ ਐਨ ਡੀ. ਪੀ. ਸੀ ਐਕਟ ਤਹਿਤ 20 ਮਈ ਤੋਂ ਲੈ ਕੇ 2 ਜੂਨ 2014 ਤੱਕ 39 ਮਾਮਲੇ ਦਰਜ ਕਰ ਲਏ ਗਏ ਹਨ।ਥਾਣਾ ਜੰਡਿਆਲਾ ਗੁਰੂ ਮੁੱਖੀ  ਸ੍ਰ: ਪਰਮਜੀਤ ਸਿੰਘ ਨੇ ਕਿਹਾ ਕਿ ਐਸ. ਐਸ.ਪੀ ਦਿਹਾਤੀ ਗੁਰਪ੍ਰੀਤ ਸਿੰਘ ਗਿੱਲ ਵਲੋਂ ਆਏ ਸਖਤ ਹੁਕਮਾਂ ਅਤੇ ਡੀ.ਐਸ. ਪੀ ਜੰਡਿਆਲਾ ਸ੍ਰ. ਸੂਬਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸਪੈਸ਼ਲ ਡੱਰਗਜ਼ ਅਪਰੇਸ਼ਨ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਬਖਸ਼ਿਆ ਨਹੀਂ ਜਾਵੇਗਾ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply