ਧੂਰੀ, 30 ਦਸਬੰਰ (ਪ੍ਰਵੀਨ ਗਰਗ)- ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ ਮਾਲਗੋਦਾਮ ਰੋਡ ਧੂਰੀ ਵਿਖੇ 7 ਰੋਜਾ ਐਨ.ਐਸ.ਐਸ.ਕੈਪ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਸਮਾਜ ਸੇਵਕ ਮਹਾਸ਼ਾ ਪ੍ਰਤਿਗਿਆ ਪਾਲ ਨੇ ਕੀਤਾ ਇਸ ਮੌਕੇ ਕੋਆਡੀਨੇਟਰ ਐਕਚਰਾਰ ਸੱਤ ਸਿੰਘ ਅਤੇ ਅਵਤਾਰ ਸਿੰਘ ਨੇ ਲੜਕੀਆਂ ਨੂੰ ਇਸ ਕੈਂਪ ਦੀ ਮਹੱਤਤਾ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਦਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਉਣਾ ਬਹੁਤ ਜਰੂਰੀ ਹੈ। ਇਸ ਸਮੇ ਐਨ.ਐਸ.ਐਸ ਦੇ ਵਲੰਟੀਅਰ ਵੱਲੋ ਸਿਵਲ ਹਸਪਤਾਲ ਰੇਲਵੇ ਸਟੇਸਨ, ਬੱਸ ਸਟੈਡ ਦੀ ਸਫਾਈ ਵੀ ਕੀਤੀ ਗਈ ਅਤੇ ਨਸ਼ਿਆਂ ਦੀ ਰੋਕਥਾਮ ਲਈ ਵਲੰਟੀਅਰਾਂ ਵੱਲੋ ਬਜਾਰ ਵਿੱਚ ਰੈਲੀ ਵੀ ਕੱਢੀ ਗਈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media