Tuesday, July 7, 2026

ਤੇਂਦੂਏ ਨੇ ਕਤੂਰਿਆਂ ਨੂੰ ਬੇਰਹਿਮੀ ਨਾਲ ਮਾਰ ਕੇ ਖਾਧਾ -ਲੋਕਾਂ ਵਿਚ ਦਹਿਸ਼ਤ

ppn3012201605ਭਿੱਖੀਵਿੰਡ/ਖਾਲੜਾ/ਬੀੜ ਸਾਹਿਬ, 30 ਦਸੰਬਰ (ਕੰਬੋਕੇ, ਭਾਟੀਆ, ਬਖਤਾਵਰ)- ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣੇ ਤੇਂਦੂਏ ਨੂੰ ਜੰਗਲਾਤ ਵਿਭਾਗ ਫੜਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ, ਜਿਸ ਕਰਕੇ ਤੇਂਦੂਏ ਵੱਲੋਂ ਜਿਥੇ ਲੋਕਾਂ ‘ਤੇ ਹਮਲਾ ਕਰਕੇ ਜਖਮੀ ਕੀਤਾ ਗਿਆ, ਉਥੇ ਹੁਣ ਤੇਂਦੂਏ ਵੱਲੋਂ ਜਾਨਵਰਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ।ਜਿਸ ਦੀ ਪ੍ਰਤੱਖ ਮਿਸਾਲ ਪਿੰਡ ਬਲ੍ਹੇਰ ਤੋਂ ਮਿਲਦੀ ਹੈ, ਜਿਥੇ ਤੇਂਦੂਏ ਵੱਲੋਂ ਪੰਜ ਛੋਟੇ ਕਤੂਰਿਆਂ ਨੂੰ ਮਾਰ ਦਿੱਤਾ ਗਿਆ।ਪਿੰਡ ਬਲ੍ਹੇਰ ਦੀ ਵਸਨੀਕ ਵਿਧਵਾ ਔਰਤ ਕਰਮਜੀਤ ਕੌਰ ਪਤਨੀ ਦਿਲਬਾਗ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਉਹ ਆਪਣੇ ਬੱਚਿਆਂ ਸਮੇਤ ਕਮਰੇ ਵਿਚ ਸੁੱਤੀ ਪਈ ਸੀ ਤਾਂ ਰਾਤ 12 ਵਜੇ ਦੇ ਦਰਮਿਆਨ ਕੁੱਤੇ ਨੇ ਭਂੋਕਣਾ ਸ਼ੁਰੂ ਕਰ ਦਿੱਤਾ, ਜਦੋਂ ਉਸ ਨੇ ਉਠ ਕੇ ਕਮਰੇ ਦੀ ਬਾਰੀ ਰਾਹੀਂ ਵੇਖਿਆ ਤਾਂ ਤੇਂਦੂਆ ਕੁੱਤੇ ਨੂੰ ਮਾਰ ਕੇ ਉਸ ਦਾ ਸਿਰ ਵੱਢ ਕੇ ਖਾ ਰਿਹਾ ਸੀ ਅਤੇ ਕੁੱਝ ਸਮਾਂ ਉਸ ਦੇ ਕਮਰੇ ਦੇੇ ਦਰਵਾਜੇ ਅੱਗੇ ਵੀ ਬੈਠਾ ਰਿਹਾ, ਜਿਸ ਕਾਰਨ ਉਸ ਨੇ ਡਰ ਕਾਰਨ ਦਰਵਾਜਾ ਨਹੀ ਖੋਲਿਆ।ਕਰਮਜੀਤ ਕੌਰ ਨੇ ਦੱਸਿਆ ਕਿ ਘਟਨਾ ਸੰਬੰਧੀ ਪਿੰਡ ਦੇ ਸਰਪੰਚ ਤੇ ਹੋਰਨਾਂ ਲੋਕਾਂ ਨੂੰ ਦੱਸਿਆ ਤਾਂ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।ਦੱਸਣਯੋਗ ਹੈ ਕਿ ਤੇਂਦੂਏ ਨੇ ਵਿਧਵਾ ਕਰਮਜੀਤ ਕੌਰ ਦੇ ਘਰ ਨੇੜੇ ਰਹਿੰਦੇ ਕਿਸਾਨ ਗੁਲਾਬ ਸਿੰਘ ਦੀ ਪਾਲਤੂ ਕੁੱਤੀ ਦੇ ਚਾਰ ਕਤੂਰਿਆਂ ਨੂੰ ਬੇਰਹਿਮੀ ਨਾਲ ਵੱਢ ਕੇ ਮਾਰ ਦਿੱਤਾ।ਘਟਨਾ ਸਥਾਨ ‘ਤੇ ਪਹੁੰਚੇ ਪੁਲਿਸ ਚੌਕੀ ਸੁਰਸਿੰਘ ਦੇ ਇੰਚਾਰਜ਼ ਲਖਵਿੰਦਰ ਸਿੰਘ, ਐਚ.ਸੀ ਸਤਨਾਮ ਸਿੰਘ, ਐਚ.ਸੀ ਸੁਖਵਿੰਦਰ ਸਿੰਘ ਨੇ ਕਰਮਜੀਤ ਕੌਰ ਸਮੇਤ ਪਿੰ ਵਾਸੀਆਂ ਕੋਲੋ ਜਾਣਕਾਰੀ ਹਾਸਲ ਕੀਤੀ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਕੀ ਕਹਿੰਦੇ ਹਨ ਐਸ.ਡੀ.ਐਮ ਪੱਟੀ
ਇਸ ਮਾਮਲੇ ਸੰਬੰਧੀ ਐਸ.ਡੀ.ਐਮ ਪੱਟੀ ਰਜ਼ਤ ਉਬਰਾਏ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਤੇਂਦੂਏ ਸੰਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਜੰਗਲਾਤ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਲਈ ਆਖਿਆ ਜਾਵੇਗਾ।

ਕੀ ਕਹਿੰਦੇ ਹਨ ਜੰਗਲਾਤ ਵਿਭਾਗ ਦੇ ਅਧਿਕਾਰੀ
ਜੰਗਲਾਤ ਵਿਭਾਗ ਦੇ ਅਧਿਕਾਰੀ ਲਖਵਿੰਦਰ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਕ ਪਿੰਜਰਾ ਹੈ, ਜੋ ਪਿੰਡ ਸਾਂਘਣੇ ਵਿਖੇ ਲਗਾਇਆ ਹੋਇਆ ਹੈ।ਕਿਉਕਿ ਤੇਂਦੂਆ ਕੁੱਝ ਦਿਨ ਪਹਿਲਾ ਪਿੰਡ ਸਾਂਘਣੇ ਵਿਖੇ ਵੇਖਿਆ ਗਿਆ ਸੀ। ਹੁਣ ਤੇਂਦੂਏ ਨੂੰ ਫੜਣ ਲਈ ਪਿੰਡ ਬਲ੍ਹੇਰ ਵਿਖੇ ਪਿੰਜਰਾ ਲਗਾ ਦਿੱਤਾ ਜਾਵੇਗਾ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply