ਖਾਲੜਾ/ਭਿੱਖਵਿੰਡ, 30 ਦਸੰਬਰ (ਭਾਟੀਆ, ਕੰਬੋਕੇ, ਬਖਤਾਵਰ)- ਹਲਕਾ ਵਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਰੋਡ ਸ਼ੋਅ ਵਿੱਚ ਸ਼ਾਮਿਲ ਹੋਣ ਲਈ ਸੀਨੀਅਰ ਅਕਾਲੀ ਆਗੂ ਅਜੀਤਪਾਲ ਸ਼ਰਮਾ ਤੇ ਸੋਨੂੰ ਖਾਲੜਾ ਦੀ ਅਗਵਾਈ ਵਿੱਚ ਕਸਬਾ ਖਾਲੜਾ ਤੋ ਗੁਰਦੀਪ ਸਿੰਘ ਮਿਸਤਰੀ ਅਮ੍ਰਿਤ ਭਾਟੀਆ, ਰਾਜ ਕੁਮਾਰ, ਕੇਵਲ ਕ੍ਰਿਸ਼ਨ, ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਬਿੱਕਰ ਸਿੰਘ, ਜਸਪਾਲ ਸਿੰਘ, ਚੰਦ ਸਿੰਘ, ਗੁਰਜੀਤ ਸਿੰਘ, ਸੁੱਖਾ ਸਿੰਘ, ਬੂਟਾ ਸਿੰਘ, ਰਣਜੀਤ ਸਿੰਘ ਭਪਿੰਦਰ ਸਿੰਘ, ਬਾਪੂ ਗੁਰਨਾਮ ਸਿੰਘ, ਗੁਰਸੇਵਕ ਸਿੰਘ, ਪਿੰਸ ਖਾਲੜਾ,ਤਰਸੇਮ ਸਿੰਘ ਖਾਲੜਾ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਸ਼ਾਮਿਲ ਹੋਏ ਇਸ ਮੋਕੇ ਅਜੀਤਪਾਲ ਸ਼ਰਮਾ ਤੇ ਸੋਨੂੰ ਖਾਲੜਾ ਨੇ ਸਾਝੇ ਤੋਰ ਤੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਵਧਾਇਕ ਪ੍ਰੋ; ਵਿਰਸਾ ਸਿੰਘ ਵਲਟੋਹਾ ਨੂੰ ਤੀਸਰੀ ਵਾਰ ਵੱਡੀ ਲੀਡ ਤੇ ਜਿਤਾ ਕਿ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ।ਉਹਨਾ ਕਿਹਾ ਕਿ ਅੱਜ ਦੇ ਰੋਡ ਸ਼ੋਅ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪ੍ਰੋ. ਵਿਰਸਾ ਸਿੰਘ ਵਲਟੋਹਾ ਲੋਕਾਂ ਦੇ ਹਰਮਨ ਪਿਆਰੇ ਨੇਤਾ ਹਨ।ਉਹਨਾ ਕਿਹਾ ਕਿ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਲੋਕ ਹੁਣ ਕੈਬਨਿਟ ਮੰਤਰੀ ਵਜੋਂ ਵੇਖਣਾ ਚੁਹੰਦੇ ਹਨ।
Check Also
ਚੱਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media