ਧੂਰੀ, 30 ਦਸੰਬਰ (ਪ੍ਰਵੀਨ ਗਰਗ)- ਧੂਰੀ ਹਲਕੇ ਦੇ ਬੀ.ਜੇ.ਪੀ ਦੇ ਪਾਰਟੀ ਵਰਕਰਾਂ ਨੇ ਪੰਜਾਬ ਪ੍ਰਧਾਨ ਵਿਜੈ ਸਾਂਪਲਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹਲਕਾ ਧੂਰੀ ਤੋਂ ਪ੍ਰਧਾਨ ਕਮਲਜੀਤ ਗਰਗ ਵੱਲੋਂ ਮਹੇਸ਼ ਜਿੰਦਲ ਨੂੰ ਹਲਕੇ ਦਾ ਸੀਨੀਅਰ ਸੈਕਟਰੀ ਨਿਯੁੁੱਕਤ ਕੀਤਾ ਗਿਆ।ਮਹੇਸ਼ ਜਿੰਦਲ ਦੀ ਇਸ ਨਿਯੁੱਕਤੀ `ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੇਸ਼ ਜਿੰਦਲ ਨੇ ਸਭ ਤੋਂ ਪਹਿਲਾਂ ਸ਼੍ਰੀ ਵਿਜੈ ਸਾਂਪਲਾ ਅਤੇ ਕਰਮਜੀਤ ਗਰਗ ਦਾ ਧੰਨਵਾਦ ਕੀਤਾ ਅਤੇ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ।ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ ਕਿਉਂਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਰਿਕਾਰਡਤੋੜ ਵਿਕਾਸ ਕਰਵਾਇਆ ਗਿਆ ਹੈ।ਉਹਨਾਂ ਕਾਂਗਰਸ ਅਤੇ `ਆਪ` ਪਾਰਟੀ ਉਪੱਰ ਸ਼ਿਕੰਜਾ ਕੱਸਦਿਆਂ ਕਿਹਾ ਕਿ ਆਮ ਜਨਤਾ ਦੇ ਮਿਲ ਰਹੇ ਸਹਿਯੋਗ ਦੇ ਚਲਦਿਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਜਿੱਤ ਤੋਂ ਬਾਅਦ ਵਿਰੋਧੀ ਪਾਰਟੀਆਂ ਦਾ ਨਾਮੋ-ਨਿਸ਼ਾਨ ਹੀ ਖਤਮ ਹੋ ਜਾਏਗਾ।ਇਸ ਮੌਕੇ ਬ੍ਰਿਜੇਸ਼ਵਰ ਗੋਇਲ ਡਾਇਰੈਕਟਰ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ, ਅਮਰਜੀਤ ਜੀਤਾ ਜਨਰਲ ਸੈਕਟਰੀ, ਮਾਨਿਕ ਗੋਇਲ ਜਨਰਲ ਸੈਕਟਰੀ, ਸੁਰਜੀਤ ਕੁਮਾਰ ਸੈਕਟਰੀ, ਸੁਮਿੱਤਰਾ ਦੇਵੀ ਪ੍ਰਧਾਨ ਬੀ.ਜੇ.ਪੀ.ਮਹਿਲਾ ਮੰਡਲ, ਹੇਮ ਰਾਜ ਜਿੰਦਲ ਅਤੇ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media